ਮੈਲਬੋਰਨ- ਆਸਟਰੇਲੀਆ ਦੇ ਟੀ-20 ਕਪਤਾਨ ਆਰੋਨ ਫਿੰਚ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਚੰਗਾ ਲਗ ਰਿਹਾ ਹੈ ਕਿ ਇੰਗਲੈਂਡ ਦੀ ਟੀਮ ਸਾਲ ਦੇ ਅੰਤ 'ਚ ਏਸ਼ੇਜ਼ ਦੌਰੇ ਲਈ ਆ ਰਹੀ ਹੈ। ਖ਼ਬਰਾਂ ਮੁਤਾਬਕ ਇੰਗਲੈਂਡ ਦੇ ਕਪਤਾਨ ਜੋ ਰੂਟ ਤੇ ਹੋਰ ਖਿਡਾਰੀਆਂ ਨੇ ਏਸ਼ੇਜ਼ ਦੌਰੇ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ। ਆਈ. ਸੀ. ਸੀ. ਟੀ-20 ਵਰਲਡ ਕੱਪ ਲਈ ਆਪਣੀ ਟੀਮ ਦੇ ਸੰਯੁਕਤ ਅਰਬ ਅਮੀਰਾਤ ਲਈ ਰਵਾਨਾ ਹੋਣ ਤੋਂ ਪਹਿਲਾਂ ਫਿੰਚ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਪ੍ਰੋਗਰਾਮ ਬਹੁਤ ਰੁਝੇਵੇਂ ਭਰਿਆ ਹੈ।
ਇੰਗਲਿਸ਼ ਮੀਡੀਆ ਦੀ ਰਿਪੋਰਟ ਦੇ ਮੁਤਾਬਕ ਕੁਝ ਖਿਡਾਰੀਆਂ ਨੇ ਕ੍ਰਿਕਟ ਆਸਟਰੇਲੀਆ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਸੀ ਤੇ ਅਤੇ ਉਹ ਆਪਣੇ ਤੇ ਆਪਣੇ ਪਰਿਵਾਰ ਦੇ ਲਈ ਲਾਈਆਂ ਗਈਆਂ ਸ਼ਰਤਾਂ ਤੋਂ ਸੰਤੁਸ਼ਟ ਹਨ। ਇਸ ਤੋਂ ਪਹਿਲਾਂ ਇੰਗਲੈਂਡ ਤੇ ਵੇਲਸ ਕ੍ਰਿਕਟ ਨੇ ਪ੍ਰੈਸ ਬਿਆਨ 'ਚ ਕਿਹਾ ਸੀ ਕਿ ਖਿਡਾਰੀਆਂ ਨੂੰ ਏਸ਼ੇਜ਼ ਦੌਰੇ 'ਤੇ ਯਾਤਰਾ 'ਤੇ ਫ਼ੈਸਲਾ ਕਰਨ ਲਈ ਇਸ ਹਫ਼ਤੇ ਦੇ ਅਖ਼ਰੀ ਤਕ ਦਾ ਸਮਾਂ ਦਿੱਤਾ ਗਿਆ ਹੈ।
ਰਵੀ ਸ਼ਾਸਤਰੀ ਦੁਬਈ ਪਹੁੰਚੇ, ਹੋਰ ਕੋਚ 7 ਨੂੰ ਹੋਣਗੇ ਰਵਾਨਾ
NEXT STORY