ਨਵੀਂ ਦਿੱਲੀ (ਬਿਊਰੋ)— ਕਰਨਾਟਕ ਦੇ ਯੁਵਾ ਬੱਲੇਬਾਜ਼ ਮੇਅੰਕ ਅਗਰਵਾਲ ਇਨ੍ਹੀਂ ਦਿਨੀਂ ਕਮਾਲ ਦੇ ਫ਼ਾਰਮ ਵਿਚ ਚੱਲ ਰਹੇ ਹਨ। ਮੇਅੰਕ ਨੇ ਘਰੇਲੂ ਸੀਜ਼ਨ ਵਿਚ ਆਪਣੀ ਜ਼ਬਰਦਸਤ ਬੱਲੇਬਾਜੀ ਨਾਲ ਸਾਰਿਆਂ ਦਾ ਧਿਆਨ ਆਪਣੀ ਵੱਲ ਖਿੱਚਣ ਦਾ ਕੰਮ ਕੀਤਾ ਹੈ। ਇਸ ਸੀਜ਼ਨ ਕੁਲ 2141 ਦੌੜਾਂ ਬਣਾਉਣ ਵਾਲੇ ਮੇਅੰਕ ਟਰਾਈ ਸੀਰੀਜ਼ ਵਿਚ ਭਾਰਤੀ ਟੀਮ ਵਿਚ ਚੁਣੇ ਜਾਣ ਦੇ ਪ੍ਰਬਲ ਦਾਅਵੇਦਾਰ ਸਨ, ਪਰ ਚੋਣਕਰਤਾਵਾਂ ਨੇ ਉਨ੍ਹਾਂ ਨੂੰ ਨਜ਼ਰ ਅੰਦਾਜ਼ ਕੀਤਾ। ਇਸਦੇ ਬਾਅਦ ਕ੍ਰਿਕਟ ਫੈਂਸ ਨੇ ਬੀ.ਸੀ.ਸੀ.ਆਈ. ਦੀ ਚੋਣ ਕਰਨ ਦੀ ਪ੍ਰਕਿਰਿਆ ਉੱਤੇ ਹੀ ਸਵਾਲ ਖੜ੍ਹੇ ਕਰ ਦਿੱਤੇ। ਰਣਜੀ ਸੀਜ਼ਨ ਵਿਚ ਮੇਅੰਕ ਦੇ ਬੱਲੇ ਤੋਂ 5 ਸੈਂਕੜੇ ਤਾਂ ਉਥੇ ਹੀ ਸਈਅਦ ਮੁਸ਼ਤਾਕ ਅਲੀ ਟਰਾਫੀ ਵਿਚ 3 ਅਰਧ ਸੈਂਕੜੇ ਨਿਕਲੇ ਹਨ। ਜਦੋਂ ਕਿ ਵਿਜੇ ਹਜਾਰੇ ਟਰਾਫੀ ਵਿਚ ਮੇਅੰਕ ਨੇ 3 ਸੈਂਕੜੇ ਅਤੇ 4 ਅਰਧ ਸੈਂਕੜੇ ਆਪਣੇ ਨਾਮ ਕੀਤੇ ਹਨ।
ਸਹਿਵਾਗ ਨਾਲ ਤੁਲਨਾ ਦੇ ਲਾਈਕ ਨਹੀਂ
ਕਿੰਗਸ ਇਲੈਵਨ ਪੰਜਾਬ ਦੀ ਵੈਬਸਾਈਡ ਨਾਲ ਗੱਲ ਕਰਦੇ ਹੋਏ ਮੇਅੰਕ ਨੇ ਕਿਹਾ,”''ਇਸ ਸਾਲ ਪੰਜਾਬ ਵੱਲੋਂ ਖੇਡਣ ਦੇ ਬੇਹੱਦ ਉਤਸੁਕ ਹਾਂ। ਸਹਿਵਾਗ ਪੰਜਾਬ ਟੀਮ ਦੇ ਮੇਂਟਰ ਹਨ, ਉਨ੍ਹਾਂ ਅੰਡਰ ਮੈਨੂੰ ਕਾਫ਼ੀ ਕੁਝ ਸਿੱਖਣ ਨੂੰ ਮਿਲੇਗਾ। ਸਹਿਵਾਗ ਇਕ ਲੇਜੈਂਡ ਖਿਡਾਰੀ ਹਨ, ਉਨ੍ਹਾਂ ਨਾਲ ਤੁਲਨਾ ਦੇ ਲਾਈਕ ਨਹੀਂ ਹਾਂ।”ਕੁਝ ਸਮਾਂ ਪਹਿਲਾਂ ਹੀ ਸਹਿਵਾਗ ਨਾਲ ਮਿਲਣ ਦਾ ਮੌਕਾ ਮਿਲਿਆ ਸੀ, ਉਸ ਦੌਰਾਨ ਮੈਂ ਉਨ੍ਹਾਂ ਨੂੰ ਬੱਲੇਬਾਜ਼ੀ ਦੇ ਕਾਫ਼ੀ ਟਿਪਸ ਵੀ ਲਏ।''
ਸਹਿਵਾਗ ਨਿਡਰ ਬੱਲੇਬਾਜ਼
ਮੇਅੰਕ ਅਗਰਵਾਲ ਨੇ ਕਿਹਾ,”''ਸਹਿਵਾਗ ਨੂੰ ਲੈ ਕੇ ਹਮੇਸ਼ਾ ਅਜਿਹਾ ਸੁਣਨ ਨੂੰ ਮਿਲਦਾ ਸੀ ਕਿ ਉਹ ਗੇਂਦਬਾਜ਼ਾਂ ਦੇ ਦਿਮਾਗ ਨਾਲ ਖੇਡਦੇ ਹਨ। ਉਹ ਗੇਂਦਬਾਜ਼ਾਂ ਉੱਤੇ ਹਾਵੀ ਹੋ ਕੇ ਤੇ ਨਿਡਰ ਹੋ ਕੇ ਆਪਣੇ ਸ਼ਾਟਸ ਖੇਡਣਾ ਪਸੰਦ ਕਰਦੇ ਰਹੇ ਹਨ। ਉਨ੍ਹਾਂ ਦੀ ਬੱਲੇਬਾਜੀ ਨੂੰ ਵੇਖ ਕੇ ਹਮੇਸ਼ਾ ਹੀ ਸਿੱਖਣ ਨੂੰ ਮਿਲਿਆ ਹੈ। ਮੇਅੰਕ ਦੀ ਕੋਸ਼ਿਸ਼ ਕਿੰਗਸ ਇਲੈਵਨ ਪੰਜਾਬ ਲਈ ਇਸ ਸੀਜ਼ਨ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਰਤੀ ਟੀਮ ਵਿਚ ਆਪਣੀ ਜਗ੍ਹਾ ਬਣਾਉਣ ਦੀ ਹੋਵੇਗੀ।
ਕਪਤਾਨ ਬਣਨ ਦੇ ਬਾਅਦ ਯੁਵਾ ਖਿਡਾਰੀਆਂ ਪ੍ਰਤੀ ਇਹ ਬੋਲੇ ਦਿਨੇਸ਼ ਕਾਰਤਿਕ (ਵੀਡੀਓ)
NEXT STORY