ਨਵੀਂ ਦਿੱਲੀ— ਭਾਰਤੀ ਟੀਮ ਦੇ ਮੁੱਖ ਚੋਣਕਰਤਾ ਐੱਮ. ਐੱਸ. ਕੇ. ਪ੍ਰਸਾਦ, ਮੁੱਖ ਕੋਚ ਰਵੀ ਸ਼ਾਸਤਰੀ ਅਤੇ ਕਪਤਾਨ ਵਿਰਾਟ ਕੋਹਲੀ ਦੀਆਂ ਨਿਗਾਹਾਂ ਅਗਲੇ ਸਾਲ ਆਸਟਰੇਲੀਆ 'ਚ ਹੋਣ ਵਾਲੇ ਟੀ-20 ਵਰਲਡ ਕੱਪ 'ਤੇ ਹਨ। ਉੱਥੇ ਹੀ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਇਸ ਤੋਂ ਇੱਤੇਫਾਕ ਨਹੀਂ ਰਖਦੇ। ਇਹੋ ਕਾਰਨ ਹੈ ਕਿ ਸੌਰਵ ਗਾਂਗੁਲੀ ਨੇ ਕਿਹਾ ਹੈ ਕਿ ਨੌਜਵਾਨ ਹੁਨਰਾਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਸੀਨੀਅਰ ਟੀਮ 'ਚ ਜਗ੍ਹਾ ਦੇਣ ਲਈ ਭਾਰਤ ਨੂੰ ਆਗਾਮੀ ਟੀ-20 ਵਿਸ਼ਵ ਕੱਪ ਤੋਂ ਵੀ ਅੱੱਗੇ ਦੀ ਸੋਚ ਰੱਖਣ ਦੀ ਜ਼ਰੂਰਤ ਹੈ।

ਸੌਰਵ ਗਾਂਗੁਲੀ ਨੇ ਕਿਹਾ, ''ਭਾਰਤ ਲਈ ਇਹ ਜ਼ਰੂਰੀ ਹੈ ਕਿ ਉਹ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਨਾ ਦੇਖੇ।'' ਸੌਰਵ ਗਾਂਗੁਲੀ ਨੇ ਕਿਹਾ ਹੈ, ''ਪਿਛਲੇ ਵਿਸ਼ਵ ਕੱਪ ਤੋਂ ਪਹਿਲਾਂ ਇਸ 'ਤੇ ਕਾਫੀ ਸ਼ੋਰ ਸੀ ਅਤੇ ਕਦੀ-ਕਦੀ ਇਹ ਸਹੀ ਨਹੀਂ ਹੁੰਦਾ ਹੈ। ਜਿਸ ਗੱਲ ਦੀ ਜ਼ਰੂਰਤ ਹੈ ਉਹ ਇਹ ਹੈ ਕਿ ਉਨ੍ਹਾਂ ਨੂੰ ਸਿਰਫ ਸਰਵਸ੍ਰੇਸ਼ਠ ਖਿਡਾਰੀਆਂ ਨੂੰ ਚੁਣਨ ਅਤੇ ਭਰਪੂਰ ਮੌਕਾ ਦੇਣ ਦੀ ਜ਼ਰੂਰਤ ਹੈ ਕਿਉਂਕਿ ਘਰੇਲੂ ਸਰਕਟ 'ਚ ਸਾਡੇ ਕੋਲ ਕਈ ਸ਼ਾਨਦਾਰ ਖਿਡਾਰੀ ਮੌਜੂਦ ਹਨ।''
ਕੇ.ਐੱਲ. ਰਾਹੁਲ ਲਈ ਸਖਤ ਚੁਣੌਤੀ

ਉਨ੍ਹਾਂ ਕਿਹਾ, ''ਇਹ ਖਿਡਾਰੀ ਸਮੇਂ ਦੇ ਨਾਲ-ਨਾਲ ਹੋਰ ਵੱਧ ਪਰਿਪੱਕ ਹੋਣਗੇ ਅਤੇ ਬੁਮਰਾਹ, ਭੁਵਨੇਸ਼ਵਰ ਅਤੇ ਸ਼ੰਮੀ ਨੂੰ ਆਪਣਾ ਆਦਰਸ਼ ਬਣਾਉਣਗੇ। ਇਹ ਭਾਰਤ ਦੀ ਤੇਜ਼ ਗੇਂਦਬਾਜ਼ੀ ਲਈ ਚੰਗੇ ਸੰਕੇਤ ਹੋਣਗੇ। ਇਸ ਤੋਂ ਇਲਾਵਾ ਸਪਿਨ ਵਿਭਾਗ 'ਚ ਰਾਹੁਲ ਚਾਹਰ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ ਅਤੇ ਚਾਹਲ ਦੇ ਹੋਣ ਨਾਲ ਵੀ ਦੂਜਿਆਂ 'ਤੇ ਬਿਹਤਰ ਪ੍ਰਦਰਸ਼ਨ ਕਰਨ ਲਈ ਦਬਾਅ ਰਹੇਗਾ। ਰਾਹੁਲ ਟੈਸਟ ਟੀਮ 'ਚ ਆਪਣੀ ਜਗ੍ਹਾ ਗੁਆ ਚੁੱਕੇ ਹਨ ਅਤੇ ਹੁਣ ਨੰਬਰ ਚਾਰ ਲਈ ਉਨ੍ਹਾਂ ਨੂੰ ਖੁਦ ਨੂੰ ਸਾਬਤ ਕਰਨਾ ਹੈ ਅਤੇ ਉਨ੍ਹਾਂ ਨੂੰ ਸ਼੍ਰੇਅਸ ਅਈਅਰ ਅਤੇ ਮਨੀਸ਼ ਪਾਂਡੇ 'ਚੋਂ ਕੜੀ ਚੁਣੌਤੀ ਮਿਲੇਗੀ।''

ਖੱਬੇ ਹੱਥ ਦੇ ਸਾਬਕਾ ਦਿੱਗਜ ਬੱਲੇਬਾਜ਼ ਸੌਰਵ ਗਾਂਗੁਲੀ ਨੇ ਅਜਿਹਾ ਇਸ ਲਈ ਕਿਹਾ ਕਿ ਬਤੌਰ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਦਾ ਨਾਂ ਸਭ ਤੋਂ ਸਭ ਤੋਂ ਪਹਿਲਾਂ ਆਵੇਗਾ। ਇਸ ਤੋਂ ਬਾਅਦ ਖਾਲੀ ਜਗ੍ਹਾ ਹੈ ਨੰਬਰ ਚਾਰ ਦੀ, ਜੋ ਸ਼੍ਰੇਅਸ ਅਈਅਰ ਨੇ ਆਪਣੇ ਨਾਂ ਕਰ ਲਈ ਹੈ। ਅਜਿਹੇ 'ਚ ਹੁਣ ਕੇ. ਐਲ. ਰਾਹੁਲ ਨੂੰ ਵਨ-ਡੇ ਅਤੇ ਟੀ-20 ਫਾਰਮੈਟ 'ਚ ਸ਼੍ਰੇਅਸ ਅਈਅਰ ਅਤੇ ਮਨੀਸ਼ ਪਾਂਡੇ ਤੋਂ ਟੱਕਰ ਮਿਲੇਗੀ, ਜੋ ਘਰੇਲੂ ਕ੍ਰਿਕਟ 'ਚ ਚੰਗਾ ਪ੍ਰਦਰਸ਼ਨ ਕਰ ਰਹੇ ਹਨ।
ਮੈਚ ਵਿਚ ਅਜਿਹੇ ਬੈਠੇ ਸੀ ਕੋਚ ਰਵੀ ਸ਼ਾਸਤਰੀ, ਸੋਸ਼ਲ ਮੀਡੀਆ 'ਤੇ ਖੂਬ ਬਣਿਆ ਮਜ਼ਾਕ
NEXT STORY