ਕੋਲਕਾਤਾ- ਦੁਨੀਆ ਦਾ ਤੀਸਰਾ ਸਭ ਤੋਂ ਪੁਰਾਣਾ ਫੁੱਟਬਾਲ ਟੂਰਨਾਮੈਂਟ ਡੂਰੰਡ ਕੱਪ ਪਹਿਲੀ ਵਾਰ ਦਿੱਲੀ ਤੋਂ ਬਾਹਰ ਹੋਣ ਜਾ ਰਿਹਾ ਹੈ ਅਤੇ 2 ਅਗਸਤ ਨੂੰ ਸਾਲਟਲੇਕ ਸਟੇਡੀਅਮ 'ਤੇ ਇਸ ਤੋਂ ਪਹਿਲਾਂ ਮੈਚਾਂ ਵਿਚ ਮੋਹਨ ਬਾਗਾਨ ਵਰਗੀਆਂ ਚੋਟੀ ਦੀਆਂ ਟੀਮਾਂ ਨਜ਼ਰ ਆਉਣਗੀਆਂ। 3 ਸਾਲ ਬਾਅਦ ਹੋਣ ਜਾ ਰਹੇ ਟੂਰਨਾਮੈਂਟ ਤੋਂ ਇਲਾਵਾ 129ਵੇਂ ਸੈਸ਼ਨ ਵਿਚ ਆਈ ਲੀਗ ਦੀਆਂ 6 ਅਤੇ ਇੰਡੀਅਨ ਸੁਪਰ ਲੀਗ ਦੀਆਂ 5 ਟੀਮਾਂ ਨਜ਼ਰ ਆਉਣਗੀਆਂ। ਇਨ੍ਹਾਂ ਵਿਚ ਸਾਬਕਾ ਚੈਂਪੀਅਨ ਚੇਨਈ ਸਿਟੀ ਐੱਫ. ਸੀ. ਅਤੇ ਬੰਗਲੌਰ ਐੱਫ. ਸੀ. ਸ਼ਾਮਲ ਹਨ। ਪੂਰਬੀ ਕਮਾਨ ਦੇ ਚੀਫ ਆਫ ਸਟਾਫ ਲੈਫਟੀਨੈਂਟ ਜਨਰਲ ਆਰ. ਪੀ. ਕਲਿਤਾ ਨੇ ਕਿਹਾ ਕਿ ਟੂਰਨਾਮੈਂਟ ਲਈ ਕੋਲਕਾਤਾ ਦੇ 3 ਮੈਦਾਨ, ਕਲਿਆਣੀ ਅਤੇ ਸਿਲੀਗੁੜੀ ਦੇ 2-2 ਮੈਦਾਨ ਸ਼ਾਮਲ ਹਨ।
ਟੀਮਾਂ : ਗਰੁੱਪ ਏ : ਈਸਟ ਬੰਗਾਲ, ਆਰਮੀ ਰੈੱਡ, ਜਮਸ਼ੇਦਪੁਰ ਐੱਫ. ਸੀ., ਬੰਗਲੌਰ ਐੱਫ. ਸੀ.
ਗਰੁੱਪ ਬੀ : ਮੋਹਨ ਬਾਗਾਨ, ਮੁਹੰਮਡਨ ਸਪੋਰਟਿੰਗ, ਏਟੀਕੇ, ਭਾਰਤੀ ਸਮੁੰਦਰੀ ਸੈਨਾ
ਗਰੁੱਪ ਸੀ : ਚੇਨਈ ਸਿਟੀ ਐੱਫ. ਸੀ. ਰੀਅਲ ਕਸ਼ਮੀਰ, ਐੱਫ. ਸੀ. ਗੋਆ, ਆਰਮੀ ਗ੍ਰੀਨ
ਗਰੁੱਪ ਡੀ : ਚੇਨਈਅਨ ਐੱਫ. ਸੀ., ਗੋਕੁਲਮ ਕੇਰਲਾ, ਟੀ. ਆਰ. ਏ. ਯੂ., ਭਾਰਤੀ ਹਵਾਈ ਸੈਨਾ।
ਸਿਰ 'ਚ ਸੱਟ ਲੱਗਣ 'ਤੇ ਸਬਸੀਚਿਊਟ ਖਿਡਾਰੀ ਉਤਾਰਨ ਦੀ ਏਸ਼ੇਜ਼ ਤੋਂ ਹੋ ਸਕਦੀ ਹੈ ਸ਼ੁਰੂਆਤ
NEXT STORY