ਵਾਰਸੋ— ਭਾਰਤੀ ਪਹਿਲਵਾਨ ਵਿਨੇਸ਼ ਫੋਗਟ (53 ਕਿਲੋਗ੍ਰਾਮ) ਨੇ ਸ਼ੁੱਕਰਵਾਰ ਨੂੰ ਇੱਥੇ ਦੋ ਉਲਟ ਜਿੱਤ ਨਾਲ ਪੋਲੈਂਡ ਓਪਨ ਦੇ 53 ਕਿਲੋਗ੍ਰਾਮ ਫ਼ਾਈਨਲ ’ਚ ਪਹੁੰਚਣ ਦੇ ਨਾਲ ਹੀ ਇਹ ਸਾਬਤ ਕੀਤਾ ਕਿ ਟੋਕੀਓ ਓਲੰਪਿਕ ਦੇ ਲਈ ਉਨ੍ਹਾਂ ਦੀਆਂ ਤਿਆਰੀਆਂ ਸਹੀ ਦਿਸ਼ਾ ’ਚ ਅੱਗੇ ਵੱਧ ਰਹੀਆਂ ਹਨ।
ਵਿਨੇਸ਼ ਨੂੰ 2019 ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗ਼ਾ ਜੇਤੂ ਐਕਾਤੇਰਿਨਾ ਪੋਲੇਸ਼ਚੁਕ ਵਿਰੁੱਧ ਆਪਣੇ ਸ਼ੁਰੂਆਤੀ ਮੁਕਾਬਲੇ ’ਚ 6-2 ਨਾਲ ਜਿੱਤ ਹਾਸਲ ਕਰਨ ’ਚ ਸੰਘਰਸ਼ ਕਰਨਾ ਪਿਆ ਜਦਕਿ ਅਮਰੀਕੀ ਮੁਕਾਬਲੇਬਾਜ਼ ਐੱਮ. ਸੀ. ਐੱਨ ਫੇਰਨਸਾਈਡ ਨੂੰ ਸਿਰਫ 75 ਸਕਿੰਟ ’ਚ ਪਿਨ (ਚਿੱਤ) ਕਰ ਦਿੱਤਾ। ਇਸ ਸਾਲ ਮਾਰਚ ’ਚ ਮਾਤੇਓ ਪੇਲੀਕੋਨ ਤੇ ਅਪ੍ਰੈਲ ’ਚ ਏਸ਼ੀਆਈ ਚੈਂਪੀਅਨਸ਼ਿਪ ’ਚ ਸੋਨ ਤਮਗਾ ਜਿੱਤਣ ਵਾਲੀ 26 ਸਾਲਾ ਇਹ ਪਹਿਲਵਾਨ ਲਗਾਤਾਰ ਤੀਜੇ ਟੂਰਨਾਮੈਂਟ ’ਚ ਇਕ ਹੋਰ ਪੀਲਾ ਤਮਗਾ ਜਿੱਤਣ ਦੇ ਕਰੀਬ ਹੈ। ਇਸ ਤੋਂ ਪਹਿਲਾਂ ਅੰਸ਼ੂ ਮਲਿਕ ਨੂੰ ਬੁਖ਼ਾਰ ਕਾਰਨ 57 ਕਿਲੋਗਾਮ ਦੇ ਭਾਰ ਵਰਗ ’ਚ ਟੂਰਨਾਮੈਂਟ ਤੋਂ ਹਟਣਾ ਪਿਆ ਸੀ।
ਦੇਸ਼ ਦੀ ਅਗਵਾਈ ਕਰਨਾ ਸਨਮਾਨਜਨਕ : ਧਵਨ
NEXT STORY