ਨਵੀਂ ਦਿੱਲੀ- ਵੈਸਟਇੰਡੀਜ਼ ਦੀ ਟੀਮ ਪਾਕਿਸਤਾਨ ਦੇ ਵਿਰੁੱਧ ਟੀ-20 ਸੀਰੀਜ਼ 0-1 ਨਾਲ ਹਾਰਨ ਤੋਂ ਬਾਅਦ ਟੈਸਟ ਸੀਰੀਜ਼ ਖੇਡ ਰਹੀ ਹੈ। ਸੀਰੀਜ਼ ਦਾ ਪਹਿਲਾ ਟੈਸਟ ਵਿੰਡੀਜ਼ ਟੀਮ ਨੇ ਇਕ ਵਿਕਟ ਨਾਲ ਜਿੱਤ ਲਿਆ ਸੀ। ਇਸ ਰੋਮਾਂਚਕ ਮੁਕਾਬਲੇ ਵਿਚ ਵਿੰਡੀਜ਼ ਟੀਮ ਦੇ ਟੇਲਐਂਡ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਹੁਣ ਪਾਕਿਸਤਾਨ ਦੇ ਵਿਰੁੱਧ ਦੂਜਾ ਟੈਸਟ ਸ਼ੁਰੂ ਹੋਣ ਤੋਂ ਪਹਿਲਾਂ ਕਪਤਾਨ ਕ੍ਰੇਗ ਬ੍ਰੇਥਵੇਟ ਨੇ ਇਕ ਪ੍ਰੈਸ ਕਾਨਫਰੰਸ ਕੀਤੀ, ਜਿਸ 'ਚ ਉਨ੍ਹਾਂ ਨੇ ਜੇਸਨ ਹੋਲਡਰ ਨੂੰ ਦੁਨੀਆ ਦਾ ਨੰਬਰ ਇਕ ਆਲਰਾਊਂਡਰ ਮੰਨਿਆ।
ਇਹ ਖ਼ਬਰ ਪੜ੍ਹੋ- ENG v IND : ਤੀਜੇ ਟੈਸਟ ਦੇ ਲਈ ਇੰਗਲੈਂਡ ਟੀਮ 'ਚ ਸ਼ਾਮਲ ਹੋਇਆ ਇਹ ਬੱਲੇਬਾਜ਼
ਬ੍ਰੇਥਵੇਟ ਨੇ ਕਿਹਾ ਕਿ ਜੇਸਨ ਟੀਮ ਦੇ ਲਈ ਖਾਸ ਹਨ ਅਤੇ ਉਨ੍ਹਾਂ ਨੇ ਅਜੇ ਤੱਕ ਵਧੀਆ ਸਾਥ ਨਿਭਾਇਆ ਹੈ। ਉਨ੍ਹਾਂ ਨੇ ਨਵੇਂ ਗੇਂਦਬਾਜ਼ ਜੇਡਨ ਸੀਲਸ ਦੀ ਵੀ ਮਦਦ ਕੀਤੀ। ਸਾਰੇ ਖਿਡਾਰੀ ਟੀਮ ਦੇ ਲਈ ਆਪਣਾ ਅਹਿਮ ਯੋਗਦਾਨ ਦੇ ਰਹੇ ਹਨ। ਸਾਰੇ ਇਕੱਠੇ ਹਨ। ਹੋਲਡਰ ਬੇਨ ਸਟੋਕਸ ਅਤੇ ਰਵਿੰਦਰ ਜਡੇਜਾ ਦੀ ਮੌਜੂਦਗੀ ਦੇ ਬਾਵਜੂਦ ਵਿਸ਼ਵ ਦੇ ਨੰਬਰ ਇਕ ਆਲਰਾਊਂਡਰ ਹਨ। ਉਹ ਟੀਮ ਵਿਚ ਊਰਜਾ ਪੈਦਾ ਕਰਦੇ ਹਨ।
ਇਹ ਖ਼ਬਰ ਪੜ੍ਹੋ- ਅਦਿਤੀ ਅਸ਼ੋਕ ਬ੍ਰਿਟਿਸ਼ ਓਪਨ 'ਚ ਸਾਂਝੇਤੌਰ 'ਤੇ 22ਵੇਂ ਸਥਾਨ 'ਤੇ
ਦੱਸ ਦੇਈਏ ਕਿ ਸਾਲ ਦੀ ਸ਼ੁਰੂਆਤ ਵਿਚ ਹੋਲਡਰ ਦੇ ਸਥਾਨ 'ਤੇ ਕ੍ਰੇਗ ਬ੍ਰੇਥਵੇਟ ਨੂੰ ਵਿੰਡੀਜ਼ ਟੀਮ ਦੀ ਕਪਤਾਨੀ ਦਿੱਤੀ ਗਈ ਸੀ। ਬ੍ਰੇਥਵੇਟ ਨੂੰ ਬੰਗਲਾਦੇਸ਼ ਦੌਰੇ 'ਤੇ ਜਿੱਤ, ਸ਼੍ਰੀਲੰਕਾ ਦੇ ਵਿਰੁੱਧ ਡਰਾਅ ਸੀਰੀਜ਼ ਤਾਂ ਦੱਖਣੀ ਅਫਰੀਕਾ ਦੇ ਵਿਰੁੱਧ ਸੀਰੀਜ਼ ਵਿਚ ਹਾਰ ਮਿਲੀ ਸੀ। ਹਾਲਾਂਕਿ ਪਾਕਿਸਤਾਨ ਦੇ ਵਿਰੁੱਧ ਉਨ੍ਹਾਂ ਨੇ ਪਹਿਲਾ ਟੈਸਟ ਜਿੱਤ ਕੇ ਫਿਰ ਤੋਂ ਲੈਅ ਹਾਸਲ ਕੀਤੀ ਹੈ। ਹੋਲਡਰ ਦੀ ਗੱਲ ਕਰੀਏ ਤਾਂ ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿਚ ਉਨ੍ਹਾਂ ਨੇ 58 ਦੌੜਾਂ ਬਣਾਉਣ ਦੇ ਨਾਲ 3 ਵਿਕਟਾਂ ਹਾਸਲ ਕੀਤੀਆਂ ਸਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਦਿਤੀ ਅਸ਼ੋਕ ਬ੍ਰਿਟਿਸ਼ ਓਪਨ 'ਚ ਸਾਂਝੇਤੌਰ 'ਤੇ 22ਵੇਂ ਸਥਾਨ 'ਤੇ
NEXT STORY