ਲੁਧਿਆਣਾ- ਐੱਫ. ਸੀ. ਕੋਹਲਾਪੁਰ ਸਿਟੀ ਨੇ ਸਾਈ-ਐੱਸ. ਟੀ. ਸੀ. ਕਟਕ ਨੂੰ ਹੀਰੋ ਮਹਿਲਾ ਫੁੱਟਬਾਲ ਲੀਗ ਵਿਚ ਵੀਰਵਾਰ ਨੂੰ 2-0 ਨਾਲ ਹਰਾ ਦਿੱਤਾ। ਗੁਰੂ ਨਾਨਕ ਸਟੇਡੀਅਮ ਵਿਚ ਖੇਡੇ ਗਏ ਇਸ ਮੁਕਾਬਲੇ ਵਿਚ ਕੋਹਲਾਪੁਰ ਲਈ ਕਮਲਾ ਦੇਵੀ ਨੇ ਚੌਥੇ ਤੇ ਰੇਨੂ ਨੇ 33ਵੇਂ ਮਿੰਟ ਵਿਚ ਗੋਲ ਕੀਤੇ। ਸਾਈ ਦੀ ਡਿਫੈਂਡਰ ਜਯੋਤੀ ਕੁਮਾਰੀ ਨੂੰ ਉਸ ਦੇ ਸ਼ਾਨਦਾਰ ਡਿਫੈਂਸ ਲਈ ਪਲੇਅਰ ਆਫ ਦਿ ਮੈਚ ਦਾ ਐਵਾਰਡ ਮਿਲਿਆ। ਇਸ ਜਿੱਤ ਨਾਲ ਕੋਹਲਾਪੁਰ ਦੀ ਟੀਮ ਸਾਈ ਨੂੰ ਪਿੱਛੇ ਛੱਡ ਕੇ ਤੀਜੇ ਸਥਾਨ 'ਤੇ ਪਹੁੰਚ ਗਈ। ਉਸ ਦੇ ਸੱਤ ਅੰਕ ਹੋ ਗਏ ਹਨ ਪਰ ਉਸ ਦੇ ਸੈਮੀਫਾਈਨਲ ਵਿਚ ਪਹੁੰਚਣ ਲਈ ਇਹ ਲੋੜੀਂਦੇ ਨਹੀਂ ਹਨ।
ਦਿਨ ਦੇ ਇਕ ਹੋਰ ਮੁਕਾਬਲੇ ਵਿਚ ਬੈਂਗਲੁਰੂ ਯੂਨਾਈਟਿਡ ਨੇ ਬੜੌਦਾ ਐੱਫ. ਏ. ਨੂੰ 2-0 ਨਾਲ ਹਰਾ ਕੇ ਲੀਗ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਬੈਂਗਲੁਰੂ ਟੀਮ ਲਈ ਸ਼ਿਵਸੰਕਰੀ ਅਰੂਮੁਗਮ ਨੇ 36ਵੇਂ ਤੇ ਪ੍ਰੇਮਿਤਾ ਸਿਤ ਨੇ 86ਵੇਂ ਮਿੰਟ ਵਿਚ ਗੋਲ ਕੀਤੇ। ਇਸ ਜਿੱਤ ਨਾਲ ਬੈਂਗਲੂਰ ਦੇ ਚਾਰ ਅੰਕ ਹੋ ਗਏ ਹਨ।
ਸ਼ੰਕਰ ਦਾਸ ਨੇ ਤੀਸਰੇ 68 ਦੇ ਕਾਰਡ ਨਾਲ ਬਣਾਈ ਇਕ ਸ਼ਾਟ ਦੀ ਬੜ੍ਹਤ
NEXT STORY