ਵਿਲਨਿਯਸ/ਲਿਥੂਵਾਨੀਆ– ਇਟਲੀ ਨੇ ਪਹਿਲੇ ਹਾਫ ਵਿਚ ਜੂਝਣ ਤੋਂ ਬਾਅਦ ਦੂਜੇ ਹਾਫ ਵਿਚ ਦੋ ਗੋਲ ਕਰਕੇ ਲਿਥੂਵਾਨੀਆ ਨੂੰ 2-0 ਨਾਲ ਹਰਾ ਦਿੱਤਾ ਤੇ ਇਸ ਤਰ੍ਹਾਂ ਨਾਲ ਵਿਸ਼ਵ ਕੱਪ ਫੁੱਟਬਾਲ ਕੁਆਲੀਫਾਇੰਗ ਦੇ ਗਰੁੱਪ-ਸੀ ਵਿਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ।
ਬਦਲਵੇਂ ਖਿਡਾਰੀ ਸਟੇਫਾਨੋ ਸੇਨਸੀ ਨੇ ਹਾਫ ਤੋਂ ਬਾਅਦ ਤੀਜੇ ਮਿੰਟ ਵਿਚ ਹੀ ਗੋਲ ਕਰਕੇ ਇਟਲੀ ਨੂੰ ਬੜ੍ਹਤ ਦਿਵਾਈ। ਇਸ ਤੋਂ ਬਾਅਦ ਰੀਰੋ ਇਮੋਬਾਈਲ ਨੇ ਦੂਜੇ ਹਾਫ ਦੇ ਇੰਜਰੀ ਟਾਈਮ ਵਿਚ ਪੈਨਲਟੀ ਨੂੰ ਗੋਲ ਵਿਚ ਬਦਲਿਆ। ਇਸ ਜਿੱਤ ਨਾਲ ਇਟਲੀ ਗਰੁੱਪ-ਸੀ ਵਿਚੋਂ ਸਵਿਟਜ਼ਰਲੈਂਡ ਤੋਂ 3 ਅੰਕ ਉਪਰ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ। ਇਸ ਤਰ੍ਹਾਂ ਨਾਲ ਇਟਲੀ ਨੇ ਕਤਰ ਵਿਚ ਹੋਣ ਵਾਲੇ ਟੂਰਨਾਮੈਂਟ ਲਈ ਕੁਆਲੀਫਾਈ ਕਰਕੇ ਆਪਣੀ ਮੁਹਿੰਮ ਨੂੰ ਮਜ਼ਬੂਤੀ ਨਾਲ ਅੱਗੇ ਵਧਾਇਆ। ਉਹ ਵਿਸ਼ਵ ਕੱਪ 2018 ਵਿਚ ਜਗ੍ਹਾ ਬਣਾਉਣ ਵਿਚ ਅਸਫਲ ਰਿਹਾ ਸੀ। ਇਸ ਵਿਚਾਲੇ ਗਰੁੱਪ-ਸੀ ਦਾ ਇਕ ਹੋਰ ਮੈਚ ਨਾਦਰਨ ਆਇਰਲੈਂਡ ਤੇ ਬੁਲਗਾਰੀਆ ਵਿਚਾਲੇ ਗੋਲ ਰਹਿਤ ਡਰਾਅ ’ਤੇ ਖਤਮ ਹੋਇਆ।
ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਦਿੱਲੀ ਦੀ ਟੀਮ ਵਿਚ ਵਾਪਸੀ ਤੋਂ ਉਤਸ਼ਾਹਿਤ ਹੈ ਉਮੇਸ਼ ਯਾਦਵ
NEXT STORY