ਕਰਾਚੀ- ਪਾਕਿਸਤਾਨ ਕ੍ਰਿਕਟ ਬੋਰਡ ਨੇ ਬੀਸੀਸੀਆਈ ਦੇ ਸਕੱਤਰ ਅਤੇ ਏਸ਼ੀਆਈ ਕ੍ਰਿਕਟ ਕੌਂਸਲ ਦੇ ਪ੍ਰਧਾਨ ਜੈ ਸ਼ਾਹ ਵੱਲੋਂ ਆਗਾਮੀ ਏਸ਼ੀਆ ਕੱਪ ਦਾ ਸ਼ਡਿਊਲ ਇਸ ਹਫ਼ਤੇ ਲਾਹੌਰ ਵਿੱਚ ਅਧਿਕਾਰਤ ਸਮਾਰੋਹ ਤੋਂ ਪਹਿਲਾਂ ਜਾਰੀ ਕੀਤੇ ਜਾਣ 'ਤੇ ਨਾਰਾਜ਼ਗੀ ਜਤਾਈ ਹੈ।ਪੀਸੀਬੀ ਨੇ ਬੁੱਧਵਾਰ ਨੂੰ ਲਾਹੌਰ ਵਿੱਚ ਏਸ਼ੀਆ ਕੱਪ ਟਰਾਫੀ ਦਾ ਉਦਘਾਟਨ ਕਰਨ ਅਤੇ ਪ੍ਰੋਗਰਾਮ ਦਾ ਐਲਾਨ ਕਰਨ ਲਈ ਇੱਕ ਸਮਾਰੋਹ ਦਾ ਆਯੋਜਨ ਕੀਤਾ ਸੀ। ਇਸ ਵਿਚ ਪਾਕਿਸਤਾਨ ਦੇ ਸਾਬਕਾ ਕ੍ਰਿਕਟਰਾਂ ਅਤੇ ਜ਼ਕਾ ਅਸ਼ਰਫ ਦੀ ਅਗਵਾਈ ਵਾਲੀ ਕ੍ਰਿਕਟ ਪ੍ਰਬੰਧਨ ਕਮੇਟੀ ਦੇ ਮੈਂਬਰਾਂ ਨੇ ਸ਼ਿਰਕਤ ਕਰਨੀ ਸੀ। ਸਮਾਰੋਹ ਤੋਂ ਅੱਧਾ ਘੰਟਾ ਪਹਿਲਾਂ ਜੈ ਸ਼ਾਹ ਨੇ ਸੋਸ਼ਲ ਮੀਡੀਆ 'ਤੇ ਇਸ ਦਾ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ- ਮਹਿਲਾ ਫੁੱਟਬਾਲ ਵਿਸ਼ਵ ਕੱਪ 'ਚ ਨਿਊਜ਼ੀਲੈਂਡ ਦੀ ਪਹਿਲੀ ਜਿੱਤ ਤੋਂ ਬਾਅਦ ਜਸ਼ਨ ਦਾ ਮਾਹੌਲ
ਬੋਰਡ ਦੇ ਇੱਕ ਸੂਤਰ ਨੇ ਕਿਹਾ, "ਪੀਸੀਬੀ ਨੇ ਏਸੀਸੀ ਨੂੰ ਕਿਹਾ ਸੀ ਕਿ ਉਹ ਲਾਹੌਰ ਵਿੱਚ ਸਮਾਰੋਹ ਸ਼ੁਰੂ ਹੋਣ ਦੇ ਪੰਜ ਮਿੰਟਾਂ ਦੇ ਅੰਦਰ ਏਸ਼ੀਆ ਕੱਪ ਦੇ ਪ੍ਰੋਗਰਾਮ ਦਾ ਐਲਾਨ ਕਰੇਗਾ ਪਰ ਜੈ ਸ਼ਾਹ ਨੇ ਇਹ ਐਲਾਨ ਸਮਾਰੋਹ ਤੋਂ ਅੱਧਾ ਘੰਟਾ ਪਹਿਲਾਂ ਸ਼ਾਮ 7.15 ਵਜੇ ਸੋਸ਼ਲ ਮੀਡੀਆ 'ਤੇ ਕੀਤਾ।"
ਇਹ ਵੀ ਪੜ੍ਹੋ- ਟਰਾਇਲ ਤੋਂ ਛੋਟ ਮੈਨੂੰ ਵੀ ਮਿਲ ਰਹੀ ਸੀ, ਮੈਂ ਨਹੀਂ ਲਈ ਬਜਰੰਗ-ਵਿਨੇਸ਼ ਮੁੱਦੇ 'ਤੇ ਬੋਲੀ ਸਾਕਸ਼ੀ ਮਲਿਕ
ਸੂਤਰ ਨੇ ਕਿਹਾ ਕਿ ਇਸ ਨਾਲ ਪੀਸੀਬੀ ਦੇ ਸਮਾਰੋਹ ਦੀ ਮਹੱਤਤਾ ਖਤਮ ਹੋ ਗਈ। ਉਨ੍ਹਾਂ ਨੇ ਕਿਹਾ ਕਿ ਪੀਸੀਬੀ ਨੇ ਏਸੀਸੀ ਕੋਲ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਪਰ ਕਿਹਾ ਗਿਆ ਕਿ ਇਹ ਗਲਤਫਹਿਮੀ ਕਾਰਨ ਹੋਇਆ ਹੈ। ਸੂਤਰ ਨੇ ਕਿਹਾ, "ਏਸੀਸੀ ਨੇ ਕਿਹਾ ਕਿ ਸਮੇਂ ਦੇ ਅੰਤਰ ਕਾਰਨ ਇਹ ਇੱਕ ਗਲਤਫਹਿਮੀ ਸੀ ਪਰ ਕਿਉਂਕਿ ਭਾਰਤ ਪਾਕਿਸਤਾਨ ਤੋਂ ਅੱਧਾ ਘੰਟਾ ਅੱਗੇ ਹੈ ਤਾਂ ਜੈ ਸ਼ਾਹ ਵਲੋਂ ਐਲਾਨ ਕੀਤਾ ਜਾਣਾ ਹੈਰਾਨੀਜਨਕ ਸੀ।" ਏਸ਼ੀਆ ਕੱਪ ਦੀ ਸ਼ੁਰੂਆਤ 30 ਅਗਸਤ ਨੂੰ ਮੁਲਤਾਨ ਵਿੱਚ ਪਾਕਿਸਤਾਨ ਦੇ ਪਹਿਲੇ ਮੈਚ ਵਿੱਚ ਨੇਪਾਲ ਨਾਲ ਹੋਵੇਗੀ। ਭਾਰਤ-ਪਾਕਿਸਤਾਨ ਮੈਚ 2 ਸਤੰਬਰ ਨੂੰ ਕੈਂਡੀ 'ਚ ਹੋਵੇਗਾ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ ਦੀ 18 ਸਾਲਾਂ ਦੀ ਖਿਡਾਰਣ ਨੇ ਛੱਡਿਆ ਕ੍ਰਿਕਟ, ਜਾਣੋ ਕੀ ਹੈ ਵੱਡਾ ਕਾਰਨ
NEXT STORY