ਸ਼ਾਰਜਾਹ (ਵਾਰਤਾ) : ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਇਓਨ ਮੋਰਗਨ ਨੇ ਇੱਥੇ ਵੀਰਵਾਰ ਨੂੰ ਆਈ.ਪੀ.ਐਲ. ਮੁਕਾਬਲੇ ਵਿਚ ਰਾਜਸਥਾਨ ਰਾਇਲਜ਼ ’ਤੇ ਵੱਡੀ ਜਿੱਤ ਦੇ ਬਾਅਦ ਕਿਹਾ ਕਿ ਟਾਸ ਹਾਰਨ ਦੇ ਬਾਅਦ ਬੱਲੇਬਾਜ਼ੀ ਕਰਦੇ ਹੋਏ ਵੱਡਾ ਸਕੋਰ ਬਣਾਉਣਾ ਮੁਸ਼ਕਲ ਚੁਣੌਤੀ ਸੀ। ਆਈ.ਪੀ.ਐਲ. ਦੇ ਦੂਜੇ ਹਾਫ ਵਿਚ ਵੈਂਕਟੇਸ਼ ਅਈਅਰ ਅਤੇ ਸ਼ੁਭਮਨ ਗਿੱਲ ਸਾਡੇ ਲਈ ਸਟਾਰ ਖਿਡਾਰੀ ਰਹੇ ਹਨ।
ਮੋਰਗਨ ਨੇ ਮੈਚ ਦੇ ਬਾਅਦ ਕਿਹਾ, ‘ਮੈਨੂੰ ਲੱਗਦਾ ਹੈ ਕਿ ਅਸੀਂ ਮੌਕਿਆਂ ਦਾ ਲਾਭ ਚੁੱਕਣ ਵਿਚ ਪ੍ਰਤਿਭਾਸ਼ਾਲੀ ਹਾਂ। ਜੇਕਰ ਤੁਸੀਂ ਇਸ ਪਿੱਚ ’ਤੇ ਬਹੁਤ ਜਲਦੀ ਵਿਸਫੋਟਕ ਤਰੀਕੇ ਨਾਲ ਖੇਡਣਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਸੀਂ ਦਬਾਅ ਤੋਂ ਬਾਹਰ ਨਿਕਲ ਸਕਦੇ ਹੋ। ਮੈਨੂੰ ਲੱਗਦਾ ਹੈ ਕਿ ਸਾਡੇ ਬੱਲੇਬਾਜ਼ਾਂ ਨੇ ਹਮਲਾਵਰ ਤਰੀਕੇ ਨਾਲ ਖੇਡਣ ’ਤੇ ਕਾਫ਼ੀ ਕੰਮ ਕੀਤਾ ਹੈ। ਸ਼ਾਕਿਬ ਦੇ ਆਉਣ ਅਤੇ ਪ੍ਰਦਰਸ਼ਨ ਕਰਨ ਨਾਲ ਆਂਦਰੇ ਰਸੇਲ ਦੀ ਕਮੀ ਘੱਟ ਮਹਿਸੂਸ ਹੋ ਰਹੀ ਹੈ, ਕਿਉਂਕਿ ਰਸੇਲ ਇਕ ਅਸਲ ਬੱਲੇਬਾਜ਼ ਅਤੇ ਗੇਂਦਬਾਜ਼ ਹੈ। ਸਾਨੂੰ ਪਤਾ ਹੈ ਕਿ ਉਹ ਜਲਦ ਠੀਕ ਹੋ ਜਾਣਗੇ, ਇਸ ਲਈ ਅਸੀਂ ਦਿਨ-ਪ੍ਰਤੀ-ਦਿਨ ਉਨ੍ਹਾਂ ਦਾ ਮੁਲਾਂਕਣ ਕਰ ਰਹੇ ਹਾਂ। ਅਸੀਂ ਉਹ ਸਭ ਕੁੱਝ ਕੀਤਾ ਜੋ ਸਾਨੂੰ ਕਰਨਾ ਸੀ।’
ਜਲੰਧਰ 'ਚ ਸੁਰਜੀਤ ਹਾਕੀ ਲੀਗ ਅੱਜ ਤੋਂ, ਤਿੰਨ ਉਮਰ ਵਰਗਾਂ 'ਚ ਕੁਲ 26 ਮੈਚ ਖੇਡੇ ਜਾਣਗੇ
NEXT STORY