ਕੋਲਕਾਤਾ- ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਹੈ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਦਿਨ-ਰਾਤ ਟੈਸਟ ਖੇਡਣ ਦੇ ਵਿਚਾਰ ਨਾਲ ਸਹਿਮਤ ਹਨ ਅਤੇ ਨਜ਼ਦੀਕ ਭਵਿੱਖ 'ਚ ਇਸ ਦਾ ਪ੍ਰਬੰਧ ਹੋ ਸਕਦਾ ਹੈ । ਗਾਂਗੁਲੀ ਨੇ ਵੀਰਵਾਰ ਨੂੰ ਮੁੰਬਈ 'ਚ ਕੋਹਲੀ ਨਾਲ ਮੁਲਾਕਾਤ ਕੀਤੀ ਸੀ ।
ਗਾਂਗੁਲੀ ਨੇ ਕਿਹਾ,''ਮੈਨੂੰ ਕਹਿਣਾ ਹੋਵੇਗਾ ਕਿ ਵਿਰਾਟ ਕੋਹਲੀ ਇਸ ਲਈ ਸਹਿਮਤ ਹਨ। ਅਜਿਹੀਆਂ ਖਬਰਾਂ ਹਨ ਕਿ ਉਹ ਦਿਨ-ਰਾਤ ਟੈਸਟ ਨਹੀਂ ਖੇਡਣਾ ਚਾਹੁੰਦਾ ਹੈ ਜੋ ਕਿ ਸਹੀ ਨਹੀਂ ਹੈ ।ਇਸ ਲਈ ਇਕ ਵਾਰ ਜਦੋਂ ਟੀਮ ਦਾ ਕਪਤਾਨ ਇਸ ਨਾਲ ਸਹਿਮਤ ਹੋ ਜਾਂਦਾ ਹੈ, ਤਾਂ ਚੀਜ਼ਾਂ ਆਸਾਨ ਹੋ ਜਾਂਦੀਆਂ ਹਨ । ਅਸੀਂ ਵੇਖਾਂਗੇ ਕਿ ਇਸ ਨੂੰ ਕਿਵੇਂ ਅੱਗੇ ਵਧਾ ਸਕਦੇ ਹਾਂ। ਖੇਡ ਨੂੰ ਅੱਗੇ ਵਧਾਉਣ ਦੀ ਲੋੜ ਹੈ।''
ਮਿਕਸਡ ਮਾਰਸ਼ਲ ਆਰਟਸ ਚੈਂਪੀਅਨਸ਼ਿਪ 'ਚ ਖੇਡੇਗੀ ਰਿਤੂ ਫੋਗਾਟ
NEXT STORY