ਪੰਚਕੂਲਾ- ਖੇਲੋ ਇੰਡੀਆ 'ਚ ਪੰਜਾਬ ਨੇ ਗਤਕਾ ਖੇਡ 'ਚ ਮਿਲੇ ਦੋ ਸੋਨ ਤਮਗ਼ਿਆਂ ਦੇ ਦਮ 'ਤੇ ਚੋਟੀ ਦੇ ਪੰਜ 'ਚ ਜਗ੍ਹਾ ਬਣਾ ਲਈ ਹੈ। ਪੰਜਾਬ ਨੂੰ ਦੋਵੇਂ ਸੋਨ ਤਮਗ਼ੇ ਗਤਕਾ ਨੇ ਦਿਵਾਏ ਜਦਕਿ ਇਕ ਕਾਂਸੀ ਤਮਗ਼ਾ ਉਸ ਨੂੰ ਇਸੇ ਗੇਮ ਨੇ ਦਿਵਾਇਆ। ਇਸ ਤੋਂ ਇਲਾਵਾ ਦਿੱਲੀ 'ਚ ਜਾਰੀ ਸਵੀਮਿੰਗ 'ਚ ਪੰਜਾਬ ਨੇ ਇਕ ਚਾਂਦੀ ਤੇ ਇਕ ਕਾਂਸੀ ਦੇ ਤਮਗ਼ੇ ਨਾਲ ਕੁਲ 8 ਤਮਗ਼ੇ ਹਾਸਲ ਕੀਤੇ।
ਹਾਕੀ 'ਚ ਪੰਜਾਬ ਦੀਆਂ ਦੋਵੇਂ ਟੀਮਾਂ ਜਿੱਤੀਆਂ। ਮੇਨ ਹਾਕੀ 'ਚ ਪੰਜਾਬ ਦੀ ਟੀਮ ਨੇ ਵੱਡੀ ਜਿੱਤ ਹਾਸਲ ਕੀਤੀ ਤੇ ਬਿਹਾਰ ਨੂੰ 15-3 ਨਾਲ ਹਰਾਇਆ। ਟੀਮ ਅਟੈਕ 'ਤੇ ਰਹੀ ਤੇ ਅਰਸ਼ਦੀਪ ਸਿੰਘ ਨੇ ਪੰਜ ਗੋਲ ਕੀਤੇ। ਰਵਿੰਦਰ ਸਿੰਘ ਨੇ ਹੈਟ੍ਰਿਕ ਲਾਈ। ਜਦਕਿ, ਪੰਜਾਬ ਗਰਲਜ਼ ਨੇ ਤਾਮਿਲਨਾਡੂ ਨੂੰ 12-1 ਨਾਲ ਹਰਾਇਆ। ਸੁਖਬੀਰ ਕੌਰ ਨੇ ਹੈਟ੍ਰਿਕ ਸਣੇ ਪੰਜ ਗੋਲ ਕੀਤੇ, ਨਮਨੀਤ ਨੇ ਤਿੰਨ ਗੋਲ ਕੀਤੇ।
ਭਾਰਤੀ ਪੁਰਸ਼ ਟੀਮ FIH Hockey 5 ਦੇ ਫਾਈਨਲ 'ਚ, ਪੋਲੈਂਡ ਨਾਲ ਹੋਵੇਗਾ ਸਾਹਮਣਾ
NEXT STORY