ਜਲੰਧਰ- ਜਲੰਧਰ ਨੂੰ ਜ਼ਿਆਦਾਤਰ ਲੋਕ ਕ੍ਰਿਕਟ ਅਤੇ ਹਾਕੀ ਦੇ ਨਾਂ ਨਾਲ ਜਾਣਦੇ ਹਨ ਪਰ ਕੋਵਿਡ ਦੇ ਸਮੇਂ ਜਦੋਂ ਇਥੇ ਆਨਲਾਈਨ ਕੋਚਿੰਗ ਸ਼ੁਰੂ ਹੋਈ ਤਾਂ ਸ਼ਤਰੰਜ ਦਾ ਗ੍ਰਾਫ਼ ਵੀ ਕਾਫ਼ੀ ਵਧ ਗਿਆ। ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਭਾਰਤੀ ਸ਼ਤਰੰਜ ਚੈੱਸ ਫੈੱਡਰੇਸ਼ਨ ਵੱਲੋਂ ਤਾਮਿਲਨਾਡੂ ਵਿੱਚ ਓਲੰਪੀਆਡ ਅੰਤਰਰਾਸ਼ਟਰੀ ਟੂਰਨਾਮੈਂਟ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਪੰਜਾਬ ਸਮੇਤ ਦੇਸ਼ ਵਿੱਚ ਖ਼ਾਸ ਕਰਕੇ ਜਲੰਧਰ ਵਿੱਚ ਸ਼ਤਰੰਜ ਖਿਡਾਰੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ। 2021 ਵਿੱਚ ਜਲੰਧਰ ਵਿੱਚ ਰੈਗੂਲਰ ਖਿਡਾਰੀਆਂ ਦੀ ਗਿਣਤੀ 200 ਤੋਂ 250 ਦੇ ਵਿਚਕਾਰ ਸੀ ਪਰ ਹੁਣ ਇਹ 500 ਤੋਂ ਵੱਧ ਹੈ।
ਮਣੀਪੁਰ 'ਚ 2 ਔਰਤਾਂ ਨਾਲ ਹੋਈ ਹੈਵਾਨੀਅਤ ਦੀ ਸੁਖਬੀਰ ਬਾਦਲ ਨੇ ਕੀਤੀ ਸਖ਼ਤ ਸ਼ਬਦਾਂ 'ਚ ਨਿਖੇਧੀ
ਪਹਿਲਾਂ ਜਲੰਧਰ ਵਿੱਚ ਸਿਰਫ਼ 5-7 ਨਿੱਜੀ ਕੋਚ ਸਨ ਹੁਣ 15 ਤੋਂ ਵੱਧ ਹਨ, ਜੋ ਖਿਡਾਰੀਆਂ ਨੂੰ ਘਰ-ਘਰ ਜਾ ਕੇ ਨਿੱਜੀ ਸਿਖਲਾਈ ਦੇ ਰਹੇ ਹਨ। ਜ਼ਿਲ੍ਹਾ ਐਸੋਸੀਏਸ਼ਨ ਤੋਂ ਇਲਾਵਾ 10 ਦੇ ਕਰੀਬ ਪ੍ਰਾਈਵੇਟ ਅਕੈਡਮੀਆਂ ਵੀ ਸ਼ਤਰੰਜ ਦੇ ਪ੍ਰਚਾਰ ਲਈ ਕੰਮ ਕਰ ਰਹੀਆਂ ਹਨ। ਪੰਜਾਬ ਸ਼ਤਰੰਜ ਐਸੋਸੀਏਸ਼ਨ ਦੇ ਪ੍ਰਧਾਨ ਮਨੀਸ਼ ਥਾਪਰ ਨੇ ਕਿਹਾ ਕਿ ਪੰਜਾਬ ਵਿੱਚ ਸ਼ਤਰੰਜ ਦੇ ਹੁਨਰ ਅਤੇ ਖਿਡਾਰੀਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਲੰਧਰ 'ਚ ਹੋਣ ਵਾਲੇ ਰਾਸ਼ਟਰੀ ਮੁਕਾਬਲੇ ਦੇ ਨਾਲ-ਨਾਲ ਖਿਡਾਰੀਆਂ ਦੀ ਅੰਤਰਰਾਸ਼ਟਰੀ ਤੋਂ ਰਾਸ਼ਟਰੀ ਰੈਂਕਿੰਗ 'ਚ ਵੀ ਵਾਧਾ ਹੋ ਰਿਹਾ ਹੈ। ਜਲੰਧਰ ਵਿੱਚ, ਦੁਸ਼ਯੰਤ ਸ਼ਰਮਾ ਆਈ. ਐੱਮ. ਅਤੇ ਨਮਿਤ ਵੀਰ ਵਾਲੀਆ ਕੈਡੇਟ ਮਾਸਟਰ ਤੋਂ ਲੈ ਕੇ ਫਿੱਡੇ ਮਾਸਟਰ ਤੱਕ ਵੀ ਖਿਡਾਰੀ ਹਨ।
ਐਲਕੇਜੀ ਦੀ ਵਿਦਿਆਰਥਣ 5 ਸਾਲਾ ਕ੍ਰਿਸ਼ਨਾ ਨੇ ਅੰਡਰ-7 'ਚ ਚਾਂਦੀ ਦਾ ਤਗ਼ਮਾ ਜਿੱਤਿਆ
5 ਸਾਲਾ ਕ੍ਰਿਸ਼ਨਾ ਗੇਰਾ ਪੁਲਸ ਡੀ. ਏ. ਵੀ. ਪਬਲਿਕ ਸਕੂਲ ਵਿੱਚ ਐਲਕੇਜੀ ਦਾ ਵਿਦਿਆਰਥੀ ਹੈ। ਉਹ ਪਿਤਾ ਦਿਨੇਸ਼ ਗੇਰਾ ਤੋਂ ਸ਼ਤਰੰਜ ਦੀ ਸਿਖਲਾਈ ਲੈ ਰਹੀ ਹੈ। ਹਾਲ ਹੀ ਵਿੱਚ ਕ੍ਰਿਸ਼ਨਾ ਨੇ ਅੰਡਰ-7 ਰੇਟਿੰਗ ਟੂਰਨਾਮੈਂਟ ਵਿੱਚ ਦੂਜਾ ਸਥਾਨ ਹਾਸਲ ਕੀਤਾ। ਪਿਤਾ ਦਿਨੇਸ਼ ਗੇਰਾ ਖ਼ੁਦ ਅੰਤਰਰਾਸ਼ਟਰੀ ਦਰਜਾਬੰਦੀ ਵਾਲੇ ਖਿਡਾਰੀ ਹਨ। ਸਰਕਾਰੀ ਸਕੂਲ ਟਾਹਲੀ ਸਾਹਿਬ ਕਰਤਾਰਪੁਰ ਦਾ 8 ਸਾਲਾ ਬਲਵੰਤ ਸਿੰਘ ਵਧੀਆ ਕਰ ਰਿਹਾ ਹੈ। ਉਸ ਨੇ ਅੰਡਰ-17 ਰਾਸ਼ਟਰੀ ਮੁਕਾਬਲੇ ਸਮੇਤ ਕਈ ਰਾਜ ਅਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ। ਬਲਵੰਤ ਪਿਤਾ ਨਰਿੰਦਰ ਸਿੰਘ ਅਤੇ ਪ੍ਰਾਈਵੇਟ ਕੋਚ ਤੋਂ ਕੋਚਿੰਗ ਲੈ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੜ੍ਹਾਂ ਦਰਮਿਆਨ ਨੰਗਲ ਡੈਮ ਤੋਂ ਸਤਲੁਜ ਦਰਿਆ ’ਚ ਛੱਡਿਆ ਗਿਆ 12 ਹਜ਼ਾਰ ਕਿਊਸਿਕ ਪਾਣੀ
ਚੈੱਸ 'ਚ ਜਲੰਧਰ ਦੀਆਂ ਟਾਪ ਕੁੜੀਆਂ
ਵਿਸ਼ਵ ਚੈਂਪੀਅਨ ਇਨ ਡੈੱਫ਼ ਐਂਡ ਡੰਬ ਮੱਲਿਕਾ ਹਾਂਡਾ
ਅਨਾਹਿਤ ਵਰਮਾ ਨੈਸ਼ਨਲ ਐਮਚਿਊਰ ਸਿਲਵਰ ਮੈਡਲਿਸਟ
ਸ੍ਰਿਸ਼ਟੀ ਕਾਮਨਵੈਲਥ ਮੈਡਲਿਸਟ
ਟੀਆ ਅਤੇ ਪ੍ਰਾਂਜਲ ਰਾਜ ਅਤੇ ਅੰਤਰਰਾਸ਼ਟਰੀ ਦਰਜਾ ਪ੍ਰਾਪਤ ਖਿਡਾਰੀ ਹਨ।
ਇਹ ਵੀ ਪੜ੍ਹੋ- ਸੁਲਤਾਨਪੁਰ ਲੋਧੀ ਵਿਖੇ ਚਾਚੇ ਦੀ ਪ੍ਰੇਮਿਕਾ ਵੱਲੋਂ ਬੱਚੇ ਨੂੰ ਕਤਲ ਕਰਨ ਦੇ ਮਾਮਲੇ 'ਚ ਸਾਹਮਣੇ ਆਈ ਇਹ ਗੱਲਸ਼ਤਰੰਜ ਵਿੱਚ ਜਲੰਧਰ ਦੇ ਚੋਟੀ ਦੇ ਖਿਡਾਰੀ
ਇੰਟਰਨੈਸ਼ਨਲ ਮਾਸਟਰ (IM) ਦੁਸ਼ਯੰਤ ਸ਼ਰਮਾ
ਫਿੱਡੇ ਮਾਸਟਰ (ਐੱਫ਼. ਐੱਮ) ਨਮਿਤਬੀਰ ਸਿੰਘ
ਕੈਡੇਟ ਮਾਸਟਰ (CM) ਤਨਮਯ ਜੈਨ
ਅੰਤਰਰਾਸ਼ਟਰੀ ਦਰਜਾ ਪ੍ਰਾਪਤ ਉਤਕਰਸ਼ ਤੁਲੀ
ਇਹ ਵੀ ਪੜ੍ਹੋ- ਹੱਸਦਾ-ਵੱਸਦਾ ਪਲਾਂ 'ਚ ਉੱਜੜ ਗਿਆ ਪਰਿਵਾਰ, ਟਰੱਕ ਹੇਠਾਂ ਆਉਣ ਨਾਲ 5 ਸਾਲਾ ਬੱਚੀ ਦੀ ਦਰਦਨਾਕ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਹਾਈਕੋਰਟ ਪੁੱਜਾ ਵਿਨੇਸ਼, ਬਜਰੰਗ ਨੂੰ ਏਸ਼ੀਆਈ ਖੇਡਾਂ ਦੇ ਟਰਾਇਲਾਂ ਤੋਂ ਛੋਟ ਦਾ ਮਾਮਲਾ, ਅਦਾਲਤ ਨੇ ਮੰਗਿਆ ਜਵਾਬ
NEXT STORY