ਰੋਮ- ਦੂਜਾ ਦਰਜਾ ਪ੍ਰਾਪਤ ਸਪੇਨ ਦੇ ਰਾਫੇਲ ਨਡਾਲ ਨੇ ਦੁਨੀਆ ਦੇ ਨੰਬਰ-1 ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੂੰ ਇੱਥੇ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਰੋਮਾਂਚਕ ਫਾਈਨਲ ਮੁਕਾਬਲੇ ਵਿਚ 7-5, 6-1, 6-3 ਨਾਲ ਹਰਾ ਕੇ ਖਿਤਾਬ ਜਿੱਤ ਲਿਆ। ਰਾਫੇਲ ਨਡਾਲ ਨੇ 10ਵਾਂ ਇਟਾਲੀਅਨ ਓਪਨ ਖਿਤਾਬ ਆਪਣੇ ਨਾਂ ਕੀਤਾ।
ਇਹ ਖ਼ਬਰ ਪੜ੍ਹੋ- ਕੋਹਲੀ ਦੁਨੀਆ ਦਾ ਸਰਵਸ੍ਰੇਸ਼ਠ ਬੱਲੇਬਾਜ਼, ਵਿਰੋਧੀ ਟੀਮ ਨੂੰ ਉਸੇ ਦੀ ਯੋਜਨਾ ’ਚ ਫਸਾਉਣ ਦਾ ਹੈ ਮਾਹਿਰ : ਪੇਨ
ਉੱਥੇ ਹੀ ਮਹਿਲਾ ਵਰਗ ਵਿਚ ਫ੍ਰੈਂਚ ਓਪਨ ਚੈਂਪੀਅਨ ਪੋਲੈਂਡ ਦੀ ਇਗਾ ਸਵੀਯਾਟੇਕ ਨੇ ਫਾਈਨਲ ਵਿਚ ਚੈੱਕ ਗਣਰਾਜ ਦੀ 9ਵੀਂ ਸੀਡ ਕੈਰੋਲਿਨਾ ਪਿਲਸਕੋਵਾ ਨੂੰ 6-0, 6-0 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ 19 ਸਾਲ ਦੀ ਸਵੀਯਾਟੇਕ ਨੇ ਸੈਮੀਫਾਈਨਲ ਮੁਕਾਬਲੇ ਵਿਚ ਵਿਸ਼ਵ ਦੀ 35ਵੇਂ ਨੰਬਰ ਦੀ ਖਿਡਾਰਨ ਅਮਰੀਕਾ ਦੀ ਕੋਕੋ ਗਾਫ ਨੂੰ ਹਰਾਇਆ ਸੀ।
ਇਹ ਖ਼ਬਰ ਪੜ੍ਹੋ- ਆਰਚਰ ਦੀ ਕੂਹਣੀ ਦੀ ਸੱਟ ਫਿਰ ਉੱਭਰੀ, ਨਿਊਜ਼ੀਲੈਂਡ ਵਿਰੁੱਧ ਸੀਰੀਜ਼ 'ਚ ਖੇਡਣਾ ਸ਼ੱਕੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪੈਰਾਲੰਪਿਕ ਖੇਡਾਂ ਸ਼ੁਰੂ ਹੋਣ ’ਚ ਸਿਰਫ 100 ਦਿਨ ਬਾਕੀ
NEXT STORY