ਮੈਲਬੋਰਨ – ਆਸਟਰੇਲੀਆ ਟੈਸਟ ਟੀਮ ਦੇ ਕਪਤਾਨ ਟਿਮ ਪੇਨ ਨੇ ਕਿਹਾ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਦੁਨੀਆ ਦਾ ਸਰਵਸ੍ਰੇਸ਼ਠ ਬੱਲੇਬਾਜ਼ ਹੈ ਅਤੇ ਉਹ ਵਿਰੋਧੀ ਟੀਮ ’ਤੇ ਉਸੇ ਦੇ ਅੰਦਾਜ਼ ਵਿਚ ਹਮਲਾ ਕਰਦਾ ਹੈ। ਉਸ ਨੇ 2018-19 ਵਿਚ ਭਾਰਤੀ ਟੀਮ ਦੇ ਆਸਟਰੇਲੀਆ ਦੌਰੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਭਾਰਤੀ ਕਪਤਾਨ ਦੇ ‘ਮੁਕਾਬਲੇਬਾਜ਼ੀ ਰਵੱਈਏ’ ਨੂੰ ਹਮੇਸ਼ਾ ‘ਯਾਦ’ ਰੱਖੇਗਾ।
ਇਹ ਖ਼ਬਰ ਪੜ੍ਹੋ- ਆਰਚਰ ਦੀ ਕੂਹਣੀ ਦੀ ਸੱਟ ਫਿਰ ਉੱਭਰੀ, ਨਿਊਜ਼ੀਲੈਂਡ ਵਿਰੁੱਧ ਸੀਰੀਜ਼ 'ਚ ਖੇਡਣਾ ਸ਼ੱਕੀ
ਇਸ 36 ਸਾਲਾ ਵਿਕਟਕੀਪਰ ਬੱਲੇਬਾਜ਼ ਨੇ ਕਿਹਾ, ‘‘ਵਿਰਾਟ ਕੋਹਲੀ ਲਈ ਮੈਂ ਕਈ ਵਾਰ ਕਿਹਾ ਹੈ ਕਿ ਉਹ ਉਸ ਤਰ੍ਹਾਂ ਦਾ ਖਿਡਾਰੀ ਹੈ, ਜਿਸ ਨੂੰ ਤੁਸੀਂ ਆਪਣੀ ਟੀਮ ਵਿਚ ਰੱਖਣਾ ਪਸੰਦ ਕਰੋਗੇ। ਉਹ ਮੁਕਾਬਲੇਬਾਜ਼ ਹੈ। ਉਹ ਦੁਨੀਆ ਦਾ ਸਰਵਸ੍ਰੇਸ਼ਠ ਬੱਲੇਬਾਜ਼ ਹੈ।’’ ਉਸ ਨੇ ਕਿਹਾ,‘‘ਉਸਦੇ (ਕੋਹਲੀ) ਵਿਰੁੱਧ ਖੇਡਣਾ ਚੁਣੌਤੀਪੂਰਨ ਹੈ ਤੇ ਉਹ ਤੁਹਾਡੀ ਚਾਲ ਵਿਚ ਨਹੀਂ ਫਸਦਾ ਕਿਉਂਕਿ ਉਹ ਖੇਡ ਵਿਚ ਬਹੁਤ ਚੰਗਾ ਤੇ ਮੁਕਾਬਲੇਬਾਜ਼ ਹੈ।’’ ਕੋਹਲੀ ਦੀ ਅਗਵਾਈ ਵਿਚ ਭਾਰਤ ਨੇ 2018-19 ਵਿਚ ਪਹਿਲੀ ਵਾਰ ਆਸਟਰੇਲੀਆ ਨੂੰ ਉਸੇ ਦੀ ਧਰਤੀ ’ਤੇ ਟੈਸਟ ਲੜੀ ਵਿਚ ਹਰਾਇਆ ਸੀ। ਭਾਰਤ ਨੇ ਬਾਰਡਰ-ਗਾਵਸਕਰ ਸੀਰੀਜ਼ ਨੂੰ 2-1 ਨਾਲ ਜਿੱਤਿਆ ਸੀ ਅਤੇ ਪੂਰੀ ਸੀਰੀਜ਼ ਦੌਰਾਨ ਦੋਵੇਂ ਕਪਤਾਨਾਂ ਵਿਚਾਲੇ ਕਈ ਵਾਰ ਜ਼ੁਬਾਨੀ ਜੰਗ ਦੇਖਣ ਨੂੰ ਮਿਲੀ ਸੀ।
ਪੇਨ ਨੇ ਕਿਹਾ,‘‘ਹਾਂ, ਚਾਰ ਸਾਲ ਪਹਿਲਾਂ ਉਸ ਨਾਲ ਮਤਭੇਦ ਹੋਏ ਸਨ। ਉਹ ਅਜਿਹਾ ਖਿਡਾਰੀ ਹੈ, ਜਿਸ ਨੂੰ ਮੈਂ ਹਮੇਸ਼ਾ ਯਾਦ ਰੱਖਾਂਗਾ।’’ ਰੋਮਾਂਚਕ ਗੱਲ ਇਹ ਹੈ ਕਿ ਪੇਨ ਨੇ ਹੀ ਪਿਛਲੇ ਸਾਲ ਕਿਹਾ ਸੀ ਕਿ ਕੋਹਲੀ ਭਾਰਤੀ ਟੀਮ ਵਿਚ ‘ਕਿਸੇ ਹੋਰ ਖਿਡਾਰੀ’ਦੀ ਤਰ੍ਹਾਂ ਹੈ, ਜਿਸ ਦੇ ਬਾਰੇ ਵਿਚ ਉਹ ‘ਜ਼ਿਆਦਾ’ ਨਹੀਂ ਸੋਚਦਾ ਹੈ। ਪੇਨ ਨੇ ਕਿਹਾ ਕਿ ਆਸਟਰੇਲੀਆਈ ਟੀਮ ਨੂੰ ਕੋਹਲੀ ਨੂੰ ‘ਨਾ ਪਸੰਦ ਕਰਨਾ ਪਸੰਦ’ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
48 ਸਾਲਾ ਬਲੈਂਡ ਨੇ ਜਿੱਤਿਆ ਬਿ੍ਰਟਿਸ਼ ਮਾਸਟਰਸ ਖ਼ਿਤਾਬ
NEXT STORY