ਪੈਰਿਸ— ਬ੍ਰਿਟੇਨ ਦੇ ਜੋ ਸੇਲਿਸਬਰੀ ਤੇ ਅਮਰੀਕਾ ਦੀ ਡਿਜ਼ਾਇਰ ਕ੍ਰਾਸਿਕ ਨੇ ਰੂਸੀ ਜੋੜੀ ਐਲੇਨਾ ਵੇਸਨੀਨਾ ਤੇ ਅਸਲਾਨ ਕਰਾਤਸੇਵ ਨੂੰ ਵੀਰਵਾਰ ਨੂੰ 2-6, 6-4, 10-5 ਨਾਲ ਹਰਾ ਕੇ ਸਾਲ ਦੇ ਦੂਜੇ ਗ੍ਰੈਂਡ ਸਲੈਮ ਫ਼੍ਰੈਂਚ ਓਪਨ ਦਾ ਮਿਕਸਡ ਡਬਲਜ਼ ਖ਼ਿਤਾਬ ਜਿੱਤ ਲਿਆ।
ਸੇਲਿਸਬਰੀ ਇਸ ਜਿੱਤ ਨਾਲ ਪਿਛਲੇ 39 ਸਾਲਾਂ ’ਚ ਰੋਲਾਂ ਗੈਰੋ ’ਚ ਖ਼ਿਤਾਬ ਜਿੱਤਣ ਵਾਲੇ ਪਹਿਲੇ ਬ੍ਰਿਟਿਸ਼ ਚੈਂਪੀਅਨ ਬਣ ਗਏ ਹਨ। ਬ੍ਰਿਟੇਨ ਦੇ ਜਾਨ ਲਾਇਡ ਨੇ 1982 ’ਚ ਆਸਟਰੇਲੀਆ ਦੀ ਵੇਂਡੀ ਟਰਨਬੁੱਲ ਦੇ ਨਾਲ ਫ਼੍ਰੈਂਚ ਓਪਨ ’ਚ ਰੋਲਾਂ ਗੈਰੋ ’ਚ ਮਿਕਸਡ ਡਬਲਜ਼ ਦਾ ਖ਼ਿਤਾਬ ਜਿੱਤਿਆ ਸੀ। ਕ੍ਰਾਸਿਕ ਪਿਛਲੇ ਸਾਲ ਮਹਿਲਾ ਡਬਲਜ਼ ਫ਼ਾਈਨਲ ’ਚ ਪੁਹੰਚੀ ਸੀ ਤੇ ਉਨ੍ਹਾਂ ਨੇ ਆਪਣੀ ਪਹਿਲੀ ਗ੍ਰੈਂਡ ਸਲੈਮ ਟਰਾਫ਼ੀ ਹਾਸਲ ਕੀਤੀ। ਸੇਲਿਸਬਰੀ ਦਾ ਇਹ ਦੂਜਾ ਖ਼ਿਤਾਬ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਰਾਜੀਵ ਰਾਮ ਦੇ ਨਾਲ 2020 ’ਚ ਆਸਟਰੇਲੀਅਨ ਓਪਨ ਦਾ ਪੁਰਸ਼ ਡਬਲਜ਼ ਖ਼ਿਤਾਬ ਜਿੱਤਿਆ ਸੀ। ਇਹ ਜੋੜੀ ਇਸ ਮਹੀਨੇ ਦੇ ਅੰਤ ’ਚ ਹੋਣ ਵਾਲੇ ਵਿੰਬਲਡਨ ’ਚ ਇਕੱਠਿਆਂ ਨਹੀਂ ਖੇਡੇਗੀ।
ਵਿਨੇਸ਼ ਪੋਲੈਂਡ ਓਪਨ ਦੇ ਫ਼ਾਈਨਲ ’ਚ ਪਹੁੰਚੀ
NEXT STORY