ਨਵੀਂ ਦਿੱਲੀ- ਖੇਡ ਮੰਤਰੀ ਅਨੁਰਾਗ ਠਾਕੁਰ ਨੇ ਸ਼ੁੱਕਰਵਾਰ ਨੂੰ ਜੈਵਲਿਨ ਥ੍ਰੋਅਰ ਦੇਵੇਂਦ੍ਰ ਝਾਝਰੀਆ ਤੇ ਸੁਮਿਤ ਅੰਤਿਲ ਸਮੇਤ ਪੈਰਾਲੰਪਿਕ ਤਮਗਾ ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਖੇਡ ਆਉਣ ਵਾਲੇ ਸਮੇਂ ਵਿਚ ਕ੍ਰਿਕਟ ਦੀ ਤਰ੍ਹਾਂ ਪ੍ਰਸਿੱਧ ਹੋਵੇਗੀ। ਟੋਕੀਓ ਓਲੰਪਿਕ ਵਿਚ ਜੈਵਲਿਨ ਥ੍ਰੋਅ ਵਿਚ ਨੀਰਜ ਚੋਪੜਾ ਦੇ ਇਤਿਹਾਸਕ ਸੋਨ ਤਮਗੇ ਤੋਂ ਬਾਅਦ ਅੰਤਿਲ, ਝਾਝਰੀਆ ਤੇ ਸੁੰਦਰ ਸਿੰਘ ਗੁਰਜਰ ਨੇ ਪੈਰਾਲੰਪਿਕ ਵਿਚ ਜੈਵਲਿਨ ਥ੍ਰੋਅ ਵਿਚ ਤਮਗੇ ਜਿੱਤੇ। ਪਹਿਲੀ ਵਾਰ ਪੈਰਾਲੰਪਿਕ ਖੇਡ ਰਹੇ ਅੰਤਿਲ ਨੇ ਆਪਣਾ ਹੀ ਵਿਸ਼ਵ ਰਿਕਾਰਡ ਕਈ ਵਾਰ ਤੋੜ ਕੇ ਐੱਫ 64 ਵਰਗ ਵਿਚ ਸੋਨ ਤਮਗਾ ਜਿੱਤਿਆ ਸੀ। ਝਾਝਰੀਆ ਨੇ ਐੱਫ.46 ਵਿਚ ਚਾਂਦੀ ਤੇ ਗੁਰਜਰ ਨੇ ਕਾਂਸੀ ਤਮਗਾ ਹਾਸਲ ਕੀਤਾ।
ਇਹ ਖ਼ਬਰ ਪੜ੍ਹੋ- IND v ENG : ਉਮੇਸ਼ ਦੀ ਸ਼ਾਨਦਾਰ ਵਾਪਸੀ, ਰੂਟ ਨੂੰ ਕੀਤਾ ਕਲੀਨ ਬੋਲਡ (ਵੀਡੀਓ)
ਬੀ. ਸੀ. ਸੀ. ਆਈ. ਦੇ ਸਾਬਕਾ ਮੁਖੀ ਠਾਕੁਰ ਨੇ ਸਨਮਾਨ ਸਮਾਰੋਹ ਦੌਰਾਨ ਕਿਹਾ ਕਿ ਉਮੀਦ ਹੈ ਕਿ ਹੁਣ ਜੈਵਲਿਨ ਵੀ ਕ੍ਰਿਕਟ ਦੇ ਬੱਲੇ ਦੀ ਤਰ੍ਹਾਂ ਮਸ਼ਹੂਰ ਹੋ ਜਾਵੇਗੀ। ਇਸ ਮੌਕੇ 'ਤੇ ਯੋਗੇਸ਼ ਕਥੂਨੀਆ (ਡਿਸਕਸ ਥ੍ਰੋਅ ਐੱਫ 56 ਤਮਗਾ ਜੇਤੂ) ਤੇ ਸ਼ਰਦ ਕੁਮਾਰ (ਹਾਈ ਜੰਪ ਟੀ.63 ਕਾਂਸੀ) ਵੀ ਮੌਜੂਦ ਹਨ। ਠਾਕੁਰ ਨੇ ਕਿਹਾ ਕਿ ਰਾਸ਼ਟਰੀ ਖੇਡ ਦਿਹਾੜੇ 'ਤੇ ਭਾਰਤ ਨੇ ਚਾਰ ਤਮਗੇ ਜਿੱਥੇ ਤੇ ਮੇਜਰ ਧਿਆਨਚੰਦ ਜੀ ਨੂੰ ਇਸ ਤੋਂ ਵੱਡੀ ਸ਼ਰਧਾਂਜਲੀ ਨਹੀਂ ਹੋ ਸਕਦੀ। ਖਿਡਾਰੀਆਂ ਨੇ ਕਾਫੀ ਮਹਿਨਤ ਕੀਤੀ ਤੇ ਸਰਕਾਰ ਨੇ ਖਿਡਾਰੀਆਂ ਤੇ ਰਾਸ਼ਟਰੀ ਖੇਡ ਮਹਾਸੰਘਾਂ ਨੂੰ ਪੂਰਾ ਸਾਥ ਦਿੱਤਾ।
ਇਹ ਖ਼ਬਰ ਪੜ੍ਹੋ- ਅਮਰੀਕਾ 'ਚ ਕੋਰੋਨਾ ਵੈਕਸੀਨ ਦੀਆਂ ਲੱਗੀਆਂ 372.1 ਮਿਲੀਅਨ ਖੁਰਾਕਾਂ : CDC
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਵਾਰ-ਵਾਰ ਮੈਦਾਨ 'ਚ ਦਾਖਲ ਹੋਣ ਵਾਲਾ 'ਜਾਰਵੋ 69' ਗ੍ਰਿਫਤਾਰ
NEXT STORY