ਨਵੀਂ ਦਿੱਲੀ—ਗੌਤਮ ਗੰਭੀਰ, ਮੁਹੰਮਦ ਸ਼ੰਮੀ ਅਤੇ ਪ੍ਰਿਥਵੀ ਸ਼ਾਹ ਸਮੇਤ ਦਿੱਲੀ ਡੇਅਰਡੇਵਿਲਜ਼ ਦੇ ਖਿਡਾਰੀਆਂ ਨੇ ਆਪਣੇ ਅੰਗ ਦਾਨ ਕਰਨ ਦੀ ਅੱਜ ਸਹੁੰ ਚੁੱਕੀ। ਗੰਭੀਰ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਣੇ ਅੰਗ ਦਾਨ ਕਰਨ। ਮੈਂ ਖੁਦ ਵੀ ਅੰਗ ਦਾਨ ਕਰਾਂਗਾ। ਕਿਸੇ ਹੋਰ ਨੂੰ ਵਧੀਆ ਜ਼ਿੰਦਗੀ ਦੇਣ ਤੋਂ ਵਧ ਕੇ ਹੋਰ ਕੁਝ ਨਹੀਂ ਹੋ ਸਕਦਾ।
ਉਸ ਨੇ ਕਿਹਾ ਕਿ ਇਹ ਮੁਹਿੰਮ ਮੇਰੇ ਦਿਲ ਦੇ ਬਹੁਤ ਕਰੀਬ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਅਸੀਂ ਅੰਗ ਦਾਨ ਕਰੀਏ। ਮੈਂ ਫੋਰਟਿਸ 'ਮੋਰ ਟੂ ਗਿਵ' ਪਹਿਲ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ। ਡੇਅਰਡੇਵਿਲਜ਼ ਟੀਮ ਨੇ ਇਥੇ ਫੋਰਟਿਸ ਹੈਲਥ ਕੇਅਰ ਵਲੋਂ ਆਯੋਜਿਤ ਪ੍ਰੋਗਰਾਮ 'ਚ ਇਹ ਗੱਲ ਕਹੀ।
ਦਿੱਲੀ ਹੁਣ ਹਾਰੀ ਤਾਂ ਆਈ. ਪੀ. ਐੱਲ. 'ਚੋਂ ਬਾਹਰ
NEXT STORY