ਸਪੋਰਸਟ ਡੈਸਕ: ਭਾਰਤ ਨੂੰ ਪਹਿਲਾ ਵਿਸ਼ਵ ਕੱਪ ਜਿਤਾਉਣ ਵਾਲੇ ਭਾਰਤੀ ਕਪਤਾਨ ਕਪਿਲ ਦੇਵ ਨੂੰ ਪਿਛਲੇ ਹਫਤੇ ਦਿਲ ਦਾ ਦੌਰਾ ਪੈਣ ਤੋਂ ਬਾਅਦ ਦਿੱਲੀ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਜਿਥੇ ਉਨ੍ਹਾਂ ਦੀ ਸਰਜਰੀ ਕੀਤੀ ਗਈ ਜਿਸ ਤੋਂ ਬਾਅਦ ਐਤਵਾਰ ਨੂੰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਅਤੇ ਉਹ ਘਰ ਵਾਪਸ ਪਹੁੰਚੇ। ਹੁਣ ਕਪਿਲ ਦੇਵ ਦੀ ਇਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਉਨ੍ਹਾਂ ਨੇ ਆਪਣੀ ਸਿਹਤ ਨੂੰ ਲੈ ਕੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਹੈ।
ਇਕ ਟਵੀਟ 'ਚ ਕਪਿਲ ਦੇਵ ਦੀ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ 'ਚ ਕਪਿਲ ਦੇਵ ਨੇ ਸ਼ਾਇਰਾਨਾ ਅੰਦਾਜ਼ 'ਚ ਕਿਹਾ, 'ਮੌਸਮ ਸੁਹਾਨਾ ਹੈ, ਦਿਲਕਸ਼ ਜ਼ਮਾਨਾ ਹੈ,ਕਿਆ ਕਹੇਂ ਬਹੁਤ ਦਿਲ ਕਰ ਰਹਾ ਹੈ ਆਪ ਸਭ ਕੋ ਮਿਲਨੇ ਕਾ'। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਸਿਹਤ ਦੇ ਬਾਰੇ 'ਚ ਗੱਲ ਕਰਦੇ ਹੋਏ ਕਿਹਾ ਕਿ ਉਹ ਕਾਫ਼ੀ ਚੰਗਾ ਮਹਿਸੂਸ ਕਰ ਰਹੇ ਹਨ ਅਤੇ ਉਨ੍ਹਾਂ ਨੇ ਲੋਕਾਂ ਨੂੰ ਸ਼ੁੱਭਕਾਮਾਨਾਵਾਂ ਦੇਣ ਲਈ ਧੰਨਵਾਦ ਕੀਤਾ। ਇਸ ਦੇ ਅੱਗੇ ਗੱਲ ਕਰਦੇ ਹੋਏ ਕਪਿਲ ਨੇ ਕਿਹਾ ਕਿ ਉਮੀਦ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਮੁਲਾਕਾਤ ਹੋਵੇਗੀ।
ਇਹ ਵੀ ਪੜੋ:ਆਊਟ ਹੋਣ ਤੋਂ ਬਾਅਦ ਕ੍ਰਿਸ ਮਾਰਿਸ ਨਾਲ ਭਿੜੇ ਹਾਰਦਿਕ, ਅੰਪਾਇਰ ਦੇ ਦਖ਼ਲ ਨਾਲ ਸੁਲਝਿਆ ਮਾਮਲਾ
ਇਸ ਦੌਰਾਨ ਉਨ੍ਹਾਂ ਨੇ ਆਪਣੀ ਅਗਲੀ ਫਿਲਮ 83 'ਤੇ ਵੀ ਗੱਲ ਕੀਤੀ ਜਿਸ 'ਚ ਲੀਡ ਰੋਲ 'ਚ ਰਣਵੀਰ ਸਿੰਘ ਅਤੇ ਕਪਿਲ ਦੇਵ ਦੀ ਪਤਨੀ ਦੀ ਭੂਮਿਕਾ 'ਚ ਰਣਵੀਰ ਦੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਨਜ਼ਰ ਆਵੇਗੀ। ਕਪਿਲ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਫਿਲਮ ਕਦੋਂ ਰਿਲੀਜ਼ ਹੋਵੇਗੀ ਪਰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਛੇਤੀ ਤੋਂ ਛੇਤੀ ਮਿਲਣ ਦੀ। ਇਸ ਸਾਲ ਦਾ ਅੰਤ ਆਉਣ ਨੂੰ ਹੈ ਪਰ ਸ਼ੁਰੂਆਤ ਹੋਰ ਵੀ ਬਿਹਤਰ ਹੋਵੇਗੀ।
ਇਹ ਵੀ ਪੜੋ:ਸਾਈਨਾ ਨੇਹਵਾਲ ਦੀ ਹੌਟ ਲੁੱਕ ਵੇਖ ਦੀਵਾਨੇ ਹੋਏ ਪ੍ਰਸ਼ੰਸਕ, ਕੀਤੇ ਅਜੀਬੋ-ਗਰੀਬ ਕੁਮੈਂਟ
ਗੌਰਤਲਭ ਹੈ ਕਿ ਭਾਰਤ ਦੇ ਮਹਾਨ ਕ੍ਰਿਕਟਰਾਂ 'ਚੋਂ ਇਕ ਕਪਿਲ ਨੇ 131 ਟੈਸਟ ਅਤੇ 225 ਵਨਡੇ ਖੇਡੇ ਹਨ। ਉਹ ਕ੍ਰਿਕੇਟ ਦੇ ਇਤਿਹਾਸ 'ਚ ਇਕਮਾਤਰ ਖਿਡਾਰੀ ਹਨ ਜਿਨ੍ਹਾਂ ਨੇ 400 ਤੋਂ ਜ਼ਿਆਦਾ (434) ਵਿਕਟ ਆਪਣੇ ਨਾਂ ਕਰਕੇ ਟੈਸਟ ਮੈਚਾਂ 'ਚ 5000 ਤੋਂ ਜ਼ਿਆਦਾ ਦੌੜਾਂ ਜੁਟਾਈਆਂ ਹਨ। ਉਹ 1999 ਅਤੇ 2000 ਦੇ ਵਿਚਕਾਰ ਭਾਰਤ ਦੇ ਰਾਸ਼ਟਰੀ ਕੋਚ ਵੀ ਰਹਿ ਚੁੱਕੇ ਹਨ। ਕਪਿਲ ਨੂੰ 2010 'ਚ ਕੌਮਾਂਤਰੀ ਕ੍ਰਿਕੇਟ ਪ੍ਰੀਸ਼ਦ ਦੇ ਹਾਲ ਆਫ ਫੇਮ 'ਚ ਸ਼ਾਮਲ ਕੀਤਾ ਗਿਆ ਸੀ।
ਮੁੰਬਈ ਤੋਂ ਹਾਰ ਮਿਲਣ 'ਤੇ RCB ਕਪਤਾਨ ਕੋਹਲੀ ਦੀ ਵੱਡੀ ਪ੍ਰਤੀਕਿਰਿਆ ਆਈ ਸਾਹਮਣੇ
NEXT STORY