ਸਪੋਰਟਸ ਡੈਸਕ- ਡਬਲਿਨ ਦੇ ਮੈਦਾਨ 'ਤੇ ਟੀਮ ਇੰਡੀਆ ਨੇ ਆਇਰਲੈਂਡ ਦੇ ਖ਼ਿਲਾਫ਼ ਖੇਡਿਆ ਗਿਆ ਮੀਂਹ ਤੋਂ ਪ੍ਰਭਾਵਿਤ ਮੈਚ ਡਕਵਰਥ ਲੁਈਸ ਵਿਧੀ ਦੇ ਤਹਿਤ 2 ਦੌੜਾਂ ਨਾਲ ਜਿੱਤ ਲਿਆ। ਭਰਤ ਨੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਆਇਰਲੈਂਡ ਨੂੰ 139 ਦੌੜਾਂ 'ਤੇ ਰੋਕ ਦਿੱਤਾ। ਜਵਾਬ 'ਚ ਜਦੋਂ ਭਾਰਤੀ ਟੀਮ 2 ਵਿਕਟਾਂ 'ਤੇ 47 ਦੌੜਾਂ ਬਣਾ ਚੁੱਕੀ ਸੀ ਤਾਂ ਮੀਂਹ ਆ ਗਿਆ। ਡਕਵਰਥ ਲੁਈਸ ਤਹਿਤ ਭਾਰਤ 2 ਦੌੜਾਂ ਅੱਗੇ ਸੀ। ਜਦੋਂ ਕਾਫ਼ੀ ਦੇਰ ਤੱਕ ਮੀਂਹ ਨਹੀਂ ਰੁਕਿਆ ਤਾਂ ਦੋਵਾਂ ਕਪਤਾਨਾਂ ਨੇ ਮਿਲ ਕੇ ਮੈਚ ਖਤਮ ਕਰਨ ਦਾ ਐਲਾਨ ਕਰ ਦਿੱਤਾ। ਇਸ 'ਚ ਭਾਰਤ ਜੇਤੂ ਰਿਹਾ। ਜਸਪ੍ਰੀਤ ਬੁਮਰਾਹ ਨੂੰ ਮੈਚ 'ਚ ਆਪਣੀ ਕਿਫ਼ਾਇਤੀ ਗੇਂਦਬਾਜ਼ੀ ਲਈ ਪਲੇਅਰ ਆਫ਼ ਦਾ ਮੈਚ ਵੀ ਚੁਣਿਆ ਗਿਆ।
ਇਹ ਵੀ ਪੜ੍ਹੋ- ਰਿੰਕੂ ਸਿੰਘ 'ਤੇ ਨਹੀਂ ਹੈ ਆਇਰਲੈਂਡ 'ਚ ਪਰਫਾਰਮ ਕਰਨ ਦਾ ਦਬਾਅ, ਪਰ ਅੰਗਰੇਜ਼ੀ ਨੇ ਇਸ ਲਈ ਕੀਤਾ ਪਰੇਸ਼ਾਨ
ਲੰਬੇ ਸਮੇਂ ਬਾਅਦ ਟੀਮ ਇੰਡੀਆ 'ਚ ਵਾਪਸੀ ਕਰ ਰਹੇ ਬੁਮਰਾਹ ਕਾਫ਼ੀ ਆਤਮਵਿਸ਼ਵਾਸ ਨਾਲ ਭਰੇ ਨਜ਼ਰ ਆ ਰਹੇ ਸਨ। ਉਨ੍ਹਾਂ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਂ ਅੱਜ ਬਹੁਤ ਚੰਗਾ ਮਹਿਸੂਸ ਕੀਤਾ। ਮੈਂ ਐੱਨ.ਸੀ.ਏ. 'ਚ ਬਹੁਤ ਸਾਰੇ ਸੀਜ਼ਨ ਕੀਤੇ, ਅਜਿਹਾ ਮਹਿਸੂਸ ਨਹੀਂ ਹੋਇਆ ਕਿ ਮੈਂ ਬਹੁਤ ਕੁਝ ਗੁਆ ਰਿਹਾ ਹਾਂ ਜਾਂ ਕੁਝ ਨਵਾਂ ਕਰ ਰਿਹਾ ਹਾਂ। ਕ੍ਰੈਡਿਟ ਸਾਡੇ ਸਟਾਫ ਨੂੰ ਜਾਂਦਾ ਹੈ ਜਿਨ੍ਹਾਂ ਨੇ ਮੈਨੂੰ ਚੰਗੇ ਮੂਡ 'ਚ ਰੱਖਿਆ। ਹੁਣ ਅਸੀਂ ਆਪਣੇ ਬਾਰੇ ਨਹੀਂ ਸਗੋਂ ਦੂਜਿਆਂ ਬਾਰੇ ਸੋਚ ਰਹੇ ਹਾਂ। ਬੁਮਰਾਹ ਨੇ ਕਿਹਾ ਕਿ ਅੱਜ ਮੈਂ ਅਸਲ 'ਚ ਨਰਵਸ ਨਹੀਂ ਹਾਂ, ਬਹੁਤ ਖੁਸ਼ ਹਾਂ। ਪਿੱਚ ਦੇਖਣ ਲਈ ਵਧੀਆ ਸੀ। ਤੇਜ਼ ਹਵਾਵਾਂ ਤੋਂ ਮਦਦ ਦੀ ਉਮੀਦ ਸੀ, ਇਸ ਲਈ ਅਸੀਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਸਭ ਕੁਝ ਠੀਕ ਰਿਹਾ। ਮੌਸਮ ਕਾਰਨ ਥੋੜ੍ਹੀ ਮਦਦ ਮਿਲੀ, ਇਸ ਲਈ ਬਹੁਤ ਖੁਸ਼ ਹਾਂ।
ਇਹ ਵੀ ਪੜ੍ਹੋ- ਧੋਨੀ ਦੀ ਟੀਮ ਨੇ ਰਚਿਆ ਇਤਿਹਾਸ, IPL 'ਚ ਇਹ ਮੁਕਾਮ ਹਾਸਲ ਕਰਨ ਵਾਲੀ ਪਹਿਲੀ ਟੀਮ ਬਣੀ CSK
ਬੁਮਰਾਹ ਨੇ ਆਇਰਲੈਂਡ ਦੇ ਮੱਧਕ੍ਰਮ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੰਕਟ ਤੋਂ ਬਾਅਦ ਜਿਸ ਤਰ੍ਹਾਂ ਨਾਲ ਖੇਡਿਆ, ਉਹ ਚੰਗਾ ਹੈ। ਬੁਮਰਾਹ ਨੇ ਫਿਰ ਕਿਹਾ ਕਿ ਜਦੋਂ ਤੁਸੀਂ ਜਿੱਤ ਜਾਂਦੇ ਹੋ ਤਾਂ ਵੀ ਸੁਧਾਰ ਕਰਨ ਦੇ ਖੇਤਰ ਹੁੰਦੇ ਹਨ। ਮੈਨੂੰ ਲੱਗਦਾ ਹੈ ਕਿ ਆਈਪੀਐੱਲ ਨਾਲ ਵੀ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਬੁਮਰਾਹ ਨੇ ਦਰਸ਼ਕਾਂ 'ਤੇ ਕਿਹਾ ਕਿ ਉਹ ਸਾਡਾ ਸਮਰਥਨ ਕਰਦੇ ਹਨ, ਜਿਸ ਨਾਲ ਸਾਨੂੰ ਮਨੋਬਲ ਉੱਚਾ ਰੱਖਣ 'ਚ ਮਦਦ ਮਿਲਦੀ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਾਕੀ ਜੂਨੀਅਰ : ਭਾਰਤ ਨੇ ਸਪੇਨ ਨੂੰ 6-2 ਨਾਲ ਹਰਾਇਆ
NEXT STORY