ਨਵੀਂ ਦਿੱਲੀ : ਪ੍ਰਜਨੇਸ਼ ਗੁਣੇਸ਼ਵਰਨ ਇੰਡੀਅਨ ਵੇਲਸ ਵਿਚ ਚਲ ਰਹੇ ਏ. ਟੀ. ਪੀ. ਟੂਰਨਾਮੈਂਟ 1000 ਦੇ ਤੀਜੇ ਦੌਰ ਵਿਚ ਹਾਰ ਕੇ ਬਾਹਰ ਹੋ ਗਏ ਹਨ। ਗੁਣੇਸ਼ਵਰਨ ਨੂੰ ਪੁਰਸ਼ ਸਿੰਗਲਜ਼ ਦੇ ਤੀਜੇ ਦੌਰ ਵਿਚ ਵਿਸ਼ਵ ਦੇ 89ਵੇਂ ਨੰਬਰ ਦੇ ਇਵੋ ਕਾਰਲੋਵਿਚ ਹੱਥੋਂ 3-6. 6-7 ਨਾਲ ਹਾਰ ਝੱਲਣੀ ਪਈ। ਮਿਆਮੀ ਦੇ ਨਿਵਾਸੀ ਕਾਰਲੋਵਿਚ ਨੇ ਮੈਚ ਵਿਚ 16 ਐੱਸ ਲਾਏ ਅਤੇ 3 ਡਬਲ ਫਾਲਟ ਕੀਤੇ। ਕਾਰਲੋਵਿਚ ਨੇ ਆਪਣੇ ਤਜ਼ਰਬੇ ਦਾ ਫਾਇਦਾ ਚੁੱਕਦਿਆਂ 29 ਸਾਲ ਦੇ ਭਾਰਤੀ ਖਿਡਾਰੀ ਨੂੰ ਲਗਾਤਾਰ ਸੈੱਟੰ ਵਿਚ ਹਰਾਇਆ।
40 ਸਾਲਾ ਕਾਰਲੋਵਿਚ ਨੇ ਮੈਚ ਵਿਚ 2 ਬ੍ਰੇਕ ਅੰਕ ਬਣਾਏ ਅਤੇ ਇਕ ਦਾ ਫਾਇਦਾ ਚੁੱਕਿਆ। ਉਸ ਨੇ ਪਹਿਲੀ ਸਰਵਿਸ 'ਤੇ 39 ਅੰਕ ਅਤੇ ਦੂਜੀ ਸਰਵਿਸ 'ਤੇ 13 ਅੰਕ ਜਿੱਤੇ। ਉਸ ਨੇ ਪਹਿਲੀ ਸਰਵਿਸ 'ਤੇ 69 ਫੀਸਦੀ ਅੰਕ ਬਟੋਰੇ। ਭਾਰਤ ਦੇ ਚੋਟੀ ਸਿੰਗਲਜ਼ ਖਿਡਾਰੀ ਅਤੇ 2 ਏ. ਟੀ. ਪੀ. ਚੈਲੰਜਰਸ ਟੂਰ ਖਿਤਾਬਾਂ ਦੇ ਜੇਤੂ ਨੇ 4 ਐੱਸ ਲਾਏ ਅਤੇ 2 ਡਬਲ ਫਾਲਟ ਕੀਤੇ। ਉਸ ਨੇ ਪਹਿਲੀ ਸਰਵਿਸ 'ਤੇ 65 ਫੀਸਦੀ ਅੰਕ ਮਿਲੇ। ਵਿਸ਼ਵ ਵਿਚ 97ਵੀਂ ਰੈਂਕਿੰਗ ਦੇ ਗੁਣੇਸ਼ਵਰਨ ਨੇ ਪਹਿਲੀ ਸਰਵਿਸ 'ਤੇ 28 ਅਤੇ ਦੂਜੀ ਸਰਵਿਸ 'ਤੇ 14 ਅੰਕ ਜਿੱਤੇ। ਪ੍ਰਜਨੇਸ਼ ਨੇ ਹੱਥ ਆਏ 2 ਵਿਚੋਂ ਇਕ ਬ੍ਰੇਕ ਅੰਕ ਬਣਾਇਆ। ਭਾਰਤੀ ਟੈਨਿਸ ਖਿਡਾਰੀ ਨੂੰ ਤੀਜੇ ਰਾਊਂਡ ਤੱਕ ਪਹੁੰਚਣ ਲਈ 1000 ਏ. ਟੀ. ਪੀ. ਮਾਸਟਰਸ ਟੂਰਨਾਮੈਂਟ ਤੋਂ 45 ਰੇਟਿੰਗ ਅੰਕ ਅਤੇ 48,775 ਡਾਲਰ ਇਨਾਮੀ ਰਾਸ਼ੀ ਮਿਲੀ।
ਵਿਲੀਅਮਸਨ ਦਾ ਤੀਜੇ ਟੈਸਟ 'ਚ ਖੇਡਣਾ ਤੈਅ ਨਹੀਂ,IPL ਲਈ ਵੀ ਹੋ ਸਕਦੀ ਹੈ ਦੇਰੀ
NEXT STORY