ਕਿੰਗਸਟਨ— ਵਿਰਾਟ ਕੋਹਲੀ ਸੋਮਵਾਰ ਨੂੰ ਇੱਥੇ ਵੈਸਟਇੰਡੀਜ਼ ਵਿਰੁੱਧ ਦੂਜੇ ਤੇ ਆਖਰੀ ਕ੍ਰਿਕਟ ਟੈਸਟ ਦੇ ਚੌਥੇ ਦਿਨ ਭਾਰਤ ਦੀ 257 ਦੌੜਾਂ ਨਾਲ ਜਿੱਤ ਦੇ ਨਾਲ ਦੇਸ਼ ਦੇ ਸਭ ਤੋਂ ਸਫਲ ਟੈਸਟ ਕਪਤਾਨ ਬਣ ਗਏ। ਕੋਹਲੀ ਦੀ ਅਗਵਾਈ ’ਚ ਭਾਰਤ ਦੀ 48 ਟੈਸਟ ਮੈਚਾਂ ’ਚ ਇਹ 28ਵÄ ਜਿੱਤ ਹੈ। ਕੋਹਲੀ ਨੇ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡਿਆ, ਜਿਸਦੀ ਅਗਵਾਈ ’ਚ ਭਾਰਤ ਨੇ 60 ਮੈਚਾਂ ’ਚੋਂ 27 ’ਚ ਜਿੱਤ ਹਾਸਲ ਕੀਤੀ। ਕੋਹਲੀ ਦੀ ਅਗਵਾਈ ’ਚ ਹੁਣ ਤਕ ਸਿਰਫ 10 ਟੈਸਟ ਹਾਰਿਆ ਹੈ ਜਦਕਿ ਧੋਨੀ ਦੀ ਕਪਤਾਨੀ ’ਚ ਟੀਮ ਨੂੰ 18 ਮੈਚਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।


ਭਾਰਤ 2-0 ਤੇ 120 ਅੰਕ, ਵਿਰਾਟ ਬਣੇ ਨੰਬਰ 1 ਕਪਤਾਨ
NEXT STORY