ਮਿਲਾਨ– ਇੰਟਰ ਮਿਲਾਨ ਨੇ ਪਿਛਲੇ ਹਫਤੇ ਯੁਵੈਂਟਸ ਦੀਆਂ ਇਟਾਲੀਅਨ ਫੁੱਟਬਾਲ ਲੀਗ ਸਿਰੀ-ਏ ਖਿਤਾਬ ਜਿੱਤਣ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਸੀ ਤੇ ਹੁਣ ਏ. ਸੀ. ਮਿਲਾਨ ਨੇ ਉਸ ਨੂੰ 3-0 ਨਾਲ ਹਰਾ ਕੇ ਉਸਦੀਆਂ ਚੈਂਪੀਅਨਸ ਲੀਗ ਵਿਚ ਜਗ੍ਹਾ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਕਰਾਰਾ ਝਟਕਾ ਦਿੱਤਾ। ਪਿਛਲੇ 9 ਸਾਲਾਂ ਤੋਂ ਸਿਰੀ-ਏ ਵਿਚ ਆਪਣਾ ਦਬਦਬਾ ਰੱਖਣ ਵਾਲਾ ਯੁਵੈਂਟਸ ਇਸ ਹਾਰ ਨਾਲ ਪੰਜਵੇਂ ਸਥਾਨ ’ਤੇ ਖਿਸਕ ਗਿਆ ਹੈ। ਉਸ ਦੇ ਤੇ ਚੌਥੇ ਸਥਾਨ ’ਤੇ ਕਾਬਜ਼ ਨੈਪੋਲੀ ਵਿਚਾਲੇ ਇਕ ਅੰਕ ਦਾ ਫਰਕ ਹੈ। ਲੀਗ ਵਿਚ ਟਾਪ-4 ਵਿਚ ਰਹਿਣ ਵਾਲੀਆਂ ਟੀਮਾਂ ਚੈਂਪੀਅਨਸ ਲੀਗ ਵਿਚ ਜਗ੍ਹਾ ਬਣਾਉਂਦੀ ਹੈ। ਯੁਵੈਂਟਸ ਦੇ 35 ਮੈਚਾਂ ਵਿਚੋਂ 69 ਅੰਕ ਹਨ। ਅਟਲਾਂਟਾ ਤੇ ਏ. ਸੀ. ਮਿਲਾਨ ਦੋਵਾਂ ਦੇ ਬਰਬਾਰ 72 ਅੰਕ ਹਨ।
ਇਹ ਖ਼ਬਰ ਪੜ੍ਹੋ- ਕ੍ਰਿਸ ਗੇਲ ਨੇ ਖਾਧਾ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਬਰਗਰ (ਵੀਡੀਓ)
ਅਟਲਾਂਟਾ ਨੇ ਇਕ ਹੋਰ ਮੈਚ ਵਿਚ ਪਾਰਮਾ ਨੂੰ 5-2 ਨਾਲ ਹਰਾਇਆ ਤੇ ਉਹ ਬਿਹਤਰ ਗੋਲ ਫਰਕ ਨਾਲ ਇੰਟਰ ਮਿਲਾਨ (35 ਮੈਚਾਂ ਵਿਚੋਂ 85 ਅੰਕ) ਤੋਂ ਬਾਅਦ ਦੂਜੇ ਸਥਾਨ ’ਤੇ ਹੈ। ਇੰਟਰ ਮਿਲਾਨ ਪਹਿਲਾਂ ਹੀ ਖਿਤਾਬ ਆਪਣੇ ਨਾਂ ਤੈਅ ਕਰ ਚੁੱਕਾ ਹੈ। ਏ. ਸੀ. ਮਿਲਾਨ ਵਲੋਂ ਯੁਵਟੈਂਸ ਵਿਰੁੱਧ ਬ੍ਰਾਹਿਮ ਡਿਆਮ ਨੇ ਪਹਿਲੇ ਹਾਫ ਦੇ ਇੰਜਰੀ ਟਾਈਮ ਵਿਚ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ ਏਂਟੇ ਰੇਬਿਚ (78ਵੇਂ) ਤੇ ਫਿਕਾਓ ਟੋਮੋਰੀ (82ਵੇਂ ਮਿੰਟ) ਨੇ ਦੂਜੇ ਹਾਫ ਵਿਚ ਗੋਲ ਕੀਤਾ। ਹੋਰਨਾਂ ਮੈਚਾਂ ਵਿਚ ਰੋਮਾ ਨੇ ਕ੍ਰੋਟੋਨ ਨੂੰ 5-0 ਨਾਲ ਜਦਕਿ ਕੈਗਲਿਆਰੀ ਨੇ ਬੇਨੇਵੇਂਟੋ ਨੂੰ 3-1 ਨਾਲ ਹਰਾਇਆ।
ਇਹ ਖ਼ਬਰ ਪੜ੍ਹੋ- ਬਾਬਰ ਆਜ਼ਮ ਤੇ ਐਲਿਸਾ ਹੀਲੀ ਨੂੰ ICC ‘ਪਲੇਅਰ ਆਫ ਦਿ ਮੰਥ’ ਐਵਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
'ਦਿ ਹੰਡ੍ਰਡ' ’ਚ ਬਰਮਿੰਘਮ ਫ੍ਰੈਂਚਾਈਜ਼ੀ ਵਲੋਂ ਖੇਡਣ ਦੀ ਤਿਆਰੀ ’ਚ ਸ਼ੈਫਾਲੀ
NEXT STORY