ਨਵੀਂ ਦਿੱਲੀ- ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਟੀ-20 ਵਰਲਡ ਕੱਪ ਲਈ ਸੰਯੁਕਤ ਅਰਬ ਅਮੀਰਾਤ ( ਯੂ. ਏ. ਈ.) ਜਾਣ ਨੂੰ ਲੈ ਕੇ ਪ੍ਰੋਗਰਾਮ 'ਚ ਬਦਲਾਅ ਦੇ ਤਹਿਤ ਭਾਰਤੀ ਪੁਰਸ਼ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਦੁਬਈ ਪਹੁੰਚ ਗਏ ਹਨ। ਸਮਝਿਆ ਜਾਂਦਾ ਹੈ ਕਿ ਉਹ ਆਪਣੇ ਕਿਸੇ ਨਿੱਜੀ ਕੰਮ ਦੇ ਚਲਦੇ ਨਿਰਧਾਰਤ ਮਿਤੀ ਤੋਂ ਪਹਿਲਾਂ ਦੁਬਈ ਪਹੁੰਚੇ ਹਨ। ਉਨ੍ਹਾਂ ਨੂੰ ਪਹਿਲਾਂ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ, ਗੇਂਦਬਾਜ਼ੀ ਕੋਚ ਭਰਤ ਅਰੁਣ ਤੇ ਫੀਲਡਿੰਗ ਕੋਚ ਆਰ. ਸ਼੍ਰੀਧਰ ਦੇ ਨਾਲ ਅੱਠ ਅਕਤੂਬਰ ਨੂੰ ਦੁਬਈ ਲਈ ਰਵਾਨਾ ਹੋਣਾ ਸੀ। ਇਹ ਤਿੰਨੋ ਕੋਚ ਹੁਣ 7 ਅਕਤੂਬਰ ਨੂੰ ਯੂ. ਏ. ਈ. ਲਈ ਰਵਾਨਾ ਹੋਣਗ ਤੇ ਇੱਥੇ ਪਹੁੰਚਣ 'ਤੇ 6 ਦਿਨਾਂ ਦੇ ਇਕਾਂਤਵਾਸ 'ਚ ਰਹਿਣਗੇ ਤੇ 13 ਅਕਤੂਬਰ ਤੋਂ ਕੰਮ ਸ਼ੁਰੂ ਕਰਨਗੇ, ਉਦੋਂ ਆਈ. ਪੀ. ਐੱਲ. ਖੇਡ ਰਹੇ ਜ਼ਿਆਦਾਤਰ ਭਾਰਤੀ ਖਿਡਾਰੀ ਵੀ ਵਰਲਡ ਕੱਪ ਤੋਂ ਪਹਿਲਾਂ ਦੀ ਤਿਆਰੀ ਲਈ ਫ਼੍ਰੀ ਹੋ ਜਾਣਗੇ।
ਦਿਨੇਸ਼ ਕਾਰਤਿਕ ਸਈਅਦ ਮੁਸ਼ਤਾਕ ਅਲੀ ਟਰਾਫ਼ੀ 'ਚ ਤਾਮਿਲਨਾਡੂ ਦੀ ਕਰਨਗੇ ਅਗਵਾਈ
NEXT STORY