ਦੁਬਈ- ਸੁਪਰ ਓਵਰ 'ਚ ਮਯੰਕ ਅਗਰਵਾਲ ਦੀ ਸ਼ਾਨਦਾਰ ਫੀਲਡਿੰਗ ਤੋਂ ਬਾਅਦ ਕਿੰਗਜ਼ ਲਗਾਤਾਰ 2 ਚੌਕਿਆਂ ਦੇ ਦਮ 'ਤੇ ਇਲੈਵਨ ਪੰਜਾਬ ਨੇ ਮੁੰਬਈ ਇੰਡੀਅਨਜ਼ ਨੂੰ ਦੂਜੇ ਸੁਪਰ ਓਵਰ ਤੱਕ ਚੱਲੇ ਮੈਚ 'ਚ ਮੁੰਬਈ ਇੰਡੀਅਨਜ਼ ਨੂੰ ਹਰਾ ਕੇ 2 ਅੰਕ ਹਾਸਲ ਕੀਤੇ। ਇਸ ਜਿੱਤ ਨਾਲ ਪੰਜਾਬ ਦੀ ਟੀਮ 9 ਮੈਚਾਂ 'ਚੋਂ 6 ਅੰਕਾਂ ਨਾਲ 6ਵੇਂ ਸਥਾਨ 'ਤੇ ਪਹੁੰਚ ਗਈ। ਮੁੰਬਈ 9 ਮੈਚਾਂ 'ਚ 12 ਅੰਕਾਂ ਨਾਲ ਦੂਜੇ ਨੰਬਰ 'ਤੇ ਹੈ। ਮੈਚ ਰੋਮਾਂਚ 'ਤੇ ਪਹੁੰਚ ਗਿਆ, ਇਹ ਮੈਚ 20-20 ਓਵਰਾਂ ਦੇ ਖੇਡ ਤੋਂ ਬਾਅਦ ਟਾਈ ਰਿਹਾ। ਇਸ ਤੋਂ ਬਾਅਦ ਸੁਪਰ ਓਵਰ 'ਚ ਵੀ ਦੋਵਾਂ ਟੀਮਾਂ ਨੇ ਇਕ ਬਰਾਬਰ ਪੰਜ-ਪੰਜ ਦੌੜਾਂ ਬਣਾਈਆਂ। ਦੂਜੇ ਸੁਪਰ ਓਵਰ 'ਚ ਕਿਰੋਨ ਪੋਲਾਰਡ ਤੇ ਹਾਰਦਿਕ ਪੰਡਯਾ ਬੱਲੇਬਾਜ਼ੀ ਦੇ ਲਈ ਆਏ, ਜਦੋਂਕਿ ਪੰਜਾਬ ਦੇ ਲਈ ਕ੍ਰਿਸ ਜੌਰਡਨ ਨੇ ਗੇਂਦਬਾਜ਼ੀ ਕੀਤੀ। ਮੁੰਬਈ ਨੇ ਇਸ ਓਵਰ 'ਚ ਪੰਡਯਾ ਦਾ ਵਿਕਟ ਗਵਾ ਕੇ 11 ਦੌੜਾਂ ਬਣਾਈਆਂ। ਇਸ ਦੌਰਾਨ ਪੋਲਾਰਡ ਨੇ ਆਖਰੀ ਗੇਂਦ 'ਤੇ ਵੱਡਾ ਸ਼ਾਟ ਖੇਡਿਆ ਪਰ ਬਾਉਂਡਰੀ 'ਤੇ ਮਯੰਕ ਅਗਰਵਾਲ ਨੇ ਸ਼ਾਨਦਾਰ ਫੀਲਡਿੰਗ ਦੌਰਾਨ 6 ਦੌੜਾਂ ਨੂੰ 2 ਦੌੜਾਂ 'ਚ ਬਦਲ ਦਿੱਤਾ।
ਪੰਜਾਬ ਨੂੰ ਜਿੱਤਣ ਦੇ ਲਈ 12 ਦੌੜਾਂ ਦਾ ਟੀਚਾ ਮਿਲਿਆ, ਜਿਸ ਦੇ ਲਈ ਮਯੰਕ ਅਗਰਵਾਲ ਤੇ ਕ੍ਰਿਸ ਗੇਲ ਬੱਲੇਬਾਜ਼ੀ ਕਰਨ ਆਏ ਜਦਕਿ ਮੁੰਬਈ ਦੇ ਲਈ ਟ੍ਰੇਂਟ ਬੋਲਟ ਗੇਂਦਬਾਜ਼ੀ ਕਰਨ ਲਈ ਆਏ। ਗੇਲ ਨੇ ਪਹਿਲੀ ਗੇਂਦ 'ਤੇ ਛੱਕਾ ਲਗਾ ਕੇ ਮੁੰਬਈ 'ਤੇ ਦਬਾਅ ਬਣਾਇਆ। ਗੇਲ ਨੇ ਦੂਜੀ ਗੇਂਦ 'ਤੇ ਇਕ ਦੌੜ ਬਣਾਈ ਪਰ ਮਯੰਕ ਨੇ ਤੀਜੀ ਤੇ ਚੌਥੀ ਗੇਂਦ 'ਤੇ ਚੌਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ। ਪਹਿਲੇ ਸੁਪਰ ਓਵਰ 'ਚ ਮੁੰਬਈ ਲਈ ਜਸਪ੍ਰੀਤ ਬੁਮਰਾਹ ਤੇ ਪੰਜਾਬ ਲਈ ਮੁਹੰਮਦ ਸ਼ਮੀ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਦੋਵਾਂ ਨੇ ਇਸ ਸੁਪਰ ਓਪਨਰ 'ਚ ਸਿਰਫ 5-5 ਦੌੜਾਂ ਦਿੱਤੀਆਂ।
ਬੁਮਰਾਹ ਨੇ ਇਸ ਤੋਂ ਪਹਿਲੇ ਮੈਚ 'ਚ ਚਾਰ ਓਵਰਾਂ 'ਚ 24 ਦੌੜਾਂ 'ਤੇ 3 ਵਿਕਟਾਂ ਹਾਸਲ ਕਰ ਮੈਚ ਨੂੰ ਬਦਲ ਦਿੱਤਾ ਸੀ। ਉਨ੍ਹਾਂ ਨੇ ਮਯੰਕ ਅਗਰਵਾਲ ਤੇ ਨਿਕੋਲਸ ਪੂਰਨ ਤੋਂ ਬਾਅਦ ਸ਼ਾਨਦਾਰ ਲੈਅ 'ਚ ਚੱਲ ਰਹੇ ਲੋਕੇਸ਼ ਰਾਹੁਲ ਦਾ ਵੀ ਵਿਕਟ ਹਾਸਲ ਕੀਤਾ। ਦਿਲਚਸਪ ਗੱਲ ਇਹ ਹੈ ਕਿ ਐਤਵਾਰ ਨੂੰ ਹੋਏ ਦੋਵੇਂ ਮੈਚਾਂ ਦਾ ਨਤੀਜਾ ਸੁਪਰ ਓਵਰ ਨਾਲ ਆਇਆ। ਦਿਨ ਵਾਲੇ ਮੈਚ 'ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਇਕ ਸੁਪਰ ਓਵਰ 'ਚ ਹਰਾਇਆ। ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆ 6 ਵਿਕਟਾਂ 'ਤੇ 176 ਦੌੜਾਂ ਬਣਾਈਆਂ।
ਟੀਮ ਲਈ ਕੁਇੰਟਨ ਡੀ ਕੌਕ (53) ਦੇ ਅਰਧ ਸੈਂਕੜੇ ਦੀ ਪਾਰੀ ਤੋਂ ਬਾਅਦ ਆਖਰੀ ਓਵਰਾਂ 'ਚ ਕਿਰੋਨ ਪੋਲਾਰਡ (12 ਗੇਂਦਾਂ 'ਚ ਅਜੇਤੂ 34) ਤੇ ਨਾਥਨ ਕੁਲਟਰ-ਨੀਲ (12 ਗੇਂਦਾਂ 'ਚ ਅਜੇਤੂ 24) ਨੇ ਸ਼ਾਨਦਾਰ ਬੱਲੇਬਾਜ਼ੀ ਕਰ ਮੁੰਬਈ ਦਾ ਚੁਣੌਤੀਪੂਰਨ ਸਕੋਰ ਖੜਾ ਕੀਤਾ। ਪੋਲਾਰਡ ਤੇ ਕੁਲਟਰ-ਨੀਲ ਨੇ ਆਖਰੀ 21 ਗੇਂਦਾਂ 'ਚ 57 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਟੀਚੇ ਦਾ ਪਿੱਛਾ ਕਰਦੇ ਹੋਏ ਰਾਹੁਲ ਦੀ 51 ਗੇਂਦਾਂ ਵਿਚ 77 ਦੌੜਾਂ ਦੀ ਪਾਰੀ ਤੋਂ ਬਾਅਦ ਵੀ ਪੰਜਾਬ ਦੀ ਟੀਮ 20 ਓਵਰਾਂ 'ਚ 176 ਦੌੜਾਂ ਬਣਾ ਸਕੀ। ਰਾਹੁਲ ਦੀ ਇਹ ਲਗਾਤਾਰ ਤੀਜੀ ਅਰਧ ਸੈਂਕੜਾ ਪਾਰੀ ਰਹੀ। ਪੰਜਾਬ ਨੂੰ 20 ਵੇਂ ਓਵਰ 'ਚ ਜਿੱਤ ਲਈ 9 ਦੌੜਾਂ ਦੀ ਜ਼ਰੂਰਤ ਸੀ ਪਰ ਅਨੁਭਵੀ ਟ੍ਰੇਂਟ ਬੋਲਟ ਨੇ ਦੀਪਕ ਹੁੱਡਾ ਤੇ ਕ੍ਰਿਸ ਜੌਰਡਨ ਨੂੰ ਸਿਰਫ ਅੱਠ ਦੌੜਾਂ ਬਣਾਉਣ ਦਿੱਤੀਆਂ। ਆਖਰੀ ਗੇਂਦ 'ਚ ਦੋ ਦੌੜਾਂ ਦੀ ਲੋੜ ਸੀ ਪਰ ਜੌਰਡਨ ਦੂਜੀ ਦੌੜ ਲੈਣ ਦੀ ਕੋਸ਼ਿਸ਼ 'ਚ ਆਊਟ ਹੋ ਗਏ ਅਤੇ 20 ਓਵਰਾਂ ਤੋਂ ਬਾਅਦ ਮੈਚ ਬਰਾਬਰੀ 'ਤੇ ਆ ਗਿਆ।
ਟੀਚੇ ਦਾ ਪਿੱਛਾ ਕਰਦੇ ਹੋਏ ਰਾਹੁਲ ਨੇ ਤੀਸਰੇ ਓਵਰ 'ਚ ਟ੍ਰੇਂਟ ਬੋਲਟ ਖ਼ਿਲਾਫ਼ ਤਿੰਨ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 20 ਦੌੜਾਂ ਬਣਾਈਆਂ। ਜਸਪ੍ਰੀਤ ਬੁਮਰਾਹ ਨੇ ਹਾਲਾਂਕਿ ਆਪਣੇ ਪਹਿਲੇ ਓਵਰ ਦੀ ਤੀਜੀ ਗੇਂਦ 'ਤੇ ਮਯੰਕ ਅਗਰਵਾਲ ਨੂੰ ਬੋਲਡ ਕੀਤਾ ਕਰ ਟੂਰਨਾਮੈਂਟ ਦੀ ਸਭ ਤੋਂ ਸਫਲ ਸਲਾਮੀ ਜੋੜੀ ਨੂੰ ਤੋੜਿਆ। ਉਨ੍ਹਾਂ ਨੇ 10 ਗੇਂਦਾਂ 'ਚ 11 ਦੌੜਾਂ ਬਣਾਈਆਂ।
ਟੀਮਾਂ ਇਸ ਤਰ੍ਹਾਂ ਹਨ-
ਕਿੰਗਜ਼ ਇਲੈਵਨ ਪੰਜਾਬ- ਲੋਕੇਸ਼ ਰਾਹੁਲ (ਕਪਤਾਨ), ਮਯੰਕ ਅਗਰਵਾਲ, ਸ਼ੈਲਡਨ ਕੋਟਰੇਲ, ਕ੍ਰਿਸ ਗੇਲ, ਗਲੇਨ ਮੈਕਸਵੈੱਲ, ਮੁਹੰਮਦ ਸ਼ੰਮੀ, ਮੁਜੀਬ ਉਰ ਰਹਿਮਾਨ, ਕਰੁਣ ਨਾਇਰ, ਜੇਮਸ ਨੀਸ਼ਮ, ਨਿਕੋਲਸ ਪੂਰਨ (ਵਿਕਟਕੀਪਰ), ਇਸ਼ਾਨ ਪੋਰੇਲ, ਅਰਸ਼ਦੀਪ ਸਿੰਘ, ਮੁਰੂਗਨ ਅਸ਼ਵਿਨ, ਕ੍ਰਿਸ਼ਣੱਪਾ ਗੌਤਮ, ਹਰਪ੍ਰੀਤ ਬਰਾੜ, ਦੀਪਕ ਹੁੱਡਾ, ਕ੍ਰਿਸ ਜੌਰਡਨ, ਸਰਫਰਾਜ ਖਾਨ, ਮਨਦੀਪ ਸਿੰਘ, ਦਰਸ਼ਨ ਨਲਕੰਡੇ, ਰਵੀ ਬਿਸ਼ਨੋਈ, ਸਿਮਰਨ ਸਿੰਘ (ਵਿਕਟਕੀਪਰ), ਜਗਦੀਸ਼ ਸੁਚਿਤ, ਤਜਿੰਦਰ ਸਿੰਘ, ਹਾਰਡਸ ਵਿਲਜੋਨ।
ਮੁੰਬਈ ਇੰਡੀਅਨਜ਼ - ਰੋਹਿਤ ਸ਼ਰਮਾ, ਅਦਿੱਤਿਆ ਤਾਰੇ, ਅਨਮੋਲਪ੍ਰੀਤ ਸਿੰਘ, ਅਨਕੁਲ ਰਾਏ, ਧਵਲ ਕੁਲਕਰਨੀ, ਹਾਰਦਿਕ ਪੰਡਯਾ,ਇਸ਼ਾਨ ਕਿਸ਼ਨ, ਜਸਪ੍ਰੀਤ ਬੁਮਰਾਹ, ਜੈਯੰਤ ਜਾਧਵ, ਕਿਰੋਨ ਪੋਲਾਰਡ, ਕਰੁਣਾਲ ਪੰਡਯਾ, ਮਿਸ਼ੇਲ ਮੈਕਲੇਨਘਨ, ਕਵਿੰਟਨ ਡੀ ਕੌਕ,ਰਾਹੁਲ ਚਾਹਰ, ਐੱਸ. ਰੁਦਰਫੋਰਡ, ਸੂਰਯਕੁਮਾਰ ਯਾਦਵ, ਟ੍ਰੇਂਟ ਬੋਲਟ, ਕ੍ਰਿਸ ਲਿਨ, ਨਾਥਨ ਕਾਲਟ ਨਾਇਲ, ਸੌਰਭ ਤਿਵਾੜੀ, ਮੋਹਸਿਨ ਖਾਨ, ਦਿਗਵਿਜੇ ਦੇਸ਼ਮੁਖ, ਪ੍ਰਿੰਸ ਬਲਵੰਤ ਰਾਏ ਸਿੰਘ, ਜੈਮਸ ਪੇਟਿੰਸਨ।
ਧੋਨੀ-ਅੰਪਾਇਰ ਮਾਮਲਾ: ਵਾਰਨਰ ਨੇ ਕਿਹਾ- ਗੁੱਸਾ ਦਿਖਾ ਕੇ ਬਦਲਵਾਇਆ ਗਿਆ ਫ਼ੈਸਲਾ
NEXT STORY