ਹੈਦਰਾਬਾਦ— ਕੁਲਦੀਪ ਯਾਦਵ ਤੋਂ ਭਾਰਤ ਦੇ ਵਿਸ਼ਵ ਕੱਪ ਮੁਕਾਬਲੇ 'ਚ ਅਹਿਮ ਭੂਮੀਕਾ ਨਿਭਾਉਣ ਦੀ ਉਮੀਦ ਕੀਤੀ ਜਾ ਰਹੀ ਹੈ ਪਰ ਇਸ ਤੋਂ 6 ਹਫਤੇ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਨੇ ਇਸ ਚਾਈਨਾਮੈਨ ਗੇਂਦਬਾਜ਼ ਨੂੰ ਐਤਵਾਰ ਨੂੰ ਇੱਥੇ ਖਰਾਬ ਫਾਰਮ ਕਾਰਨ ਹੈਦਰਾਬਾਦ ਦੇ ਵਿਰੁੱਧ ਆਈ. ਪੀ. ਐੱਲ. ਮੈਚ 'ਚ ਨਹੀਂ ਖੇਡਿਆ ਗਿਆ। ਇਸ ਸਪਿਨਰ ਨੇ ਆਈ. ਪੀ. ਐੱਲ. 'ਚ 9 ਮੈਚਾਂ 'ਚ ਕੇਵਲ 4 ਵਿਕਟਾਂ ਹਾਸਲ ਕੀਤੀਆਂ ਹਨ।
ਕੇ. ਕੇ. ਆਰ. ਕੁਲਦੀਪ ਨੂੰ 9ਵੇਂ ਮੈਚ 'ਚ ਬਾਹਰ ਰੱਖ ਕੇ ਕੇਸੀ ਕਰਿਅੱਪਾ ਨੂੰ ਟੀਮ 'ਚ ਸ਼ਾਮਲ ਕੀਤਾ। ਕੇ. ਕੇ. ਆਰ ਦੇ ਕਪਤਾਨ ਦਿਨੇਸ਼ ਕਾਰਤਿਕ ਤੋਂ ਜਦੋਂ ਕੁਲਦੀਪ ਦੇ ਹਾਲਾਤ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਕੁਲਦੀਪ ਦੇ ਨਾਲ ਫਾਰਮ ਇਕ ਮਸਲਾ ਹੈ ਕਿਉਂਕਿ ਪਿਛਲੇ ਮੈਚ 'ਚ ਉਹ ਸਾਡੀ ਉਮੀਦਾਂ ਦੇ ਅਨੁਰੂਪ ਪ੍ਰਦਰਸ਼ਨ ਨਹੀਂ ਕਰ ਸਕੇ। ਅਸੀਂ ਉਸ ਨੂੰ ਆਰਾਮ ਦਿੱਤਾ ਹੈ ਤਾਂ ਕਿ ਉਹ ਅਗਲੇ ਮੈਚ 'ਚ ਵਧੀਆ ਵਾਪਸੀ ਕਰ ਸਕੇ।
32ਵੀਆਂ ਆਸਟਰੇਲੀਆਈ ਸਿੱਖ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ
NEXT STORY