ਨਵੀਂ ਦਿੱਲੀ— ਟੈਨਿਸ ਵਿਸ਼ਵ ਦੀਆਂ ਪ੍ਰਮੁੱਖ ਖੇਡਾਂ 'ਚ ਆਪਣਾ ਖਾਸ ਸਥਾਨ ਰਖਦੀ ਹੈ। ਟੈਨਿਸ ਦੇ ਕਈ ਕੌਮੀ ਅਤੇ ਕੌਮਾਂਤਰੀ ਮੈਚ ਕਰਾਏ ਜਾਂਦੇ ਹਨ।
ਇਸ ਲੜੀ 'ਚ ਹੱਥ ਦੀ ਸੱਟ ਤੋਂ ਉਭਰਦੇ ਹੋਏ ਕੇਈ ਨਿਸ਼ੀਕੋਰੀ ਨੇ ਲਾਤੀਵੀਆ ਦੇ ਕੁਆਲੀਫਾਇਰ ਅਰਨੈਸਟ ਗੁਲਬਿਸ ਨੂੰ 4-6, 7-6, 7-6, 6-1 ਨਾਲ ਹਰਾ ਕੇ ਪਹਿਲੀ ਵਾਰ ਵਿੰਬਲਡਨ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਉਥੇ ਹੀ ਮਹਿਲਾ ਵਰਗ ਵਿਚ 7 ਵਾਰ ਦੀ ਚੈਂਪੀਅਨ ਅਮਰੀਕਾ ਦੀ ਸੇਰੇਨਾ ਵਿਲੀਅਮਸ ਨੇ ਮਾਂ ਬਣਨ ਤੋਂ ਬਾਅਦ ਪਹਿਲਾ ਗ੍ਰੈਂਡ ਸਲੈਮ ਜਿੱਤਣ ਦੀ ਦਿਸ਼ਾ ਵਿਚ ਕਦਮ ਵਧਾਉਂਦਿਆਂ ਰੂਸ ਦੀ ਐਵਗੇਨੀਆ ਰੋਡਿਨਾ ਨੂੰ 6-2, 6-2 ਨਾਲ ਹਰਾ ਕੇ ਆਖਰੀ-8 ਵਿਚ ਜਗ੍ਹਾ ਬਣਾ ਲਈ।
ਦਿਵਿਜ ਸ਼ਰਣ ਕੁਆਰਟਰ ਫਾਈਨਲ 'ਚ
NEXT STORY