ਵਰਲਡ ਕੱਪ 2019 ਦਾ ਦੂਜਾ ਸੈਮੀਫਾਇਨਲ ਮੇਜ਼ਬਾਨ ਇੰਗਲੈਂਡ ਤੇ ਆਸਟਰੇਲੀਆ ਦੇ ਵਿਚਾਲੇ ਖੇਡਿਆ ਗਿਆ। ਇਸ ਹਾਈਵੋਲਟੇਜ ਮੁਕਾਬਲੇ 'ਚ ਟੀਮ ਇੰਗਲੈਂਡ ਨੇ ਆਸਟਰੇਲੀਆ ਨੂੰ ਹਰਾ ਕੇ ਵਰਲਡ ਕੱਪ ਫਾਈਨਲ 'ਚ ਜਗ੍ਹਾ ਪੱਕੀ ਕੀਤੀ। 14 ਜੁਲਾਈ ਨੂੰ ਇੰਗਲੈਂਡ ਲਾਰਡਸ 'ਚ ਨਿਊਜ਼ੀਲੈਂਡ ਦੇ ਖਿਲਾਫ ਫਾਇਨਲ ਮੈਚ ਖੇਡੇਗੀ। ਇਸ ਤੋਂ ਪਹਿਲਾਂ ਇਸ ਰੋਮਾਂਚਕ ਮੈਚ 'ਚ ਇੰਗਲੈਂਡ ਟੀਮ ਦੇ ਬਿਹਤਰੀਨ ਖਿਡਾਰੀ ਜੋ ਰੂਟ ਨੇ ਵਰਲਡ ਕੱਪ 'ਚ ਇਤਿਹਾਸ ਰਚ ਦਿੱਤਾ ਹੈ।

ਹੁਣ ਤੱਕ ਬੱਲੇ, ਗੇਂਦ ਤੇ ਫੀਲਡਿੰਗ ਨਾਲ ਵਿਰੋਧੀ ਟੀਮਾਂ 'ਤੇ ਕਹਰ ਬਣ ਰਹੇ ਜੋ ਰੂਟ ਨੇ ਆਸਟਰੇਲੀਆ ਦੇ ਖਿਲਾਫ ਇੱਕ ਵਰਲਡ ਕੱਪ 'ਚ ਸਭ ਤੋਂ ਜ਼ਿਆਦਾ ਕੈਚ ਲੈਣ ਦਾ ਵਰਲਡ ਰਿਕਾਰਡ ਬਣਾ ਦਿੱਤਾ ਹੈ। ਜੋ ਰੂਟ ਨੇ ਹੁਣ ਤੱਕ ਵਰਲਡ ਕੱਪ 2019 'ਚ 12 ਕੈਚ ਫੜ ਲਏ ਹਨ, ਜੋ ਇਕ ਫੀਲਡਰ ਦੁਆਰਾ ਇਕ ਵਰਲਡ ਕੱਪ ਟੂਰਨਾਮੈਂਟ 'ਚ ਫੜੇ ਗਏ ਸਭ ਤੋਂ ਜ਼ਿਆਦਾ ਕੈਚ ਹਨ। ਜੋ ਰੂਟ ਵਲੋਂ ਪਹਿਲਾਂ ਆਸਟਰੇਲੀਆਈ ਟੀਮ ਦੇ ਸਾਬਕਾ ਕਪਤਾਨ ਰਿੱਕੀ ਪੋਂਟਿੰਗ ਨੇ ਸਾਲ 2003 ਦੇ ਵਰਲਡ ਕਪ 'ਚ ਸਭ ਤੋਂ ਜ਼ਿਆਦਾ ਕੈਚ ਫੜੇ ਸਨ।

ਜੋ ਰੂਟ ਨੇ ਵਰਲਡ ਕੱਪ 2019 ਦੇ ਸੈਮੀਫਾਈਨਲ 'ਚ ਆਸਟਰੇਲੀਆਈ ਬੱਲੇਬਾਜ਼ ਪੈਟ ਕਮਿੰਸ ਦਾ ਕੈਚ ਸਲਿਪ 'ਚ ਫੜਿਆ। ਆਦਿਲ ਰਸ਼ੀਦ ਦੀ ਗੇਂਦ 'ਤੇ ਕਮਿੰਸ ਦਾ ਇਹ ਕੈਚ ਫੜਦੇ ਹੀ ਜੋ ਰੂਟ ਨੇ ਇਸ ਵਰਲਡ ਕੱਪ 'ਚ 12 ਕੈਚ ਫੜਨ ਦਾ ਰਿਕਾਰਡ ਬਣਾ ਲਿਆ ਹੈ। ਇਸ ਤੋਂ ਪਹਿਲਾਂ ਜੋ ਰੂਟ ਨੇ ਬੱਲੇ ਤੋਂ ਇੱਕ ਵਰਲਡ ਕੱਪ 'ਚ ਇੰਗਲੈਂਡ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ।
ਵਰਲਡ ਕੱਪ ਦਾ ਫਾਈਨਲ ਮੈਚ ਇੰਗਲੈਂਡ 'ਚ ਮੁਫਤ ਦਿਖਾਇਆ ਜਾਵੇਗਾ
NEXT STORY