ਨਵੀਂ ਦਿੱਲੀ - ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਸੌਰਭ ਗਾਂਗੁਲੀ ਨੇ ਕਿਹਾ ਕਿ ਇਸ ਸਾਲ ਦਾ ਆਈ. ਪੀ. ਐੱਲ. ਸੁਪਰਹਿੱਟ ਰਿਹਾ ਹੈ। ਗਾਂਗੁਲੀ ਨੇ ਕਿਹਾ ਕਿ ਮੈਂ ਬਿਲਕੁੱਲ ਵੀ ਹੈਰਾਨ ਨਹੀਂ ਹਾਂ। ਅਸੀਂ ਟੂਰਨਾਮੈਂਟ ਸ਼ੁਰੂ ਹੋਣ ਤੋਂ ਇਕ ਮਹੀਨਾ ਪਹਿਲਾਂ ਆਈ. ਪੀ. ਐੱਲ. ਦੇ ਅਧਿਕਾਰਕ ਬ੍ਰਾਡਕਾਸਰ ਸਟਾਰ ਅਤੇ ਹੋਰ ਸਾਰੇ ਸਬੰਧਤ ਲੋਕਾਂ ਨਾਲ ਗੱਲ ਕਰ ਰਹੇ ਸੀ ਕਿ ਕੀ ਅਸੀਂ ਇਸ ਵਾਰ ਇਸ ਨੂੰ ਕਰ ਸਕਾਂਗੇ। ਵਾਇਰਸ ਤੋਂ ਸੁਰੱਖਿਆ ਤੇ ਵਾਤਾਰਵਣ ਦਾ ਨਤੀਜਾ ਕੀ ਰਹੇਗਾ ਤੇ ਕੀ ਇਹ ਸਫਲ ਹੋ ਸਕੇਗਾ।
ਬੀ. ਸੀ. ਸੀ. ਆਈ. ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਯੋਜਨਾ ਅਨੁਸਾਰ ਕੰਮ ਕੀਤਾ ਕਿਉਂਕਿ ਅਸੀਂ ਸਾਰਿਆਂ ਦੀ ਜ਼ਿੰਦਗੀ 'ਚ ਆਮ ਹਾਲਾਤ ਲਿਆਉਣਾ ਚਾਹੁੰਦੇ ਸੀ ਅਤੇ ਖੇਡ 'ਚ ਵਾਪਸ ਪਰਤਣਾ ਚਾਹੁੰਦੇ ਸੀ। ਸਾਨੂੰ ਜੋ ਫੀਡਬੈਕ ਮਿਲਿਆ ਹੈ, ਉਸ ਨਾਲ ਮੈਂ ਹੈਰਾਨ ਨਹੀਂ ਹਾਂ। ਇਹ ਦੁਨੀਆ ਦਾ ਸਰਵਸ੍ਰੇਸ਼ਠ ਟੂਰਨਾਮੈਂਟ ਹੈ। ਇਸ ਵਾਰ ਇਨੇ ਸੁਪਰ ਓਵਰ ਦੇਖਣ ਨੂੰ ਮਿਲੇ ਹਨ। ਅਸੀਂ ਹਾਲ ਹੀ 'ਚ ਡਬਲ ਸੁਪਰ ਓਵਰ ਵੀ ਦੇਖਿਆ। ਅਸੀਂ ਸ਼ਿਖਰ ਧਵਨ ਦੀ ਬੱਲੇਬਾਜ਼ੀ ਅਤੇ ਰੋਹਿਤ ਸ਼ਰਮਾ ਨੂੰ ਦੇਖਿਆ। ਨੌਜਵਾਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਲੋਕੇਸ਼ ਰਾਹੁਲ ਦੀ ਪੰਜਾਬ ਟੀਮ ਨੂੰ ਸੂਚੀ 'ਚ ਹੇਠਲੇ ਸਥਾਨ ਤੋਂ ਵਾਪਸੀ ਕਰਦੇ ਹੋਏ ਵੀ ਦੇਖਿਆ।
ਟੀਚੇ ਦਾ ਪਿੱਛਾ ਕਰਨ 'ਚ ਨਾਕਾਮੀ ਚਿੰਤਾ ਦਾ ਵਿਸ਼ਾ, ਜਲਦ ਸੁਧਾਰ ਕਰਨਾ ਹੋਵੇਗਾ : ਪੋਂਟਿੰਗ
NEXT STORY