ਜਲੰਧਰ —ਐਂਡੀ ਮੱਰੇ ਦੀ ਤਰ੍ਹਾਂ ਉਸ ਦਾ ਭਰਾ ਜੈਮੀ ਮੱਰੇ ਇੰਗਲੈਂਡ ਦੇ ਚੈਂਪੀਅਨ ਟੈਨਿਸ ਖਿਡਾਰੀਆਂ 'ਚੋਂ ਇਕ ਹੈ। ਐਂਡੀ ਜਿਥੇ ਸਿੰਗਲਜ਼ 'ਚ ਨੰਬਰ ਵਨ ਰਹਿ ਚੁੱਕਾ ਹੈ, ਉਥੇ ਹੀ ਜੈਮੀ ਡਬਲਜ਼ ਦਾ ਲੰਮੇ ਸਮੇਂ ਤੱਕ ਚੈਂਪੀਅਨ ਰਿਹਾ ਹੈ। ਜੈਮੀ ਨੇ ਵੈਨੇਜ਼ੁਏਲਾ ਦੀ ਅਦਾਕਾਰਾ ਐਲੇਜਾਂਦ੍ਰਾ ਗੁਤੀਰੇਜ ਨਾਲ ਵਿਆਹ ਕੀਤਾ ਸੀ। ਐਲੇਜਾਂਦ੍ਰਾ ਨਾਲ ਉਸ ਦੀ ਪਹਿਲੀ ਮੁਲਾਕਾਤ ਉਦੋਂ ਹੋਈ ਸੀ, ਜਦੋਂ ਉਹ ਐੱਮ. ਬੀ. ਏ. ਕਲਾਸਿਜ਼ ਲਈ ਜਾਂਦੀ ਸੀ। ਦੋਵਾਂ 'ਚ ਹੈਲੋ-ਹਾਏ ਹੋਈ। ਗੱਲ ਵਧੀ, ਫਿਰ ਮੁਲਾਕਾਤਾਂ। ਡੇਟਿੰਗ ਤੋਂ ਬਾਅਦ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ।
ਜੈਮੀ ਨਾਲ ਆਪਣੇ ਰਿਸ਼ਤਿਆਂ 'ਤੇ ਐਲੇਜਾਂਦ੍ਰਾ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਜੈਮੀ 'ਤੇ ਉਹ ਆਪਣੀ ਪਹਿਲੀ ਮੁਲਾਕਾਤ 'ਤੇ ਹੀ ਫਿਦਾ ਹੋ ਗਈ ਸੀ। ਐਲੇਜਾਂਦ੍ਰਾ ਵਿਆਹ ਤੋਂ ਬਾਅਦ ਟੈਲੀਵਿਜ਼ਨ ਰਿਪੋਰਟਰ ਦੀ ਜੌਬ ਵੀ ਕਰਦੀ ਸੀ। ਲਿੰਗਰੀ ਬ੍ਰਾਂਡਸ ਲਈ ਮਾਡਲਿੰਗ ਕਰਨ ਤੋਂ ਇਲਾਵਾ ਐਲੇਜਾਂਦ੍ਰਾ ਫਿਲਮਾਂ 'ਚ ਵੀ ਸਰਗਰਮ ਹੈ।
ਡੇਅਰਡੇਵਿਲਜ਼ ਦੇ ਖਿਡਾਰੀਆਂ ਨੇ ਅੰਗ ਦਾਨ ਕਰਨ ਦੀ ਸਹੁੰ ਚੁੱਕੀ
NEXT STORY