ਪਟਿਆਲਾ (ਪ੍ਰਤਿਭਾ)- ਰਮਨਦੀਪ ਸਿੰਘ (148) ਅਤੇ ਕਪਤਾਨ ਅਨਮੋਲ ਮਲਹੋਤਰਾ ਦੀਆਂ (104) ਧਮਾਕੇਦਾਰ ਸੈਂਕੜੇ ਵਾਲੀਆਂ ਪਾਰੀਆਂ ਨਾਲ ਪੰਜਾਬ ਨੇ ਕਰਨਲ ਸੀ. ਕੇ. ਨਾਇਡੂ ਟਰਾਫੀ 'ਚ ਤ੍ਰਿਪੁਰਾ ਨੂੰ ਪਾਰੀ ਅਤੇ 145 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ 'ਚ ਬੱਲੇਬਾਜ਼ਾਂ ਤੋਂ ਇਲਾਵਾ ਗੇਂਦਬਾਜ਼ਾਂ ਦਾ ਵੀ ਬਰਾਬਰ ਯੋਗਦਾਨ ਰਿਹਾ। ਹਰਪ੍ਰੀਤ ਬਰਾੜ ਨੇ 75 ਦੌੜਾਂ ਦੇ ਕੇ 5 ਅਤੇ ਜਸਵਿੰਦਰ ਨੇ 37 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ।
ਧਰੁਵ ਪਾਂਡਵ ਸਟੇਡੀਅਮ 'ਚ ਖੇਡੇ ਗਏ ਮੈਚ ਦੀ ਪਹਿਲੀ ਪਾਰੀ 'ਚ ਪੰਜਾਬ ਨੇ ਤ੍ਰਿਪੁਰਾ ਖਿਲਾਫ 529 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ, ਉਥੇ ਹੀ ਤ੍ਰਿਪੁਰਾ ਦੀ ਟੀਮ ਨੇ ਪਹਿਲੀ ਪਾਰੀ 'ਚ 120 ਦੌੜਾਂ ਬਣਾਈਆਂ ਸਨ ਅਤੇ ਦੂਜੀ ਪਾਰੀ 'ਚ 264 ਦੌੜਾਂ ਬਣਾ ਕੇ ਆਲ ਆਊਟ ਹੋ ਗਈ।
ਵੈਸਟਇੰਡੀਜ਼ ਦੌਰੇ ਦੇ ਲਈ ਇੰਗਲੈਂਡ ਟੀਮ 'ਚ ਕੋਈ ਬਦਲਾਅ ਨਹੀਂ
NEXT STORY