ਲੰਡਨ- ਭਾਰਤ ਤੇ ਇੰਗਲੈਂਡ ਵਿਚਾਲੇ ਮੌਜੂਦਾ ਟੈਸਟ ਸੀਰੀਜ਼ ਵਿਚ ਵਾਰ-ਵਾਰ ਸੁਰੱਖਿਆ ਦੀ ਉਲੰਘਣਾ ਕਰਕੇ ਮੈਦਾਨ 'ਚ ਦਾਖਲ ਹੋਣ ਵਾਲੇ ਯੂਟਿਊਬਰ ਡੈਨੀਅਲ ਜਾਰਵਿਸ 'ਜਾਰਵੋ 69' ਨੂੰ ਚੌਥੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਲੰਚ ਤੋਂ ਪਹਿਲਾਂ ਓਵਲ ਮੈਦਾਨ ਵਿਚ ਦਾਖਲ ਤੋਂ ਬਾਅਦ ਆਖਿਰਕਾਰ ਦੱਖਣੀ ਲੰਡਨ ਪੁਲਸ ਨੇ ਗ੍ਰਿਫਤਾਰ ਕਰ ਲਿਆ। 'ਜਾਰਵੋ 69' ਦੇ ਨਾਂ ਨਾਲ ਮਸ਼ਹੂਰ ਜਾਰਵਿਸ ਤਿੰਨ ਮੈਚਾਂ ਵਿਚ ਤੀਜੀ ਵਾਰ ਮੈਦਾਨ 'ਚ ਦਾਖਲ ਹੋ ਚੁੱਕੇ ਹਨ।
ਇਹ ਖ਼ਬਰ ਪੜ੍ਹੋ- IND v ENG : ਉਮੇਸ਼ ਦੀ ਸ਼ਾਨਦਾਰ ਵਾਪਸੀ, ਰੂਟ ਨੂੰ ਕੀਤਾ ਕਲੀਨ ਬੋਲਡ (ਵੀਡੀਓ)
ਯਾਰਕਸ਼ਰ ਕਾਊਂਟੀ ਨੇ ਉਸ 'ਤੇ ਉਮਰ ਭਰ ਦੇ ਲਈ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਸੀ ਪਰ ਈ. ਸੀ. ਬੀ. ਨੇ ਕੋਈ ਵੱਡਾ ਕਦਮ ਨਹੀਂ ਚੁੱਕਿਆ। ਬੀ. ਸੀ. ਸੀ. ਆਈ. ਦੇ ਇਕ ਸੂਤਰ ਨੇ ਦੱਸਿਆ ਕਿ- ਹਾਂ, ਜਾਰਵੋ 69 ਨੂੰ ਦੱਖਣੀ ਲੰਡਨ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਭਾਰਤੀ ਟੀਮ ਦੀ ਜਰਸੀ ਵਿਚ ਲਾਰਡਸ 'ਤੇ ਫੀਲਡਿੰਗ ਕਰਨ ਦੀ ਕੋਸ਼ਿਸ਼ ਤੋਂ ਬਾਅਦ ਲੀਡਸ ਵਿਚ ਸਟਾਂਸ ਲੈਣ ਵਾਲੇ ਜਾਰਵਿਸ ਉਸ ਸਮੇਂ ਦੌੜਦੇ ਹੋਏ ਨਜ਼ਰ ਆਏ ਜਦੋ ਉਮੇਸ਼ ਯਾਦਵ ਗੇਂਦਬਾਜ਼ੀ ਕਰ ਰਹੇ ਸਨ। ਦੂਜੇ ਪਾਸੇ ਖੜ੍ਹੇ ਜਾਨੀ ਬੇਅਰਸਟੋ ਨਾਲ ਟੱਕਰ ਮਾਰੀ। ਬਾਅਦ ਵਿਚ ਉਸ ਨੂੰ ਮੈਦਾਨ ਤੋਂ ਬਾਹਰ ਕੱਢਿਆ ਗਿਆ।
ਇਹ ਖ਼ਬਰ ਪੜ੍ਹੋ- ਅਮਰੀਕਾ 'ਚ ਕੋਰੋਨਾ ਵੈਕਸੀਨ ਦੀਆਂ ਲੱਗੀਆਂ 372.1 ਮਿਲੀਅਨ ਖੁਰਾਕਾਂ : CDC
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸ਼ਮੀ ਲਈ ਭਾਰਤੀ ਫੈਂਸ ਲਿਆਏ ਬਰਥਡੇ ਕੇਕ, ਮਨਾਇਆ ਜਸ਼ਨ (ਵੀਡੀਓ)
NEXT STORY