ਨਵੀਂ ਦਿੱਲੀ— ਆਸਟਰੇਲੀਆ ਦੇ ਗਲੇਨ ਮੈਗਸਵੇਲ ਨੇ ਬੀਤੇ ਦਿਨ ਭਾਰਤ ਦੇ ਖ਼ਿਲਾਫ਼ ਖੇਡੇ ਗਏ ਵਨ-ਡੇ ਮੈਚ 'ਚ ਤੂਫ਼ਾਨੀ ਪਾਰੀ ਖੇਡੀ। ਇਕ ਸਮਾਂ ਅਜਿਹਾ ਲਗ ਰਿਹਾ ਸੀ ਕਿ ਕੰਗਾਰੂ ਟੀਮ ਵੱਡਾ ਸਕੋਰ ਹਾਸਲ ਕਰ ਲਵੇਗੀ। ਪਰ ਕਪਤਾਨ ਆਰੋਨ ਫ਼ਿੰਚ ਦੇ ਬਾਅਦ ਮਾਰਕਸ ਸਟੋਈਨਿਸ ਆਊਟ ਹੋ ਗਏ ਤਾਂ ਅਜਿਹਾ ਲਗਾ ਕਿ ਭਾਰਤੀ ਟੀਮ ਮੈਚ 'ਚ ਵਾਪਸੀ ਕਰ ਲਵੇਗੀ। ਪਰ ਅਜਿਹਾ ਨਹੀਂ ਹੋਇਆ ਕਿਉਂਕਿ ਆਸਟਰੇਲੀਆਈ ਟੀਮ ਦੇ ਆਲਰਾਊਂਡਰ ਗਲੇਨ ਮੈਕਸਵੇਲ ਨੇ ਤੂਫ਼ਾਨੀ ਪਾਰੀ ਖੇਡ ਕੇ ਟੀਮ ਇੰਡੀਆ ਨੂੰ ਪਰੇਸ਼ਾਨ ਕਰ ਦਿੱਤਾ, ਪਰ ਇਸੇ ਦੌਰਾਨ ਭਾਰਤੀ ਟੀਮ ਦੇ ਵਿਕਟਕੀਪਰ ਕੇ. ਐੱਲ. ਰਾਹੁਲ ਤੋਂ ਉਨ੍ਹਾਂ ਨੇ ਮੁਆਫ਼ੀ ਵੀ ਮੰਗੀ ਸੀ। ਇਸ ਦੇ ਪਿੱਛੇ ਦਾ ਕਾਰਨ ਬਹੁਤ ਹੀ ਦਿਲਚਸਪ ਹੈ ਤੇ ਆਓ ਤੁਹਾਨੂੰ ਇਸ ਬਾਰੇ ਦਸਦੇ ਹਾਂ।
ਇਹ ਵੀ ਪੜ੍ਹੋ : ਪਾਕਿਸਤਾਨ ਕ੍ਰਿਕਟ ਟੀਮ ਦੀਆਂ ਵਧੀਆਂ ਮੁਸ਼ਕਲਾਂ, ਹੁਣ 7ਵੇਂ ਖਿਡਾਰੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ
ਦਰਅਸਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਗਲੇਨ ਮੈਕਸਵੇਲ ਕੇ. ਐੱਲ. ਰਾਹੁਲ ਦੀ ਕਪਤਾਨੀ ਵਾਲੀ ਕਿੰਗਜ਼ ਇਲੈਵਨ ਪੰਜਾਬ ਲਈ ਖੇਡੇ ਸਨ। ਆਈ. ਪੀ. ਐੱਲ. 'ਚ ਮੈਕਸਵੇਲ ਦੌੜਾਂ ਦੇ ਨਾਲ-ਨਾਲ ਵਿਕਟਾਂ ਲਈ ਵੀ ਤਰਸ ਗਏ। ਬਾਅਦ 'ਚ ਉਨ੍ਹਾਂ ਨੂੰ ਟੀਮ 'ਚੋਂ ਡਰਾਪ ਕਰ ਦਿੱਤਾ ਗਿਆ। ਅਜਿਹਾ ਹੀ ਹਾਲ ਨਿਊਜ਼ੀਲੈਂਡ ਦੇ ਆਲਰਾਊਂਡਰ ਜੇਮਸ ਨੀਸ਼ਮ ਦੇ ਨਾਲ ਵੀ ਹੋਇਆ ਸੀ। ਜੋ ਆਈ. ਪੀ. ਐੱਲ. 'ਚ ਪੰਜਾਬ ਦੀ ਟੀਮ ਲਈ ਨਾ ਤਾਂ ਦੌੜਾਂ ਬਣਾ ਸਕੇ ਤੇ ਨਾ ਹੀ ਟੀਮ ਨੂੰ ਸਫਲਤਾ ਦਿਵਾ ਸਕੇ। ਪਰ ਆਈ. ਪੀ. ਐੱਲ. ਦੇ ਬਾਅਦ ਉਹ ਦੌੜਾਂ ਬਣਾਉਣ ਲੱਗੇ।
ਇਹ ਵੀ ਪੜ੍ਹੋ : ਚਾਹਲ ਦੀ ਮੰਗੇਤਰ ਧਨਸ਼੍ਰੀ ਦੇ ਜ਼ਬਰਦਸਤ ਡਾਂਸ ਮੂਵਸ ਤੁਹਾਨੂੰ ਵੀ ਨੱਚਣ ਲਈ ਕਰਨਗੇ ਮਜਬੂਰ, ਵੀਡੀਓ
ਗਲੇਨ ਮੈਕਸਵੇਲ ਨੇ ਆਸਟਰੇਲੀਆ ਲਈ ਭਾਰਤ ਖ਼ਿਲਾਫ 19 ਗੇਂਦਾਂ 'ਚ 45 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ ਤੇ ਜੇਮਸ ਨੀਸ਼ਮ ਨੇ ਆਪਣੇ ਦੇਸ਼ ਲਈ 24 ਗੇਂਦਾਂ 'ਚ 48 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਤਾਂ ਇਕ ਪ੍ਰਸ਼ੰਸਕ ਨੇ ਟਵਿੱਟਰ 'ਤੇ ਕੇ. ਐੱਲ. ਰਾਹੁਲ ਦਾ ਮੀਮ ਸ਼ੇਅਰ ਕੀਤਾ, ਜਿਸ 'ਚ ਉਹ ਮੈਕਸਵੇਲ ਤੇ ਨੀਸ਼ਮ ਤੋਂ ਨਾਖ਼ੁਸ਼ ਨਜ਼ਰ ਆ ਰਹੇ ਹਨ। ਇਸੇ ਨੂੰ ਹੀ ਰੀਟਵੀਟ ਕਰਦੇ ਹੋਏ ਜੇਮਸ ਨੀਸ਼ਮ ਨੇ ਲਿਖਿਆ ਕਿ ਇਹ ਸਹੀ ਗੱਲ ਹੈ। ਜਦਕਿ ਮੈਕਸਵੇਲ ਨੇ ਦੱਸਿਆ ਕਿ ਮੈਂ ਇਸ ਲਈ ਕੇ. ਐੱਲ. ਰਾਹੁਲ ਤੋਂ ਮੈਚ ਦੇ ਦੌਰਾਨ ਮੁਆਫ਼ੀ ਮੰਗੀ। ਇਸ ਟਵੀਟ 'ਚ ਮੈਕਸਵੇਲ ਨੇ ਹੈਸ਼ਟੈਗ ਕਰਦੇ ਹੋਏ ਲਿਖਿਆ- ਕਿੰਗਜ਼ ਇਲੈਵਨ ਪੰਜਾਬ ਦੇ ਦੋਸਤ।
ਪਾਕਿਸਤਾਨ ਕ੍ਰਿਕਟ ਟੀਮ ਦੀਆਂ ਵਧੀਆਂ ਮੁਸ਼ਕਲਾਂ, ਹੁਣ 7ਵੇਂ ਖਿਡਾਰੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ
NEXT STORY