ਨਵੀਂ ਦਿੱਲੀ— ਦੱਖਣੀ ਅਫਰੀਕੀ ਟੀਮ ਦੇ ਸਾਬਕਾ ਦਿੱਗਜ ਖਿਡਾਰੀ ਜੈਕ ਕੈਲਿਸ ਆਪਣੇ ਸਮੇਂ ਦੇ ਮਹਾਨ ਆਲਰਾਊਂਡਰ 'ਚ ਸ਼ਾਮਲ ਰਹੇ ਹਨ। ਅਜੇ ਤਕ ਜੈਕ ਕੈਲਿਸ ਨੂੰ ਦੱਖਣੀ ਅਫਰੀਕਾ ਦਾ ਸਭ ਤੋਂ ਸ਼ਾਨਦਾਰ ਬੱਲੇਬਾਜ਼ ਕਿਹਾ ਜਾਂਦਾ ਹੈ। ਬੱਲੇ ਹੀ ਨਹੀਂ ਸਗੋਂ ਗੇਂਦ ਨਾਲ ਧਮਾਲਾਂ ਪਾਉਣ ਵਾਲੇ ਜੈਕ ਕੈਲਿਸ ਦੇ ਅੰਕੜੇ ਗਵਾਹ ਹਨ ਕਿ ਉਨ੍ਹਾਂ ਨੇ ਕ੍ਰਿਕਟ ਦੇ ਮੈਦਾਨ 'ਤੇ ਕਿੰਨਾ ਕਮਾਲ ਕੀਤਾ ਹੈ। ਫਿਲਹਾਲ, ਜੈਕ ਕੈਲਿਸ ਆਪਣੀ ਅੱਧੀ ਦਾੜ੍ਹੀ ਨੂੰ ਕਟਾਉਣ ਨੂੰ ਲੈ ਕੇ ਚਰਚਾ 'ਚ ਹੈ। ਦਰਅਸਲ ਇਕ ਮਹਾਨ ਕੰਮ ਲਈ ਜੈਕ ਕੈਲਿਸ ਨੇ ਆਪਣੀ ਅੱਧੀ ਦਾੜ੍ਹੀ ਕਟਵਾਈ ਹੈ। ਫਿਲਹਾਲ, ਜੈਕ ਕੈਲਿਸ ਨੇ ਜੋ ਆਪਣੀ ਤਸਵੀਰ ਸ਼ੇਅਰ ਕੀਤੀ ਹੈ ਉਸ ਬਾਰੇ 'ਚ ਤੁਹਾਡਾ ਜਾਣਨਾ ਜ਼ਰੂਰੀ ਹੈ। ਅੱਧੀ ਦਾੜ੍ਹੀ ਦੇ ਨਾਲ ਜੈਕ ਕੈਲਿਸ ਨੇ ਤਸਵੀਰ ਸ਼ੇਅਰ ਕਰਦੇ ਹੋਏ ਇੰਸਟਾਗ੍ਰਾਮ 'ਤੇ ਲਿਖਿਆ ਹੈ, ''ਅਗਲੇ ਕੁਝ ਦਿਨ ਬਹੁਤ ਹੀ ਦਿਲਚਸਪੀ ਦੇ ਨਾਲ ਬੀਤਣ ਵਾਲੇ ਹਨ। ਇਹ ਸਭ ਚੰਗੇ ਕੰਮ ਗੈਂਡਿਆਂ ਨੂੰ ਬਚਾਉਣ ਅਤੇ ਗੋਲਫ ਦੇ ਵਿਕਾਸ ਲਈ ਹੈ।'' ਜ਼ਿਕਰਯੋਗ ਹੈ ਕਿ ਰੋਹਿਤ ਸ਼ਰਮਾ ਅਤੇ ਕਈ ਖਿਡਾਰੀ ਇਸ ਗੱਲ ਨੂੰ ਲੈ ਕੇ ਲੋਕਾਂ ਤੋਂ ਅਪੀਲ ਕਰ ਚੁੱਕੇ ਹਨ।
ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਤਸਵੀਰ

ਜੈਕ ਕੈਲਿਸ ਦਾ ਕ੍ਰਿਕਟ ਕਰੀਅਰ
ਲਗਭਗ ਦੋ ਦਹਾਕੇ ਪ੍ਰੋਟੀਆਜ਼ ਟੀਮ ਲਈ ਖੇਡਣ ਵਾਲੇ ਕੈਲਿਸ ਨੇ 1995 'ਚ ਕੌਮਾਂਤਰੀ ਕ੍ਰਿਕਟ 'ਚ ਡੈਬਿਊ ਕੀਤਾ ਸੀ। ਜਦਕਿ, ਸਾਲ 2014 'ਚ ਜੈਕ ਕੈਲਿਸ ਨੇ ਆਪਣਾ ਆਖ਼ਰੀ ਮੈਚ ਖੇਡਿਆ ਸੀ। ਜੈਕ ਕੈਲਿਸ ਨੇ ਆਪਣੀ ਟੀਮ ਹੀ ਨਹੀਂ, ਸਗੋਂ ਦੁਨੀਆ ਦੀਆਂ ਟੀਮਾਂ ਲਈ ਕ੍ਰਿਕਟ ਦੇ ਹਰ ਫਾਰਮੈਟ 'ਚ ਇਕ ਮਿਸਾਲ ਸਥਾਪਤ ਕੀਤੀ ਸੀ। ਜੈਕ ਕੈਲਿਸ ਦੇ ਵਨ-ਡੇ ਕੌਮਾਂਤਰੀ ਕ੍ਰਿਕਟ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 328 ਮੈਚਾਂ 'ਚ 17 ਸੈਂਕੜੇ ਅਤੇ 86 ਅਰਧ ਸੈਂਕੜਿਆਂ ਦੇ ਦਮ 'ਤੇ 11579 ਦੌੜਾਂ ਬਣਾਈਆਂ ਹਨ। ਵਨ-ਡੇ ਕ੍ਰਿਕਟ 'ਚ ਕੈਲਿਸ ਦਾ ਔਸਤ 44.36 ਹੈ, ਜਦਕਿ 166 ਟੈਸਟ ਮੈਚਾਂ 'ਚ ਕੈਲਿਸ ਦੇ ਬੱਲੇ ਤੋਂ 45 ਸੈਂਕੜੇ ਅਤੇ 58 ਅਰਧ ਸੈਂਕੜੇ ਨਿਕਲੇ ਹਨ। ਕੈਲਿਸ ਨੇ 55.37 ਦੇ ਔਸਤ ਨਾਲ ਟੈਸਟ ਕ੍ਰਿਕਟ 'ਚ 13289 ਦੌੜਾਂ ਬਣਾਈਆਂ ਹਨ। ਸਾਊਥ ਅਫਰੀਕਾ ਲਈ ਵਨ-ਡੇ ਅਤੇ ਟੈਸਟ ਕ੍ਰਿਕਟ 'ਚ 10-10 ਹਜ਼ਾਰ ਤੋਂ ਜ਼ਿਆਦਾ ਦੌੜਾਂÎ ਬਣਾਉਣ ਵਾਲੇ ਉਹ ਇਕਲੌਤੇ ਖਿਡਾਰੀ ਹਨ। ਇਸ ਤੋਂ ਇਲਾਵਾ 25 ਟੀ-20 ਕੌਮਾਂਤਰੀ ਮੈਚ ਵੀ ਜੈਕ ਕੈਲਿਸ ਨੇ ਖੇਡੇ ਹਨ, ਜਿਸ 'ਚ ਉਨ੍ਹਾਂ ਨੇ 5 ਅਰਧ ਸੈਂਕੜਿਆਂ ਦੇ ਨਾਲ 666 ਦੌੜਾਂ ਬਣਾਈਆਂ ਹਨ। ਬੱਲੇ ਨਾਲ ਕਮਾਲ ਕਰਨ ਵਾਲੇ ਜੈਕ ਕੈਲਿਸ ਨੇ ਗੇਂਦ ਨਾਲ ਵੀ ਆਪਣਾ ਜਲਵਾ ਦਿਖਾਇਆ ਹੈ। ਕੈਲਿਸ ਨੇ ਵਨ-ਡੇ ਕ੍ਰਿਕਟ 'ਚ 273 ਵਿਕਟਾਂ ਅਤੇ ਟੈਸਟ ਕ੍ਰਿਕਟ 'ਚ 292 ਵਿਕਟਾਂ ਆਪਣੇ ਨਾਂ ਕੀਤੀਆਂ ਹਨ।
ਗੰਭੀਰ ਨੇ ਭੜਕਾਇਆ ਕੋਹਲੀ-ਗਾਵਸਕਰ ਦਾ ਵਿਵਾਦ, ਇਸ ਧਾਕੜ ਦਾ ਰੱਖਿਆ ਪੱਖ
NEXT STORY