ਲੰਡਨ— ਇੰਗਲੈਂਡ ਦੇ 27 ਸਾਲਾਂ 'ਚ ਪਹਿਲੀ ਵਾਰ ਵਰਲਡ ਕੱਪ ਫਾਈਨਲ 'ਚ ਪਹੁੰਚਣ ਦੇ ਬਾਅਦ ਇਸ ਮੈਚ ਦਾ ਪ੍ਰਸਾਰਨ ਪੂਰੇ ਦੇਸ਼ 'ਚ ਮੁਫਤ ਕੀਤਾ ਜਾਵੇਗਾ। ਇੰਗਲੈਂਡ ਨੇ ਆਸਟਰੇਲੀਆ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ ਜਿੱਥੇ ਐਤਵਾਰ ਨੂੰ ਉਸ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ। ਬ੍ਰਿਟੇਨ 'ਚ ਕੌਮਾਂਤਰੀ ਕ੍ਰਿਕਟ ਦਾ ਸਿੱਧਾ ਪ੍ਰਸਾਰਨ 2005 ਤੋਂ ਸਕਾਈ ਸਪੋਰਟਸ ਕਰਦਾ ਹੈ।

ਕਈ ਮਾਹਰਾਂ ਦਾ ਮੰਨਣਾ ਹੈ ਕਿ ਕ੍ਰਿਕਟ ਦੇ ਜਨਕ ਦੇਸ਼ 'ਚ ਖੇਡ ਦੀ ਘਟਦੀ ਲੋਕਪ੍ਰਿਯਤਾ ਨੂੰ ਫਿਰ ਪਰਵਾਨ ਚੜ੍ਹਾਉਣ ਲਈ ਇਹ ਫੈਸਲਾ ਲਿਆ ਗਿਆ ਹੈ। ਇੰਗਲੈਂਡ 'ਚ ਕ੍ਰਿਕਟ ਕੱਪ ਦੇ ਟੀ.ਵੀ. ਦਰਸ਼ਕਾਂ ਦੀ ਗਿਣਤੀ ਮੁਫਤ ਦਿਖਾਏ ਜਾ ਰਹੇ ਮਹਿਲਾ ਵਰਲਡ ਕੱਪ ਫੁੱਟਬਾਲ ਦੇ ਦਰਸ਼ਕਾਂ ਤੋਂ ਘੱਟ ਰਹੀ। ਹੁਣ ਚੈਨਲ ਫੋਰ ਨੇ ਸਕਾਏ ਸਪੋਰਟਸ ਨਾਲ ਕਰਾਰ ਕੀਤਾ ਹੈ ਜਿਸ ਦੇ ਤਹਿਤ ਇੰਗਲੈਂਡ ਦੇ ਕ੍ਰਿਕਟ ਪ੍ਰਸ਼ੰਸਕ ਫਾਈਨਲ ਮੈਚ ਬਿਨਾ ਕੋਈ ਫੀਸ ਦਿੱਤੇ ਦੇਖ ਸਕਣਗੇ। ਇੰਗਲੈਂਡ ਦੇ ਕਪਤਾਨ ਇਓਨ ਮੋਰਗਨ ਨੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ, ''ਇਹ ਬਹੁਤ ਚੰਗਾ ਹੈ। ਮੈਨੂੰ ਯਾਦ ਹੈ ਕਿ ਏਸ਼ੇਜ਼ 2005 'ਚ ਮਿਲੀ ਜਿੱਤ ਦੇ ਬਾਅਦ ਕ੍ਰਿਕਟ ਕਿਸ ਤਰ੍ਹਾਂ ਲੋਕਪ੍ਰਿਯ ਹੋ ਗਿਆ ਹੈ।''
ਵੇਟਲਿਫਟਰ ਅਜੇ ਸਿੰਘ ਨੇ ਰਾਸ਼ਟਰਮੰਡਲ ਰਿਕਾਰਡ ਬਣਾਇਆ
NEXT STORY