ਚੇਨਈ: ਤਾਮਿਲਨਾਡੂ ਦੇ ਤਿਰੂਵੰਨਾਮਲਾਈ ਜ਼ਿਲ੍ਹੇ ਦੇ ਇੱਕ 31 ਸਾਲਾ ਕਬੱਡੀ ਖਿਡਾਰੀ ਵਿਨੋਥ ਕੁਮਾਰ 8 ਅਗਸਤ ਨੂੰ ਇੱਕ ਮੰਦਰ ਮੇਲੇ ਦੌਰਾਨ ਆਪਣੀ ਕਲਾਬਾਜ਼ੀ ਦਾ ਪ੍ਰਦਰਸ਼ਨ ਕਰ ਰਹੇ ਸਨ, ਪਰ ਕਲਾਬਾਜ਼ੀ ਕਰਦੇ ਸਮੇਂ ਉਨ੍ਹਾਂ ਦੀ ਧੌਣ 'ਤੇ ਸੱਟ ਲੱਗ ਗਈ ਅਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਅਰਾਨੀ ਤਾਲੁਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਦੋਂ ਉੱਥੇ ਉਨ੍ਹਾਂ ਦੀ ਹਾਲਤ ਵਿਗੜ ਗਈ ਤਾਂ ਉਨ੍ਹਾਂ ਨੂੰ ਵੇਲੋਰ ਮੈਡੀਕਲ ਕਾਲਜ ਹਸਪਤਾਲ ਅਤੇ ਬਾਅਦ ਵਿੱਚ ਚੇਨਈ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ। 15 ਅਗਸਤ ਦੀ ਰਾਤ ਨੂੰ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਰੋਹਿਤ ਸ਼ਰਮਾ ਦੀ ਇੱਕ ਝਲਕ ਲਈ ਲੋਕਾਂ ਨੇ ਜਾਮ ਕੀਤੀ ਸੜਕ, ਹਿੱਟਮੈਨ ਨੂੰ ਲੈਣਾ ਪਿਆ ਇਹ ਫ਼ੈਸਲਾ (ਵੀਡੀਓ)
ਚੇਨਈ ਦੇ ਇੱਕ ਪ੍ਰਾਈਵੇਟ ਮੈਡੀਕਲ ਕਾਲਜ ਹਸਪਤਾਲ ਦੇ ਜਨਰਲ ਫਿਜ਼ੀਸ਼ੀਅਨ ਡਾ: ਸ਼ਨਮੁਗਸੁੰਦਰਮ ਦੇ ਮੁਤਾਬਕ, ਕਲਾਬਾਜ਼ੀ ਦੌਰਾਨ ਹੋਏ ਹਾਦਸੇ ਵਿੱਚ ਉਹ ਜ਼ਖ਼ਮੀ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਦੇ ਸਰਵਾਈਕਲ ਸਪਾਈਨ ਵਿਚ ਡੁੰਘੀ ਸੱਟ ਲੱਗ ਗਈ ਸੀ। ਵਿਨੋਥ ਕੁਮਾਰ ਆਪਣੇ ਪਿੱਛੇ ਪਤਨੀ ਸ਼ਿਵਗਾਮੀ ਅਤੇ 2 ਪੁੱਤਰ ਛੱਡ ਗਏ ਹਨ।
ਇਹ ਵੀ ਪੜ੍ਹੋ: ਰਾਸ਼ਟਰਮੰਡਲ ਤਮਗਾ ਜੇਤੂਆਂ ਨੂੰ ਹਰਿਆਣਾ ਸਰਕਾਰ ਨੇ ਕੀਤਾ ਸਨਮਾਨਤ, ਨਕਦ ਇਨਾਮ ਨਾਲ ਸੌਂਪੇ ਨਿਯੁਕਤੀ ਪੱਤਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਰੋਹਿਤ ਸ਼ਰਮਾ ਦੀ ਇੱਕ ਝਲਕ ਲਈ ਲੋਕਾਂ ਨੇ ਜਾਮ ਕੀਤੀ ਸੜਕ, ਹਿੱਟਮੈਨ ਨੂੰ ਲੈਣਾ ਪਿਆ ਇਹ ਫ਼ੈਸਲਾ (ਵੀਡੀਓ)
NEXT STORY