ਟੋਕੀਓ– ਟੋਕੀਓ ਓਲੰਪਿਕ ਖੇਡਾਂ 2020 ’ਚ ਮਹਿਲਾਵਾਂ ਦੀ ਮੈਰਾਥਨ ਕੀਨੀਆਈ ਦੌੜਾਕਾਂ ਦੇ ਨਾਂ ਰਹੀ। ਮੁਕਾਬਲੇ ਦੇ ਸੋਨ ਤੇ ਚਾਂਦੀ ਦੇ ਤਮਗੇ ਦੋਵੇਂ ਕੀਨੀਆ ਨੂੰ ਮਿਲੇ। ਕੀਨੀਆਈ ਮੈਰਾਥਨ ਦੌੜਾਕ ਪੇਰੇਸ ਜੇਪਚਿਚਿਰ ਨੇ ਇੱਥੇ ਸ਼ੁੱਕਰਵਾਰ ਨੂੰ ਮੈਰਾਥਨ ’ਚ ਜਿੱਥੇ ਆਪਣੇ ਸੀਜ਼ਨ ਦੇ ਸਰਵਸ੍ਰੇਸ਼ਠ ਸਮੇਂ ਦੋ ਘੰਟੇ 27 ਮਿੰਟ 20 ਸਕਿੰਟ ਦੇ ਨਾਲ ਸੋਨ ਤਮਗ਼ਾ ਆਪਣੇ ਨਾਂ ਕੀਤਾ ਤਾਂ ਉਨ੍ਹਾਂ ਦੀ ਹਮਵਤਨ ਵਿਸ਼ਵ ਰਿਕਾਰਡ ਬਣਾਉਣ ਵਾਲੀ ਬ੍ਰਿਗਿਡ ਗੋਸਗੇਈ ਨੇ ਦੋ ਘੰਟੇ 27 ਮਿੰਟ 36 ਸਕਿੰਟ ਦੇ ਨਾਲ ਚਾਂਦੀ ਦਾ ਤਮਗ਼ਾ ਜਿੱਤਿਆ। ਬ੍ਰਿਗਿਡ ਦਾ ਵੀ ਇਹ ਸੀਜ਼ਨ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਰਿਹਾ ਪਰ ਉਹ ਆਪਣੇ ਵਿਸ਼ਵ ਰਿਕਾਰਡ ਤੋਂ ਬਹੁਤ ਦੂਰ ਰਹਿ ਗਈ। ਜਦਕਿ ਪਹਿਲੀ ਵਾਰ ਮੈਰਾਥਨ ’ਚ ਹਿੱਸਾ ਲੈ ਰਹੀ ਅਮਰੀਕਾ ਦੀ ਲੰਬੀ ਦੂਰੀ ਦੀ ਦੌੜਾਕ ਮੌਲੀ ਸੀਡਲੇ ਵੀ ਆਪਣਾ ਸਰਵਸ੍ਰੇਸ਼ਠ ਦੇਣ ’ਚ ਕਾਮਯਾਬ ਰਹੀ। ਦੋ ਘੰਟੇ 27 ਮਿੰਟ 46 ਸਕਿੰਟ ’ਚ ਮੈਰਾਥਨ ਪੂਰੀ ਕਰਕੇ ਮੌਲੀ ਨੇ ਕਾਂਸੀ ਤਮਗ਼ਾ ਹਾਸਲ ਕੀਤਾ।
ਉਲੰਪੀਅਨ ਕਮਲਪ੍ਰੀਤ ਕੌਰ ਐੱਨ. ਆਈ. ਐਸ. ਪਟਿਆਲਾ ਤੋਂ ਆਪਣੇ ਪਿੰਡ ਹੋਈ ਰਵਾਨਾ
NEXT STORY