ਨਵੀਂ ਦਿੱਲੀ : ਰਾਸ਼ਟਰਮੰਡਲ ਖੇਡਾਂ ਦੇ ਸਾਬਕਾ ਚੈਂਪੀਅਨ ਪੀ ਕਸ਼ਯਪ ਨੇ ਇੱਥੇ 75,000 ਡਾਲਰ ਇਨਾਮੀ ਰਾਸ਼ੀ ਦੇ ਕੈਨੇਡਾ ਓਪਨ ਸੁਪਰ 100 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕੀਤੀ ਜਦਕਿ ਮੌਜੂਦਾ ਰਾਸ਼ਟਰੀ ਸੌਰਭ ਵਰਮਾ ਕੁਆਰਟਰ ਫਾਈਨਲ ਵਿਚ ਹਾਰ ਕੇ ਪ੍ਰਤੀਯੋਗਿਤਾ ਤੋਂ ਬਾਹਰ ਹੋ ਗਏ। 6ਵਾਂ ਦਰਜਾ ਪ੍ਰਾਪਤ ਕਸ਼ਯਪ ਨੇ ਕੁਆਰਟਰ ਫਾਈਨਲ ਵਿਚ ਫ੍ਰਾਂਸ ਦੇ ਲੁਕਾਸ ਕਲੇਰਬੋਉਟ ਨੂੰ 1 ਘੰਟੇ 16 ਮਿੰਟ ਤੱਕ ਚੱਲੇ ਰੋਮਾਂਚਕ ਮੁਕਾਬਲੇ ਵਿਚ 12-21, 23-21, 24-22 ਨਾਲ ਹਰਾਇਆ ਜਦਕਿ ਸੌਰਭ ਨੂੰ ਚੀਨ ਦੇ ਲੀ ਸ਼ੀ ਫੇਂਗ ਨੇ ਸਿੱਧੇ ਸੈੱਟਾਂ ਵਿਚ 15-21, 11-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਫਾਈਨਲ ਵਿਚ ਪਹੁੰਚਣ ਲਈ ਕਸ਼ਯਪ ਨੂੰ ਚੌਥਾ ਦਰਜਾ ਚੀਨੀ ਤਾਈਪੇ ਦੀ ਵਾਂਗ ਜੂ ਵੇਈ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ। 32 ਸਾਲਾ ਕਸ਼ਯਪ ਦਾ ਵਾਂਗ ਖਿਲਾਫ ਰਿਕਾਰਡ ਚੰਗਾ ਹੈ। ਉਸਨੇ ਮਾਰਚ ਵਿਚ ਇੰਡੀਅਨ ਓਪਨ ਸਮੇਤ ਪਿਛਲੇ 2 ਮੁਕਾਬਲਿਆਂ ਵਿਚ ਵਾਂਗ ਨੂੰ ਹਰਾਇਆ।
ਬਾਬਰ ਆਜ਼ਮ ਨੇ ਰਚਿਆ ਇਤਿਹਾਸ, ਮਿਆਂਦਾਦ ਦੇ 27 ਸਾਲ ਪੁਰਾਣੇ ਰਿਕਾਰਡ ਨੂੰ ਤੋੜਿਆ
NEXT STORY