ਕੈਨਬਰਾ- ਭਾਰਤੀ ਬੱਲੇਬਾਜ਼ ਸੰਜੂ ਸੈਮਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰਵਿੰਦਰ ਜਡੇਜਾ ਭਾਰਤੀ ਪਾਰੀ ਖਤਮ ਕਰਨ ਤੋਂ ਬਾਅਦ ਚੱਕਰ ਮਹਿਸੂਸ ਕਰ ਰਿਹਾ ਸੀ। ਇਸ ਤੋਂ ਬਾਅਦ ਵਿਕਲਪ ਦੇ ਤੌਰ 'ਤੇ ਯੁਜਵੇਂਦਰ ਚਾਹਲ ਨੂੰ ਮੈਦਾਨ 'ਤੇ ਉਤਾਰਿਆ ਸੀ। ਕਨਕਸ਼ਨ ਸਬਸਟੀਚਿਊਟ ਦੇ ਤੌਰ 'ਤੇ ਉਤਰੇ ਯੁਜਵੇਂਦਰ ਚਾਹਲ ਨੇ ਸਾਰਿਆਂ ਨੂੰ ਦੱਸਿਆ ਕਿ ਕਿਸੇ ਵੀ ਸਮੇਂ ਮੌਕੇ ਦੇ ਲਈ ਕਿਸ ਤਰ੍ਹਾਂ ਤਿਆਰ ਰਹਿਣਾ ਚਾਹੀਦਾ। ਸਪਿਨਰ ਚਾਹਲ ਕੈਨਬਰਾ 'ਚ ਖੇਡੇ ਗਏ ਸੀਰੀਜ਼ ਦੇ ਪਹਿਲੇ ਟੀ-20 ਮੈਚ 'ਚ ਪਲੇਇੰਗ ਇਲੈਵਨ 'ਚ ਸ਼ਾਮਲ ਨਹੀਂ ਸੀ, ਫਿਰ ਉਹ ਜਡੇਜਾ ਦੇ ਕਨਕਸ਼ਨ ਸਬਸਟੀਚਿਊਟ ਦੇ ਤੌਰ 'ਤੇ ਆਏ ਤੇ ਉਨ੍ਹਾਂ ਨੇ 25 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ। ਚਾਹਲ ਨੂੰ 'ਮੈਨ ਆਫ ਦਿ ਮੈਚ' ਵੀ ਚੁਣਿਆ ਗਿਆ।
ਇਹ ਵੀ ਪੜ੍ਹੋ : ਕਨਕਸ਼ਨ ਸਬਸਟੀਚਿਊਟ ਸਾਡੇ ਲਈ ਫਾਇਦੇਮੰਦ ਰਿਹਾ : ਵਿਰਾਟ
ਸੈਮਸਨ ਨੇ ਮੈਚ ਤੋਂ ਬਾਅਦ ਵਰਚੁਅਲ ਕਾਨਫਰੰਸ ਦੇ ਦੌਰਾਨ ਕਿਹਾ ਕਿ ਉਸਦੇ ਹੈਲਮੇਟ 'ਚ ਆਖਰੀ ਓਵਰ (ਮਿਸ਼ੇਲ ਸਟਾਰਕ ਦੇ) 'ਚ ਗੇਂਦ ਲੱਗੀ ਤੇ ਜਦੋਂ ਉਹ ਡ੍ਰੈਸਿੰਗ ਰੂਮ 'ਚ ਆਏ ਤਾਂ ਫਿਜ਼ੀਓ (ਨਿਤਿਨ ਪਟੇਲ) ਨੇ ਉਸ ਤੋਂ ਪੁੱਛਿਆ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ। ਜਡੇਜਾ ਨੇ ਕਿਹਾ ਮੈਂ ਥੋੜੇ ਚੱਕਰ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਨੇ ਕਿਹਾ ਕਿ ਟੀਮ ਦੇ ਡਾਕਟਰ ਦੀ ਸਲਾਹ ਅਨੁਸਾਰ ਉਸ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਸੈਮਸਨ ਨੇ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਜਡੇਜਾ ਭਰਾ ਕਿਵੇਂ ਦਾ ਮਹਿਸੂਸ ਕਰ ਰਿਹਾ ਹੈ ਕਿਉਂਕਿ ਫਿਜ਼ੀਓ ਉਸਦੀ ਦੇਖਭਾਲ ਕਰ ਰਿਹਾ ਹੈ। ਉਹ ਜਡੇਜਾ ਦੇ ਟੀ-20 ਸੀਰੀਜ਼ ਤੋਂ ਬਾਹਰ ਹੋਣ ਜਾਂ ਨਹੀਂ ਹੋਣ ਦੇ ਬਾਰੇ 'ਚ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਹਾਲਾਂਕਿ ਕਨਕਸ਼ਨ ਪ੍ਰੋਟੋਕਾਲ ਦੇ ਤਹਿਤ ਖਿਡਾਰੀ ਨੂੰ ਇਕ ਹਫਤੇ ਦਾ ਆਰਾਮ ਦਿੱਤਾ ਜਾਂਦਾ ਹੈ, ਜਿਸਦਾ ਮਤਲਬ ਹੈ ਕਿ ਉਹ ਅਗਲੇ 2 ਮੈਚਾਂ ਦੇ ਲਈ ਉਪਲੱਬਧ ਨਹੀਂ ਹੋਵੇਗਾ। ਜਡੇਜਾ ਨੇ 23 ਗੇਂਦਾਂ 'ਤੇ 44 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਭਾਰਤ ਨੂੰ 7 ਵਿਕਟਾਂ 'ਤੇ 161 ਦੌੜਾਂ ਤੱਕ ਪਹੁੰਚਾਇਆ, ਜੋ ਭਾਰਤ ਦੀ 11 ਦੌੜਾਂ ਦੀ ਜਿੱਤ ਦੇ ਲਈ ਵਧੀਆ ਸਕੋਰ ਸਾਬਤ ਹੋਇਆ।
ਨੋਟ- ਡ੍ਰੈਸਿੰਗ ਰੂਮ 'ਚ ਜਡੇਜਾ ਨੇ ਕੀਤੀ ਸੀ ਚੱਕਰ ਆਉਣ ਦੀ ਸ਼ਿਕਾਇਤ : ਸੈਮਸਨ । ਇਸ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਕਨਕਸ਼ਨ ਸਬਸਟੀਚਿਊਟ ਸਾਡੇ ਲਈ ਫਾਇਦੇਮੰਦ ਰਿਹਾ : ਵਿਰਾਟ
NEXT STORY