ਨਵੀਂ ਦਿੱਲੀ- ਭਾਰਤ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦਾ ਕਹਿਣਾ ਹੈ ਕਿ ਕਪਤਾਨ ਅਜਿੰਕਯ ਰਹਾਣੇ ਗੇਂਦਬਾਜ਼ਾਂ ਦੇ ਕਪਤਾਨ ਹਨ। ਆਪਣੇ ਸ਼ਾਂਤ ਸੁਭਾਅ ਅਤੇ ਖਿਡਾਰੀਆਂ ਨਾਲ ਸਪੱਸ਼ਟ ਗੱਲਬਾਤ ਕਾਰਨ ਆਸਟਰੇਲੀਆ ਵਿਰੁੱਧ ਬਾਕੀ ਤਿੰਨ ਮੈਚਾਂ ’ਚ ਵਧੀਆ ਕਪਤਾਨੀ ਕਰਨਗੇ। ਮੌਜੂਦਾ ਕਪਤਾਨ ਵਿਰਾਟ ਕੋਹਲੀ ਦੇ ਘਰ ਜਾਣ ਕਾਰਨ ਰਹਾਣੇ ਬਾਕੀ ਤਿੰਨ ਟੈਸਟ ਮੈਚਾਂ ’ਚ ਭਾਰਤ ਦੀ ਕਪਤਾਨੀ ਕਰੇਗਾ। ਸੱਟ ਕਾਰਨ ਆਸਟਰੇਲੀਆ ਦੌਰੇ ਤੋਂ ਬਾਹਰ ਇਸ਼ਾਂਤ ਨੇ ਕਿਹਾ ਕਿ ਉਹ ਬਹੁਤ ਚੁੱਪ ਰਹਿੰਦਾ ਹੈ ਤੇ ਆਤਮਵਿਸ਼ਵਾਸ ਬਣਿਆ ਹੋਇਆ ਹੈ। ਮੈਂ ਜ਼ਰੂਰ ਕਹਾਂਗਾ ਕਿ ਉਹ ਗੇਂਦਬਾਜ਼ਾਂ ਦਾ ਕਪਤਾਨ ਹੈ।
ਜਦੋਂ ਵੀ ਅਸੀਂ ਨਾਲ ਖੇਡੇ ਹਾਂ ਅਤੇ ਵਿਰਾਟ ਮੈਦਾਨ ’ਤੇ ਨਹੀਂ ਹੁੰਦਾ ਤਾਂ ਉਹ ਮੇਰੇ ਤੋਂ ਪੁੱਛਦੇ ਹਨ ਕਿ ਕਿਸ ਤਰ੍ਹਾਂ ਦੀ ਫੀਲਡਿੰਗ ਦੀ ਜ਼ਰੂਰਤ ਹੈ। ਕਦੋਂ ਗੇਂਦਬਾਜ਼ੀ ਕਰਨਾ ਚਾਹੁੰਦੇ ਹੋ। ਉਹ ਕਦੇ ਵੀ ਆਦੇਸ਼ ਨਹੀਂ ਦਿੰਦਾ। ਉਸ ਨੂੰ ਵਧੀਆ ਤਰ੍ਹਾਂ ਪਤਾ ਹੈ ਕਿ ਉਸ ਨੂੰ ਟੀਮ ਤੋਂ ਕੀ ਚਾਹੀਦਾ ਹੈ। ਕੋਹਲੀ ਦੀ ਗੈਰ ਮੌਜੂਦਗੀ ’ਚ ਆਸਟਰੇਲੀਆ ਅਤੇ ਅਫਗਾਨਿਸਤਾਨ ਵਿਰੁੱਧ ਰਹਾਣੇ ਦੀ ਕਪਤਾਨੀ ’ਚ ਭਾਰਤ ਨੇ ਦੋਵੇਂ ਟੈਸਟ ਮੈਚ ਜਿੱਤੇ ਹਨ।
ਇਸ਼ਾਂਤ ਨੇ ਕਿਹਾ ਕਿ ਤੁਹਾਨੂੰ ਉਸਦੀ ਕਪਤਾਨੀ ਤੋਂ ਪਤਾ ਲੱਗੇਗਾ ਕਿ ਉਹ ਕਿਸ ਤਰ੍ਹਾਂ ਦਾ ਇਨਸਾਨ ਹੈ। ਉਹ ਬਹੁਤ ਸ਼ਾਂਤ ਤੇ ਸਿਥਰ ਹੈ। ਅਜਿਹਾ ਨਹੀਂ ਹੈ ਕਿ ਉਹ ਮਜ਼ਾਕੀਆ ਨਹੀਂ ਹੈ। ਉਹ ਸਾਡੇ ਨਾਲ ਬਹੁਤ ਮਜ਼ਾਕ-ਮਸਤੀ ਕਰਦਾ ਹੈ। ਉਹ ਦਬਾਅ ਦੇ ਪਲਾਂ ’ਚ ਸ਼ਾਂਤ ਰਹਿੰਦਾ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਕੋਰੋਨਾ ਕਾਰਨ ਦੱਖਣੀ ਅਫਰੀਕਾ ਨੇ ਇਨ੍ਹਾਂ 2 ਖਿਡਾਰੀਆਂ ਨੂੰ ਟੀਮ ਤੋਂ ਕੀਤਾ ਬਾਹਰ
NEXT STORY