ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦਾ ਪਹਿਲਾ ਮੈਚ ਮੁੰਬਈ ਇੰਡੀਅਨਜ਼ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਅੱਜ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਆਈ. ਪੀ. ਐੱਲ. ਦੇ ਪਹਿਲੇ ਮੈਚ ’ਚ ਕੀਰੋਨ ਪੋਲਾਰਡ ਵੱਡਾ ਰਿਕਾਰਡ ਆਪਣੇ ਨਾਂ ਕਰ ਸਕਦੇ ਹਨ। ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਖ਼ਿਲਾਫ਼ 2 ਛੱਕੇ ਮਾਰ ਕੇ ਕੀਰੋਨ ਪੋਲਾਰਡ ਆਈ. ਪੀ. ਐੱਲ ’ਚ 200 ਛੱਕੇ ਪੂਰੇ ਕਰ ਲੈਣਗੇ ਤੇ ਅਜਿਹਾ ਕਰਨ ਵਾਲੇ ਛੇਵੇਂ ਖਿਡਾਰੀ ਬਣ ਜਾਣਗੇ।
ਪੋਲਾਰਡ ਨੇ ਆਈ. ਪੀ. ਐੱਲ. ਕਰੀਅਰ ਦੇ ਦੌਰਾਨ 164 ਮੈਚਾਂ ’ਚ 198 ਛੱਕੇ ਲਾਏ ਹਨ। ਜੇਕਰ ਉਹ ਅੱਜ ਦੇ ਮੈਚ ’ਚ ਦੋ ਛੱਕੇ ਲਾ ਦਿੰਦੇ ਹਨ ਤਾਂ ਉਹ 200 ਛੱਕੇ ਪੂਰੇ ਕਰ ਲੈਣਗੇ। ਪੋਲਾਰਡ ਤੋਂ ਇਲਾਵਾ ਛੱਕੇ ਲਾਉਣ ਦੇ ਮਾਮਲੇ ’ਚ ਕ੍ਰਿਸ ਗੇਲ (349), ਏ. ਬੀ. ਡਿਵਿਲੀਅਰਸ (235), ਮਹਿੰਦਰ ਸਿੰਘ ਧੋਨੀ (216), ਰੋਹਿਤ ਸ਼ਰਮਾ (213) ਤੇ ਵਿਰਾਟ ਕੋਹਲੀ (201) ਦੇ ਨਾਂ ਸ਼ਾਮਲ ਹਨ।
ਇਹ ਵੀ ਪੜ੍ਹੋ : ਭਾਰਤ ’ਚ ਲਗਾਤਾਰ ਵਧ ਰਹੇ ਹਨ ਕੋਰੋਨਾ ਕੇਸ, ਕੀ IPL ਚ ਨਹੀਂ ਖੇਡਣਗੇ ਨਿਊਜ਼ੀਲੈਂਡ ਦੇ ਕ੍ਰਿਕਟਰ
ਇਸ ਵਾਰ ਆਈ. ਪੀ. ਐੱਲ. ’ਚ ਇਹ ਰਿਕਾਰਡ ਵੀ ਬਣਾ ਸਕਦੇ ਹਨ ਪੋਲਾਰਡ
* ਪੋਲਾਰਡ ਨੂੰ ਸਿਰਫ਼ 4 ਚੌਕਿਆਂ ਦੀ ਜ਼ਰੂਰਤ ਹੈ ਜਿਸ ਨਾਲ ਉਨ੍ਹਾਂ ਦੇ ਆਈ. ਪੀ. ਐੱਲ. ’ਚ 200 ਚੌਕੇ ਹੋ ਜਾਣਗੇ।
* ਪੋਲਾਰਡ ਟੀ-20 ’ਚ 300 ਵਿਕਟ ਪੂਰੇ ਕਰਨ ਤੋੋਂ 7 ਵਿਕਟ ਦੂਰ ਹਨ। ਉਹ ਟੀ-20 ’ਚ ਡੀਜੇ ਬ੍ਰਾਵੋ, ਸ਼ਾਕਿਬ ਅਲ ਹਸਨ ਤੇ ਆਂਦਰੇ ਰਸੇਲ ਦੇ ਬਾਅਦ 300 ਵਿਕਟ ਤੇ 5000 ਦੌੜਾਂ ਬਣਾਉਣ ਵਾਲੇ ਕ੍ਰਿਕਟਰ ਬਣ ਜਾਣਗੇ।
* ਇਸੇ ਦੇ ਨਾਲ 10 ਕੈਚਾਂ ਫੜਕੇ ਪੋਲਾਰਡ ਦੇ ਆਈ. ਪੀ. ਐੱਲ. ’ਚ 100 ਕੈਚ ਵੀ ਪੂਰੇ ਹੋ ਜਾਣਗੇ।
* ਇਸ ਤੋਂ ਇਲਾਵਾ 25 ਚੌਕੇ ਲਾਉਣ ਦੇ ਬਾਅਦ ਉਨ੍ਹਾਂ ਦੇ ਟੀ-20 ’ਚ 700 ਛੱਕੇ ਪੂਰੇ ਹੋ ਜਾਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ’ਚ ਲਗਾਤਾਰ ਵਧ ਰਹੇ ਹਨ ਕੋਰੋਨਾ ਕੇਸ, ਕੀ IPL ਚ ਨਹੀਂ ਖੇਡਣਗੇ ਨਿਊਜ਼ੀਲੈਂਡ ਦੇ ਕ੍ਰਿਕਟਰ
NEXT STORY