ਸਪੋਰਟਸ ਡੈਸਕ- ਲੋਕੇਸ਼ ਰਾਹੁਲ ਸੋਮਵਾਰ ਨੂੰ ਜਾਰੀ ਹੋਈ ਬੱਲੇਬਾਜ਼ੀ ਦੀ ਟੀ-20 ਰੈਂਕਿੰਗ 'ਚ ਛੇਵੇਂ ਸਥਾਨ ਤੋਂ ਦੂਜੇ ਸਥਾਨ 'ਤੇ ਪੁੱਜ ਗਏ। ਇਹ ਉਨ੍ਹਾਂ ਦੇ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ ਹੈ। ਉਨ੍ਹਾਂ ਦੇ ਖਾਤੇ 'ਚ 823 ਰੇਟਿੰਗ ਪੁਆਇੰਟ ਹਨ। ਉਨ੍ਹਾਂ ਨੂੰ ਨਿਊਜ਼ੀਲੈਂਡ ਦੇ ਖ਼ਿਲਾਫ਼ 5 ਮੈਚਾਂ ਦੀ ਸੀਰੀਜ਼ 'ਚ ਚੰਗੀ ਬੱਲੇਬਾਜ਼ੀ ਦਾ ਫ਼ਾਇਦਾ ਮਿਲਿਆ। ਰਾਹੁਲ ਨੇ ਕੀਵੀ ਟੀਮ ਦੇ ਖ਼ਿਲਾਫ਼ 224 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦੋ ਅਰਧ ਸੈਂਕੜੇ ਵੀ ਲਗਾਏ।
ਇਹ ਵੀ ਪੜ੍ਹੋ : ਆਈ. ਪੀ. ਐੱਲ. ਆਕਸ਼ਨ ਸ਼ਾਰਟਲਿਸਟ 'ਚ 'ਨੇਤਾ ਜੀ' ਦਾ ਵੀ ਨਾਂ, ਇਸ ਸੂਬੇ ਦੇ ਹਨ ਖੇਡ ਮੰਤਰੀ
ਵਿਰਾਟ ਕੋਹਲੀ 9ਵੇਂ ਸਥਾਨ 'ਤੇ ਬਰਕਰਾਰ ਹਨ, ਜਦਕਿ ਰੋਹਿਤ ਸ਼ਰਮਾ ਟਾਪ-10 'ਚ ਜਗ੍ਹਾ ਬਣਾਉਣ 'ਚ ਕਾਮਯਾਬ ਹੋ ਗਏ। ਉਹ ਦਸਵੇਂ ਸਥਾਨ 'ਤੇ ਹਨ। ਪਹਿਲਾ ਸਥਾਨ 'ਤੇ ਪਾਕਿਸਤਾਨ ਦੇ ਬੱਲੇਬਾਜ਼ ਬਾਬਰ ਆਜ਼ਮ ਹਨ। ਸ਼੍ਰੇਅਸ ਅਈਅਰ 63 ਪਾਇਦਾਨ ਦੀ ਛਾਲ ਮਾਰ ਕੇ 55ਵੇਂ ਸਥਾਨ 'ਤੇ ਹਨ ਜਦਕਿ, ਮਨੀਸ਼ ਪਾਂਡੇ 58ਵੇਂ ਸਥਾਨ 'ਤੇ ਹਨ।
ਇਹ ਵੀ ਪੜ੍ਹੋ : ਵੈਸਟਇੰਡੀਜ਼ ਟੀਮ ਪਹੁੰਚੀ ਭਾਰਤ, 6 ਫਰਵਰੀ ਤੋਂ ਸ਼ੁਰੂ ਹੋਵੇਗੀ ਸੀਮਿਤ ਓਵਰਾਂ ਦੀ ਸੀਰੀਜ਼
ਜਸਪ੍ਰੀਤ ਬੁਮਰਾਹ ਨੇ ਵੱਡੀ ਛਾਲ ਮਾਰੀ ਹੈ। ਉਹ 26 ਸਥਾਨ ਦੇ ਫਾਇਦੇ ਨਾਲ 11ਵੀਂ ਪਾਇਦਾਨ 'ਤੇ ਪੁੱਜ ਗਏ। ਯੁਜਵੇਂਦਰ ਚਾਹਲ 10 ਸਥਾਨ ਉੱਪਰ ਚੜ੍ਹ ਕੇ 30ਵੀਂ ਪਾਇਦਾਨ ਪੁੱਜ ਗਏ ਹਨ। ਨਿਊਜ਼ੀਲੈਂਡ ਦੇ ਖ਼ਿਲਾਫ਼ ਟੀ-20 ਸੀਰੀਜ਼ 'ਚ 8 ਵਿਕਟਾਂ ਲੈਣ ਨਾਲੇ ਸ਼ਾਰਦੁਲ ਠਾਕੁਰ ਨੂੰ ਇਸ ਦਾ ਫ਼ਾਇਦਾ ਮਿਲਿਆ। ਉਹ 34 ਸਥਾਨ ਚੜ੍ਹ ਕੇ 57ਵੀਂ ਪਾਇਦਾਨ 'ਤੇ ਪੁੱਜ ਗਏ ਹਨ। ਗੇਂਦਬਾਜ਼ਾਂ 'ਚ ਅਫਗਾਨਿਸਤਾਨ ਦੇ ਰਾਸ਼ਿਦ ਖਾਨ 749 ਰੇਟਿੰਗ ਪੁਆਇੰਟ ਦੇ ਨਾਲ ਪਹਿਲੇ, ਜਦਕਿ ਮੁਜੀਬ ਉਰ ਰਹਿਮਾਨ 742 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਹਨ। ਤੀਜੀ ਪਾਇਦਾਨ 'ਤੇ ਨਿਊਜ਼ੀਲੈਂਡ ਦੇ ਮਿਚੇਲ ਸੈਂਟਨਰ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਰਦਰੁੱਤ ਓਲੰਪਿਕ ਲਈ ਭਾਰਤ ਦਲ ਦਾ ਮੈਨੇਜਰ ਕੋਰੋਨਾ ਪਾਜ਼ੇਟਿਵ
NEXT STORY