ਨਵੀਂ ਦਿੱਲੀ- ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੈਸ਼ਨ ਦੀ ਸ਼ੁਰੂਆਤ 19 ਸਤੰਬਰ ਤੋਂ ਯੂ. ਏ. ਈ. 'ਚ ਹੋਣ ਜਾ ਰਹੀ ਹੈ। ਇਸ ਸਾਲ ਕੋਵਿਡ-19 ਦੀ ਵਜ੍ਹਾ ਨਾਲ ਆਈ. ਪੀ. ਐੱਲ. ਨੂੰ ਭਾਰਤ ਦੀ ਵਜਾਏ ਯੂ. ਏ. ਈ. 'ਚ ਸ਼ਿਫਟ ਕੀਤਾ ਗਿਆ ਹੈ। ਆਈ. ਪੀ. ਐੱਲ. ਦੀਆਂ ਤਿਆਰੀਆਂ ਦੇ ਲਈ ਸਾਰੀਆਂ ਟੀਮਾਂ ਲੱਗਭਗ ਇਕ ਮਹੀਨਾ ਪਹਿਲਾਂ ਹੀ ਯੂ. ਏ. ਈ. ਪਹੁੰਚ ਗਈਆਂ ਸਨ। ਯੂ. ਏ. ਈ. 'ਚ ਗਰਮੀ ਤੋਂ ਪ੍ਰੇਸ਼ਾਨ ਖਿਡਾਰੀ ਅਭਿਆਸ ਤੋਂ ਬਾਅਦ ਸਵਿਮਿੰਗ ਪੂਲ 'ਚ ਮਸਤੀ ਦਾ ਕੋਈ ਮੌਕਾ ਹੱਥ ਤੋਂ ਜਾਣ ਨਹੀਂ ਦਿੰਦੇ ਹਨ। ਪੂਲ 'ਚ ਮਸਤੀ ਕਰਨ ਵਾਲੇ ਖਿਡਾਰੀਆਂ 'ਚ ਦੁਨੀਆ ਦੇ ਨੰਬਰ ਇਕ ਬੱਲੇਬਾਜ਼ ਅਤੇ ਰਾਇਲ ਚੈਲੰਜ਼ਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਵੀ ਸ਼ਾਮਲ ਹਨ। ਵਿਰਾਟ ਕੋਹਲੀ ਨੇ ਸਵਿਮਿੰਗ ਪੂਲ 'ਚ ਮਸਤੀ ਕਰਨ ਦੀਆਂ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।
ਵਿਰਾਟ ਕੋਹਲੀ ਦੇ ਨਾਲ ਆਰ. ਸੀ. ਬੀ. ਦੇ ਬਾਕੀ ਖਿਡਾਰੀ ਵੀ ਖੂਬ ਮਸਤੀ ਕਰ ਰਹੇ ਹਨ। ਵਿਰਾਟ ਕੋਹਲੀ ਨੇ ਤਸੀਵਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਸਵਿਮਿੰਗ ਦੀ ਵਜ੍ਹਾ ਨਾਲ ਬੀਤੇ ਹੋਏ ਦਿਨ ਬੇਹੱਦ ਹੀ ਸ਼ਾਨਦਾਰ ਰਿਹਾ। ਦੱਸ ਦੇਈਏ ਕਿ ਵਿਰਾਟ ਕੋਹਲੀ ਦੀ ਅਗਵਾਈ 'ਚ ਆਈ. ਸੀ. ਬੀ. ਦੀਆਂ ਨਜ਼ਰਾਂ ਪਹਿਲੀ ਬਾਰ ਖਿਤਾਬ ਆਪਣੇ ਨਾਂ ਕਰਨ 'ਤੇ ਹੈ। ਆਰ. ਸੀ. ਬੀ. ਉਨ੍ਹਾਂ ਟੀਮਾਂ 'ਚ ਸ਼ੁਮਾਰ ਹੈ, ਜਿਨ੍ਹਾਂ ਨੇ ਹੁਣ ਤੱਕ ਇਕ ਬਾਰ ਇੰਡੀਅਨ ਪ੍ਰੀਮੀਅਰ ਲੀਗ ਦਾ ਖਿਤਾਬ ਆਪਣੇ ਨਾਂ ਨਹੀਂ ਕੀਤਾ ਹੈ।
ਅੰਕੜਿਆਂ ਦੀ ਖੇਡ : ਸੀਜ਼ਨ ਦੇ ਦੂਜੇ ਪੜਾਅ ’ਚ ਮੁੰਬਈ ਦਾ ਪ੍ਰਦਰਸ਼ਨ ਰਹਿੰਦਾ ਹੈ ਵਧੀਆ
NEXT STORY