ਨਵੀਂ ਦਿੱਲੀ– ਸਾਬਕਾ ਭਾਰਤੀ ਬੱਲੇਬਾਜ਼ ਵੀ. ਵੀ. ਐੱਸ. ਲਕਸ਼ਮਣ ਦਾ ਮੰਣਨਾ ਹੈ ਕਿ ਵਿਰਾਟ ਕੋਹਲੀ ਆਪਣੇ ਸਾਥੀਆਂ ਲਈ ਆਦਰਸ਼ ਰੋਲ ਮਾਡਲ ਹੈ ਪਰ ਉਨ੍ਹਾਂ ਦੀ ਕਪਤਾਨੀ 'ਚ ਅਜੇ ਵੀ ਸੁਧਾਰ ਦੀ ਗੁੰਜਾਇਸ਼ ਹੈ। ਲਕਸ਼ਮਣ ਨੇ ਕਿਹਾ ਕਿ ਜਿਥੋਂ ਤੱਕ ਆਪਣੇ ਕੰਮ ਪ੍ਰਤੀ ਸਮਰਪਣ ਦੀ ਗੱਲ ਹੈ ਤਾਂ ਕੋਹਲੀ ਨੇ ਮਿਸਾਲ ਬਣ ਕੇ ਅਗਵਾਈ ਕੀਤੀ ਹੈ ਪਰ ਉਹ ਫੀਲਡਿੰਗ ਸਜਾਉਣ 'ਚ ਥੋੜ੍ਹਾ ਡਿਫੈਂਸਿਵ ਰਹਿੰਦੇ ਹਨ ਅਤੇ ਇਸ ਤੋਂ ਇਲਾਵਾ ਟੀਮ 'ਚ ਵੀ ਲਗਾਤਾਰ ਬਦਲਾਅ ਕਰਦੇ ਰਹਿੰਦੇ ਹਨ । ਲਕਸ਼ਮਣ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਾ ਹਾਂ ਕਿ ਜਦ ਉਹ ਮੈਦਾਨ 'ਤੇ ਹੁੰਦੇ ਹਨ ਤਾਂ ਪੂਰੀ ਤਰ੍ਹਾਂ ਖੇਡ 'ਚ ਡੁੱਬ ਜਾਂਦੇ ਹਨ ਅਤੇ ਉਨ੍ਹਾਂ ਦੇ ਹਾਵ-ਭਾਵ ਤੋਂ ਵੀ ਇਸ ਦਾ ਪਤਾ ਲੱਗਦਾ ਹੈ, ਫਿਰ ਭਾਵੇਂ ਉਹ ਬੱਲੇਬਾਜ਼ੀ ਹੋਵੇ ਜਾਂ ਫੀਲਡਿੰਗ। ਉਹ ਮਿਸਾਲ ਬਣ ਕੇ ਅਗਵਾਈ ਕਰਦਾ ਹੈ ਅਤੇ ਇਸ ਨਾਲ ਹੋਰ ਖਿਡਾਰੀਆਂ 'ਤੇ ਵੀ ਬਹੁਤ ਹਾਂ-ਪੱਖੀ ਅਸਰ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਦੇ ਸਾਰੇ ਸਾਥੀ ਪ੍ਰੇਰਿਤ ਹੁੰਦੇ ਹਨ ਅਤੇ ਇਸ ਲਈ ਉਹ ਕਪਤਾਨ ਦੇ ਤੌਰ 'ਤੇ ਆਦਰਸ਼ ਰੋਲ ਮਾਡਲ ਹੈ। ਜਿਥੋਂ ਤੱਕ ਕਪਤਾਨੀ ਦੀ ਗੱਲ ਹੈ ਤਾਂ ਉਸ 'ਚ ਅਜੇ ਵੀ ਕੁਝ ਸੁਧਾਰ ਦੀ ਲੋੜ ਹੈ। ਮੇਰਾ ਮੰਣਨਾ ਹੈ ਕਿ ਵਿਰਾਟ ਕੋਹਲੀ ਸੁਧਾਰ ਕਰ ਸਕਦਾ ਹੈ। ਲਕਸ਼ਮਣ ਨੇ ਕਿਹਾ ਕਿ ਕੋਹਲੀ ਨੇ ਕਪਤਾਨ ਬਣਨ ਤੋਂ ਬਾਅਦ ਲਗਾਤਾਰ ਪ੍ਰਯੋਗ ਕੀਤੇ ਹਨ, ਜਿਸ ਨਾਲ ਖਿਡਾਰੀਆਂ 'ਚ ਅਸੁਰੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ, ਕਿਉਂਕਿ ਕੋਈ ਵੀ ਖਿਡਾਰੀ ਭਾਵੇਂ ਉਹ ਨਵਾਂ ਹੋਵੇ ਜਾਂ ਪੁਰਾਣਾ ਉਹ ਸਥਿਰਤਾ, ਸੁਰੱਖਿਆ ਚਾਹੁੰਦਾ ਹੈ। ਕੋਹਲੀ ਨੇ 2014 'ਚ ਟੈਸਟ ਕਪਤਾਨੀ ਸੰਭਾਲੀ ਸੀ। ਉਨ੍ਹਾਂ ਕਿਹਾ ਕਿ ਕੁਝ ਮੌਕਿਆਂ 'ਤੇ ਮੈਨੂੰ ਲੱਗਦਾ ਹੈ ਕਿ ਉਹ ਥੋੜਾ ਡਿਫੈਂਸਿਵ ਹੋ ਜਾਂਦਾ ਹੈ ਖਾਸ ਤੌਰ 'ਤੇ ਫੀਲਡਿੰਗ ਸਜਾਉਣ 'ਚ। ਇਨ੍ਹਾਂ ਖੇਤਰਾਂ 'ਚ ਕੋਹਲੀ ਨੂੰ ਯਕੀਤੀ ਤੌਰ 'ਤੇ ਸੁਧਾਰ ਕਰਨ ਦੀ ਲੋੜ ਹੈ।
ਨੋਟ- ਕੋਹਲੀ ਦੀ ਕਪਤਾਨੀ 'ਚ ਅਜੇ ਵੀ ਸੁਧਾਰ ਦੀ ਲੋੜ : ਲਕਸ਼ਮਣ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਅੰਤਰਰਾਸ਼ਟਰੀ ਪੱਧਰ 'ਤੇ ਸਾਫਟ ਟੈਨਿਸ 'ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲਾ ਰੋਹਿਤ ਮੁੜ ਮੈਦਾਨ 'ਚ ਵਿਖਾਏਗਾ ਜੌਹਰ
NEXT STORY