ਨਵੀਂ ਦਿੱਲੀ- ਆਲੋਚਕਾਂ ਨੇ ਭਾਵੇਂ ਹੀ ਉਸਦਾ ਬੋਰੀਆ-ਬਿਸਤਰਾ ਬੰਨ੍ਹ ਦਿੱਤਾ ਸੀ ਪਰ ਮਾਹੀ ਨੂੰ ਆਪਣੀ ਕਾਬਲੀਅਤ 'ਤੇ ਭਰੋਸਾ ਹੈ ਤੇ ਉਸ ਨੇ ਆਸਟਰੇਲੀਆ ਵਿਚ ਬੱਲੇ ਨਾਲ ਜਵਾਬ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਭਾਰਤੀ ਟੀਮ ਲਈ ਅੱਜ ਵੀ ਉਸ ਤੋਂ ਬਿਹਤਰ 'ਮੈਚ ਫਿਨਿਸ਼ਰ' ਨਹੀਂ ਹੈ, ਇਹ ਕਹਿਣਾ ਹੈ ਕਿ ਮਹਿੰਦਰ ਸਿੰਘ ਧੋਨੀ ਦੇ ਪਹਿਲੇ ਕੋਚ ਕੇਸ਼ਵ ਰੰਜਨ ਬੈਨਰਜੀ ਦਾ।
ਕੋਚ ਨੇ ਕਿਹਾ, ''ਉਹ ਕਦੇ ਬੋਲਦਾ ਨਹੀਂ ਹੈ। ਬੱਲੇ ਨਾਲ ਜਵਾਬ ਦਿੰਦਾ ਹੈ। ਆਸਟਰੇਲੀਆ ਜਾਣ ਤੋਂ ਪਹਿਲਾਂ ਮੈਂ ਉਸ ਨੂੰ ਕਿਹਾ ਸੀ ਕਿ ਲੋਕ ਇੰਨਾ ਬੋਲ ਰਹੇ ਹਨ ਤੇ ਤੂੰ ਜਵਾਬ ਕਿਉਂ ਨਹੀਂ ਦਿੰਦਾ। ਇਸ 'ਤੇ ਉਸ ਨੇ ਕਿਹਾ ਕਿ ਆਲੋਚਨਾ ਨਾਲ ਕੀ ਹੁੰਦਾ ਹੈ, ਜਿਸ ਦਿਨ ਮੈਨੂੰ ਲੱਗੇਗਾ ਕਿ ਮੈਂ ਟੀਮ ਨੂੰ ਸੌ ਫੀਸਦੀ ਨਹੀਂ ਦੇ ਰਿਹਾ ਤਾਂ ਮੈਂ ਖੁਦ ਹੀ ਕ੍ਰਿਕਟ ਛੱਡ ਦੇਵਾਂਗਾ।'' ਕੋਚ ਨੇ ਕਿਹਾ ਕਿ ਆਸਟਰੇਲੀਆ ਵਿਰੁੱਧ ਸੀਰੀਜ਼ ਵਿਚ 'ਮੈਨ ਆਫ ਦਿ ਸੀਰੀਜ਼' ਬਣ ਕੇ ਉਸ ਨੇ ਆਲੋਚਕਾਂ ਨੂੰ ਜਵਾਬ ਦੇ ਦਿੱਤਾ ਹੈ ਤੇ ਉਸਦਾ ਜਵਾਬ ਦੇਣ ਦਾ ਤਰੀਕਾ ਇਹੀ ਹੈ। ਉਸਦੇ ਇਸ ਤਰ੍ਹਾਂ ਖੇਡਮ ਨਾਲ ਦੂਸਰੇ ਬੱਲੇਬਾਜ਼ਾਂ ਨੂੰ ਵੀ ਹੌਸਲਾ ਮਿਲਦਾ ਹੈ। ਉਨ੍ਹਾਂ ਨੇ ਕਿਹਾ ਆਸਟਰੇਲੀਆ ਜਾਣ ਤੋਂ ਪਹਿਲਾਂ ਰਾਂਚੀ 'ਚ ਉਸ ਨੇ ਬਹੁਤ ਅਭਿਆਸ ਕੀਤਾ ਸੀ।
ਕਿਸੇ ਵੀ ਕ੍ਰਮ 'ਤੇ ਬੱਲੇਬਾਜ਼ੀ ਲਈ ਤਿਆਰ : ਧੋਨੀ
NEXT STORY