ਗੁਰਾਇਆ (ਮੁਨੀਸ਼)- ਐੱਨ. ਆਰ. ਆਈਜ਼, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਰਣਜੀਤ ਸਿੰਘ ਢੰਡਾ ਪ੍ਰਧਾਨ ਯੂ. ਕੇ. ਕਬੱਡੀ ਫੈਡਰੇਸ਼ਨ ਦੀ ਦੇਖ-ਰੇਖ ਹੇਠ ਕਬੱਡੀ ਦਾ ਚੌਥਾ ਮਹਾਕੁੰਭ 24 ਫਰਵਰੀ ਸ਼ਨੀਵਾਰ ਨੂੰ ਪਿੰਡ ਢੰਡਾ ਜ਼ਿਲਾ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ। ਸਵੇਰੇ 9 ਵਜੇ ਵਾਲੀਬਾਲ ਦੇ ਮੈਚਾਂ ਦਾ ਉਦਘਾਟਨ ਸਰਪੰਚ ਲੱਛੂ ਰਾਮ ਕਰਨਗੇ ਜਦਕਿ ਕਬੱਡੀ ਕੱਪ ਦਾ ਉਦਘਾਟਨ ਕੁਲਵੰਤ ਸਿੰਘ ਹੀਰ (ਏ. ਡੀ. ਸੀ. ਪੀ. ਪੰਜਾਬ ਪੁਲਸ) ਵਲੋਂ ਕੀਤਾ ਜਾਵੇਗਾ। ਕਬੱਡੀ ਕੱਪ ਦਾ ਪਹਿਲਾ ਇਨਾਮ 2 ਲੱਖ 25 ਹਜ਼ਾਰ ਰੁਪਏ ਅਤੇ ਦੂਜਾ 1 ਲੱਖ 75 ਹਜ਼ਾਰ ਰੁਪਏ ਦਾ ਇਨਾਮ ਸਵ. ਲੰਬੜਦਾਰ ਠਾਕੁਰ ਸਿੰਘ ਅਤੇ ਸਵ. ਦਰਬਾਰਾ ਸਿੰੰਘ ਦੇ ਪਰਿਵਾਰ ਵਲੋਂ ਦਿੱਤਾ ਜਾਵੇਗਾ। ਇਨਾਮਾਂ ਦੀ ਵੰਡ ਸਾਬਕਾ ਮੁੱਖ ਮੰਤਰੀ ਪੰਜਾਬ ਬੀਬੀ ਰਜਿੰਦਰ ਕੌਰ ਭੱਠਲ, ਐੱਮ. ਪੀ. ਚੌਧਰੀ ਸੰਤੋਖ ਸਿੰਘ, ਐੱਮ. ਪੀ. ਰਵਨੀਤ ਬਿੱਟੂ, ਰਾਣਾ ਗੁਰਜੀਤ ਸਿੰਘ ਸਾਬਕਾ ਕੈਬਨਿਟ ਮੰਤਰੀ ਪੰਜਾਬ, ਪ੍ਰਗਟ ਸਿੰਘ ਵਿਧਾਇਕ ਅਤੇ ਚੌਧਰੀ ਵਿਕਰਮਜੀਤ ਸਿੰਘ ਵਲੋਂ ਕੀਤੀ ਜਾਵੇਗੀ। ਵਿਸ਼ੇਸ਼ ਮਹਿਮਾਨ ਬਲਦੇਵ ਸਿੰਘ ਖਹਿਰਾ ਹਲਕਾ ਵਿਧਾਇਕ ਫਿਲੌਰ ਹੋਣਗੇ। ਕਬੱਡੀ ਖਿਡਾਰੀ ਯਾਦਾ ਸੁਰਖਪੁਰੀਆ ਨੂੰ ਰਣਜੀਤ ਸਿੰਘ ਢੰਡਾ, ਲਾਲੀ ਢੇਸੀ, ਅਵਤਾਰ ਸਿੰਘ, ਸਤਨਾਮ ਸਿੰਘ, ਬਲਵੀਰ ਰਾਏ, ਜਸਵਿੰਦਰ ਛੋਕਰ ਵਲੋਂ 10 ਲੱਖ ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।
ਕੱਟ 'ਚ ਪ੍ਰਵੇਸ਼ ਕਰਨ ਵਾਲੀ ਸ਼ਰਮੀਲਾ ਇਕਲੌਤੀ ਭਾਰਤੀ ਗੋਲਫਰ
NEXT STORY