ਲੁਸਾਨੇ- ਇਥੇ ਭਾਰਤੀ ਪੁਰਸ਼ ਹਾਕੀ ਟੀਮ ਅੱਜ ਮਲੇਸ਼ੀਆ ਅਤੇ ਪੋਲੈਂਡ ਨੂੰ ਹਰਾ ਕੇ ਐੱਫ. ਆਈ. ਐੱਚ. ਹਾਕੀ 5 ਟੂਰਨਾਮੈਂਟ ਦੇ ਫਾਈਨਲ ਵਿੱਚ ਪੁੱਜ ਗਈ। ਭਾਰਤ ਨੇ ਦਿਨ ਦੇ ਪਹਿਲੇ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਲੇਸ਼ੀਆ ਨੂੰ 7-3 ਨਾਲ ਹਰਾਇਆ ਸੀ ਜਦਕਿ ਦੂਜੇ ਮੈਚ ਵਿੱਚ ਪੋਲੈਂਡ ਨੂੰ 6-2 ਨਾਲ ਹਰਾਉਣ ਤੋਂ ਬਾਅਦ ਫਾਈਨਲ 'ਚ ਜਗ੍ਹਾ ਬਣਾਈ ਤੇ ਹੁਣ ਭਾਰਤ ਦਾ ਸਾਹਮਣਾ ਫਾਈਨਲ 'ਚ ਪੋਲੈਂਡ ਨਾਲ ਹੋਵੇਗਾ।
ਇਹ ਵੀ ਪੜ੍ਹੋ : IPL 2008 'ਚ ਸ਼੍ਰੀਸੰਤ ਨੂੰ ਹਰਭਜਨ ਨੇ ਮਾਰਿਆ ਸੀ ਥੱਪੜ, ਹੁਣ ਮੁਆਫ਼ੀ ਮੰਗਦੇ ਹੋਏ ਕਹੀ ਇਹ ਗੱਲ
ਮਲੇਸ਼ੀਆ ਦੇ ਖ਼ਿਲਾਫ਼ ਰਾਹੀਲ ਮੁਹੰਮਦ ਨੇ ਗੋਲ ਦਾਗ਼ਣ ਦੀ ਆਪਣੀ ਲੈਅ ਜਾਰੀ ਰੱਖੀ ਤੇ 8ਵੇਂ, 14ਵੇਂ ਤੇ 18ਵੇਂ ਮਿੰਟ 'ਚ ਤਿੰਨ ਗੋਲ ਕੀਤੇ। ਗੁਰਸਾਹਿਬਜੀਤ ਸਿੰਘ ਨੇ ਪਹਿਲੇ ਤੇ 17ਵੇਂ ਮਿੰਟ ਜਦਕਿ ਸੰਜੇ ਨੇ 10ਵੇਂ ਤੇ 12ਵੇਂ ਮਿੰਟ 'ਚ ਦੋ-ਦੋ ਗੋਲ ਕੀਤੇ। ਪੋਲੈਂਡ ਦੇ ਖ਼ਿਲਾਫ਼ ਮੈਚ 'ਚ ਭਾਰਤ ਨੇ ਪੂਰੀ ਤਰ੍ਹਾਂ ਨਾਲ ਦਬਦਬਾ ਬਣਾਈ ਰੱਖਿਆ ਤੇ ਹਾਫ ਟਾਈਮ ਤਕ ਟੀਮ 5-0 ਤੋਂ ਅੱਗੇ ਸੀ।
ਇਹ ਵੀ ਪੜ੍ਹੋ : ਰਾਫੇਲ ਨਡਾਲ 14ਵੀਂ ਵਾਰ ਬਣੇ ਫਰੈਂਚ ਓਪਨ ਚੈਂਪੀਅਨ
ਪੋਲੈਂਡ ਦੇ ਖ਼ਿਲਾਫ਼ ਭਾਰਤੀ ਟੀਮ ਲਈ ਸੰਜੇ ਨੇ ਦੂਜੇ, ਰਾਹੁਲ ਨੇ ਚੌਥੇ ਤੇ ਨੌਵੇਂ, ਗੁਰਸਾਹਿਬਜੀਤ ਸਿੰਘ ਨੇ ਸਤਵੇਂ ਤੇ ਮਨਦੀਪ ਮੋਰ ਨੇ 10ਵੇਂ ਮਿੰਟ ਗੋਲ ਕੀਤੇ। ਦੂਜੇ ਹਾਫ਼ 'ਚ ਮੋਈਰਾਂਗਥੇਮ ਰਬੀਚੰਦਰ ਨੇ 15ਵੇਂ ਮਿੰਟ ਗੋਲ ਕੀਤਾ। ਭਾਰਤੀ ਟੀਮ ਦੇ ਤਿੰਨ ਜਿੱਤਾਂ ਅਤੇ ਇੱਕ ਡਰਾਅ ਨਾਲ 10 ਅੰਕ ਹਨ। ਭਾਰਤ ਨੇ ਬੀਤੇ ਦਿਨੀਂ ਮੇਜ਼ਬਾਨ ਸਵਿਟਜ਼ਰਲੈਂਡ ਨੂੰ 4-3 ਨਾਲ ਹਰਾਇਆ ਸੀ ਅਤੇ ਪਾਕਿਸਤਾਨ ਨਾਲ 2-2 ਨਾਲ ਡਰਾਅ ਖੇਡਿਆ ਸੀ। ਹੁਣ ਫਾਈਨਲ ਮੁਕਾਬਲੇ ਵਿਚ ਭਾਰਤ ਦਾ ਪੋਲੈਂਡ ਨਾਲ ਸਾਹਮਣਾ ਹੋਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਰਾਫੇਲ ਨਡਾਲ 14ਵੀਂ ਵਾਰ ਬਣੇ ਫਰੈਂਚ ਓਪਨ ਚੈਂਪੀਅਨ
NEXT STORY