ਨਵੀਂ ਦਿੱਲੀ : ਆਈ. ਪੀ. ਐੱਲ. ਵਿਚ ਜੇਕਰ ਕਿਸੇ ਭਾਰਤੀ ਗੇਂਦਬਾਜ਼ ਨੇ ਕ੍ਰਿਕਟ ਪ੍ਰੇਮੀਆਂ ਨੂੰ ਪ੍ਰਭਾਵਿਤ ਕੀਤਾ ਹੈ ਤਾਂ ਉਸਦਾ ਨਾਂ ਹੈ ਖਲੀਲ ਅਹਿਮਦ। ਖਲੀਲ ਨੇ ਆਈ. ਪੀ. ਐੱਲ. ਦੇ 12ਵੇਂ ਸੀਜ਼ਨ ਦੇ ਸਿਰਫ 9 ਮੈਚ ਖੇਡੇ ਹਨ ਜਿਸ ਵਿਚ ਉਸ ਨੇ ਵੱਡੇ-ਵੱਡੇ ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਖਲੀਲ ਅਹਿਮਦ ਤੋਂ ਇਲਾਵਾ ਸ਼੍ਰੇਅਸ ਗੋਪਾਲ ਵੀ ਆਈ. ਪੀ. ਐੱਲ. 2019 ਵਿਚ ਕਾਫੀ ਪ੍ਰਭਾਵਸ਼ਾਲੀ ਦਿਸੇ ਹਨ ਪਰ ਬਤੌਰ ਤੇਜ਼ ਗੇਂਦਬਾਜ਼ ਖਲੀਲ ਜ਼ਿਆਦਾ ਪ੍ਰਭਾਵਸ਼ਾਲੀ ਦਿਸੇ। ਅਜਿਹੇ 'ਚ ਲੱਗ ਰਿਹਾ ਹੈ ਕਿ ਖਲੀਲ ਵਿਸ਼ਵ ਕੱਪ 2019 ਲਈ ਬੀ. ਸੀ. ਸੀ. ਆਈ. ਦੀ ਕਾਲ ਦੀ ਉਡੀਕ ਕਰ ਰਿਹਾ ਹੈ।
ਟੀਮ ਇੰਡੀਆ ਲਈ 8 ਵਨ ਡੇ ਮੈਚਾਂ ਵਿਚ 9 ਵਿਕਟਾਂ ਹਾਸਲ ਕਰਨ ਵਾਲੇ ਖਲੀਲ ਅਹਿਮਦ ਨੇ ਆਈ. ਪੀ. ਐੱਲ. ਦੇ ਪ੍ਰਦਰਸ਼ਨ ਤੋਂ ਸਾਬਤ ਕਰ ਦਿੱਤਾ ਹੈ ਕਿ ਉਹ ਭਵਿੱਖ ਵਿਚ ਹੋਰ ਚੰਗਾ ਕਰ ਸਕਦੇ ਹਨ। ਹਾਲਾਂਕਿ ਵਿਸ਼ਵ ਕੱਪ ਅਜੇ ਵੀ ਖਲੀਲ ਅਹਿਮਦ ਦੀ ਪਹੁੰਚ ਤੋਂ ਬਹੁਤ ਦੂਰ ਹੈ। ਕਿਉਂਕਿ ਇੰਗਲੈਂਡ ਇਵਚ ਇਸੇ ਮਹੀਨੇ ਦੇ ਆਖਰ ਵਿਚ ਸ਼ੁਰੂ ਹੋ ਰਹੇ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ, ਜਿਸ ਵਿਚ ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ ਨੂੰ ਬਤੌਰ ਤੇਜ਼ ਗੇਂਦਬਾਜ਼ ਸ਼ਾਮਲ ਕੀਤਾ ਗਿਆ ਹੈ। ਵਿਸ਼ਵ ਕੱਪ ਵਿਚ ਖਲੀਲ ਨੂੰ ਮੌਕਾ ਤੱਦ ਹੀ ਮਿਲ ਸਕਦਾ ਹੈ ਜਦੋਂ ਬੀ. ਸੀ. ਸੀ. ਆਈ. ਕਿਸੇ ਖਿਡਾਰੀ ਨੂੰ ਬਾਹਰ ਕਰੇ ਜਾਂ ਫਿਰ ਕੋਈ ਗੇਂਦਬਾਜ਼ ਅਨਫਿੱਟ ਹੋਵੇ।
ਆਈ. ਪੀ. ਐੱਲ. 2019 ਵਿਚ ਖਲੀਲ ਦੇ ਵਿਕਟ
ਤੁਹਾਨੂੰ ਦੱਸ ਦਈਏ ਕਿ ਆਈ. ਪੀ. ਐੱਲ. ਵਿਚ ਖਲੀਲ ਅਹਿਮਦ ਨੇ ਪ੍ਰਿਥਵੀ ਸ਼ਾਹ, ਸ਼ਿਖਰ ਧਵਨ, ਰਿਸ਼ਭ ਪੰਤ, ਸੈਮ ਬਿਲਿੰਗਸ, ਸੁਨੀਲ ਨਾਰਾਇਣ, ਸ਼ੁਭਮਨ ਗਿਲ, ਕ੍ਰਿਸ ਲਿਨ, ਸਟੀਵ ਸਮਿਥ, ਕ੍ਰਿਸ ਗੇਲ, ਨਿਕੋਲਸ ਪੂਰਨ, ਕੇ. ਐੱਲ. ਰਾਹੁਲ, ਰੋਹਿਤ ਸ਼ਰਮਾ, ਸੂਰਯ ਕੁਮਾਰ ਯਾਦਵ, ਕਿਰੋਨ ਪੋਲਾਰਡ, ਗੁਰਕੀਰਤ ਸਿੰਘ, ਵਾਸ਼ਿੰਗਟਨ ਸੁੰਦਰ, ਪ੍ਰਿਥਵੀ ਸ਼ਾਹ ਅਤੇ ਸ਼੍ਰੇਅਸ ਅਈਅਰ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਸਿਰਫ 9 ਮੈਚਾਂ ਵਿਚ 19 ਵਿਕਟਾਂ ਲੈਣ ਵਾਲੇ ਖਲੀਲ ਇਸ ਵਾਰ ਆਈ. ਪੀ. ਐੱਲ. ਦੀ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਕਾਗਿਸੋ ਰਬਾਡਾ (25), ਇਮਰਾਨ ਤਾਹਿਰ (23) ਅਤੇ ਸ਼੍ਰੇਅਸ ਗੋਪਾਲ (20) ਤੋਂ ਬਾਅਦ ਚੌਥੇ ਨੰਬਰ 'ਤੇ ਹਨ।
ਟੋਕੀਓ ਓਲੰਪਿਕ 2020 ਲਈ ਟਿਕਟਾਂ ਦੀ ਬਿਕਰੀ ਹੋਈ ਸ਼ੁਰੂ
NEXT STORY