ਕਾਹਿਰਾ— ਭਾਰਤੀ ਸਕਵਾਸ਼ ਖਿਡਾਰੀ ਜੋਸ਼ਨਾ ਚਿਨਾਪਾ ਨੇ ਸ਼ਾਨਦਾਰ ਲੇਅ ਜਾਰੀ ਰੱਖਦੇ ਹੋਏ ਔਰਤਾਂ ਦੇ ਬਲੈਕ ਬਾਲ ਸਕਵਾਸ਼ ਓਪਨ ਦੇ ਪ੍ਰੀ-ਕੁਆਟਰ ਫਾਈਨਲ 'ਚ ਮੰਗਲਵਾਰ ਨੂੰ ਇੱਥੇ ਛੇਵਾਂ ਦਰਜਾ ਪ੍ਰਾਪਤ ਸਾਰਾ-ਜੇਨ ਪੈਰੀ ਨੂੰ ਹਾਰ ਦਿੱਤੀ। ਪਹਿਲੇ ਦੌਰ 'ਚ ਦਿੱਗਜ ਨਿਕੋਲ ਡੇਵਿਡ ਨੂੰ ਹਰਾਉਣ ਵਾਲੀ ਜੋਸ਼ਨਾ ਨੇ ਇਸ ਪੀ. ਐੱਸ. ਏ ਗੋਲਡ ਮੁਕਾਬਲੇ ਦੇ ਦੂਜੇ ਦੌਰ 'ਚ ਇੰਗਲੈਂਡ ਦੀ ਖਿਡਾਰੀ ਨੂੰ 11-4, 6-11, 14 -12, 11-9 ਨਾਲ ਮਾਤ ਦਿੱਤੀ। ਜੋਸ਼ਨਾ ਨੇ ਸੱਤ ਸਾਲ 'ਚ ਸਾਰਾ 'ਤੇ ਪਹਿਲੀ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਸ ਖਿਡਾਰੀ ਨੂੰ 2012 'ਚ ਚੇਂਨਈ ਓਪਨ 'ਚ ਹਰਾਇਆ ਸੀ। ਆਖਰੀ ਅੱਠ 'ਚ ਜੋਸ਼ਨਾ ਦਾ ਸਾਹਮਣਾ ਨਿਊਜ਼ੀਲੈਂਡ ਦੀ ਤੀਜਾ ਦਰਜੇ ਦੀ ਜੋਇਲੇ ਕਿੰਗ ਨਾਲ ਹੋਵੇਗਾ।
MCC ਨੇ ਕੀਤੀ ਸਿਫਾਰਿਸ਼, ਹੁਣ ਟੈਸਟ ਕ੍ਰਿਕਟ 'ਚ ਵੀ ਨੋ ਬਾਲ 'ਤੇ ਮਿਲੇਗੀ ਫ੍ਰੀ ਹਿੱਟ
NEXT STORY