ਮੁੰਬਈ– ਭਾਰਤ ਦੇ ਯਸ਼ਸਵੀ ਜਾਇਸਵਾਲ ਨੇ ਬੰਗਲਾਦੇਸ਼ ਵਿਰੁੱਧ ਦੋ ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਦਿਲੀਪ ਟਰਾਫੀ ਦੌਰਾਨ ਲਾਲ ਗੇਂਦ ਨਾਲ ਕ੍ਰਿਕਟ ਵਿਚ ਪ੍ਰਦਰਸ਼ਨ ਵਿਚ ਨਿਰੰਤਰਤਾ ’ਤੇ ਜ਼ੋਰ ਦਿੱਤਾ ਹੈ। 22 ਸਾਲਾ ਜਾਇਸਵਾਲ ਭਾਰਤ ਦੀ ਲਾਲ ਗੇਂਦ ਦੀ ਟੀਮ ਦਾ ਅਹਿਮ ਮੈਂਬਰ ਹੈ। ਉਸ ਨੇ ਭਾਰਤ-ਏ ਵਿਰੁੱਧ ਭਾਰਤ-ਬੀ ਲਈ ਦਿਲੀਪ ਟਰਾਫੀ ਮੈਚ ਵਿਚ 50 ਗੇਂਦਾਂ ਵਿਚ 30 ਦੌੜਾਂ ਬਣਾਈਆਂ। ਉਸ ਨੇ ਕਿਹਾ,‘‘ਦਿਲੀਪ ਟਰਾਫੀ ਜਾਂ ਰਣਜੀ ਟਰਾਫੀ ਖੇਡਣ ਦਾ ਮੌਕਾ ਮਿਲਣਾ ਵੱਡੀ ਗੱਲ ਹੈ। ਮੈਨੂੰ ਇਸਦਾ ਇੰਤਜ਼ਾਰ ਹੈ। ਮੈਂ ਆਪਣੇ ਵੱਲੋਂ ਸਰਵਸ੍ਰੇਸ਼ਠ ਪ੍ਰਦਰਸ਼ਨ ਦੀ ਕੋਸ਼ਿਸ਼ ਕਰਾਂਗਾ।’’ ਹੁਣ ਤੱਕ 9 ਟੈਸਟ ਖੇਡ ਚੁੱਕੇ ਜਾਇਸਵਾਲ ਨੇ ਕਿਹਾ,‘‘ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਕਾਰਨ ਹਰ ਮੈਚ ਮਹੱਤਵਪੂਰਨ ਹੈ। ਤੁਹਾਨੂੰ ਹਰ ਮੈਚ ਵਿਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੁੰਦਾ ਹੈ।’’
ਉਸ ਨੇ ਕਿਹਾ,‘‘ਮੈਂ ਆਪਣੀ ਫਾਰਮ ’ਤੇ ਕਾਫੀ ਮਿਹਨਤ ਕੀਤੀ ਹੈ ਤੇ ਇਸ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਾਂਗਾ। ਜਿੰਨਾ ਵੱਧ ਅਭਿਆਸ ਕਰਾਂਗਾ, ਨਤੀਜੇ ਓਨੇ ਹੀ ਬਿਹਤਰ ਹੋਣਗੇ। ਮੈਨੂੰ ਇਕ ਖਿਡਾਰੀ ਦੇ ਤੌਰ ’ਤੇ ਆਪਣੇ ਪ੍ਰਦਰਸ਼ਨ ’ਚ ਲਗਾਤਾਰ ਸੁਧਾਰ ਕਰਨਾ ਹੈ।’’ ਭਾਰਤ ਤੇ ਬੰਗਲਾਦੇਸ਼ ਵਿਚਾਲੇ ਲੜੀ 19 ਸਤੰਬਰ ਤੋਂ ਸ਼ੁਰੂ ਹੋਵੇਗੀ।
ਸ਼ੌਰਿਆ ਸੈਣੀ ਨੇ ਵਿਸ਼ਵ ਰਿਕਾਰਡ ਨਾਲ 50 ਮੀਟਰ ਰਾਈਫਲ 3ਪੀ ’ਚ ਸੋਨ ਤਮਗਾ ਜਿੱਤਿਆ
NEXT STORY